ਤਾਲਾਬੰਦੀ ਤੋਂ ਬਾਅਦ 1 ਕਰੋੜ ਤੋਂ ਵੱਧ ਮੁਸਾਫਰਾਂ ਨੇ ਕੀਤਾ ਹਵਾਈ ਸਫਰ

Saturday, Sep 26, 2020 - 09:40 AM (IST)

ਤਾਲਾਬੰਦੀ ਤੋਂ ਬਾਅਦ 1 ਕਰੋੜ ਤੋਂ ਵੱਧ ਮੁਸਾਫਰਾਂ ਨੇ ਕੀਤਾ ਹਵਾਈ ਸਫਰ

ਨਵੀਂ ਦਿੱਲੀ (ਯੂ. ਐੱਨ. ਆਈ.) : ਤਾਲਾਬੰਦੀ ਤੋਂ ਬਾਅਦ ਘਰੇਲੂ ਜਹਾਜ਼ ਸੇਵਾ ਮੁੜ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਘਰੇਲੂ ਮਾਰਗਾਂ 'ਤੇ ਹਵਾਈ ਸਫਰ ਕਰਨ ਵਾਲਿਆਂ ਦਾ ਅੰਕੜਾ ਇਕ ਕਰੋੜ ਤੋਂ ਪਾਰ ਪਹੁੰਚ ਗਿਆ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਦੇਸ਼ਵਿਆਪੀ ਤਾਲਾਬੰਦੀ ਕਾਰਨ 25 ਮਾਰਚ ਤੋਂ ਲੈ ਕੇ 24 ਮਈ ਤੱਕ ਘਰੇਲੂ ਯਾਤਰੀ ਉਡਾਣਾਂ ਰੱਦ ਰਹੀਆਂ।

ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ੁੱਕਰਵਾਰ ਨੂੰ ਇਕ ਟਵੀਟ 'ਚ ਲਿਖਿਆ ਕਿ 25 ਸਤੰਬਰ ਨੂੰ ਕੁੱਲ 1,393 ਘਰੇਲੂ ਯਾਤਰੀ ਉਡਾਣਾਂ ਦਾ ਸੰਚਾਲਨ ਕੀਤਾ ਗਿਆ ਅਤੇ 25 ਮਈ ਤੋਂ ਉਡਾਣਾਂ ਮੁੜ ਸ਼ੁਰੂ ਹੋਣ ਦੇ ਬਾਅਦ ਤੋਂ ਹੁਣ ਤੱਕ 1 ਲੱਖ 8 ਹਜ਼ਾਰ 210 ਉਡਾਣਾਂ ਰਵਾਨਾ ਹੋ ਚੁੱਕੀਆਂ ਹਨ, ਜਿਨ੍ਹਾਂ 'ਚ 1 ਕਰੋੜ ਤੋਂ ਵੱਧ ਲੋਕ ਯਾਤਰਾ ਕਰ ਚੁੱਕੇ ਹਨ।


author

cherry

Content Editor

Related News