ਘਰੇਲੂ ਹਵਾਈ ਯਾਤਰਾ ਹੋਵੇਗੀ ਸਸਤੀ, ਟਿਕਟ ਬੁੱਕ ਕਰਨ ਵੇਲੇ ਕਰਨੀ ਹੋਵੇਗੀ ਇਸ ਵਿਕਲਪ ਦੀ ਚੋਣ

Saturday, Feb 27, 2021 - 06:54 PM (IST)

ਨਵੀਂ ਦਿੱਲੀ - ਘਰੇਲੂ ਹਵਾਈ ਯਾਤਰੀਆਂ ਨੂੰ ਹੁਣ ਕਿਰਾਏ 'ਤੇ ਛੋਟ ਦਾ ਵਿਕਲਪ ਮਿਲ ਸਕਦਾ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਨੇ ਸ਼ੁੱਕਰਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਇਸ ਵਿਕਲਪ ਦਾ ਲਾਭ ਲੈਣ ਲਈ ਯਾਤਰੀਆਂ ਨੂੰ ਟਿਕਟ ਬੁਕਿੰਗ ਦੇ ਸਮੇਂ ਹੀ ਆਪਣੀ ਚੋਣ ਬਾਰੇ ਦੱਸਣਾ ਪਏਗਾ। ਹਾਲਾਂਕਿ ਡੀ.ਜੀ.ਸੀ.ਏ ਨੇ ਇਹ ਨਹੀਂ ਦੱਸਿਆ ਕਿ ਨਵਾਂ ਨਿਯਮ ਕਦੋਂ ਲਾਗੂ ਹੋਵੇਗਾ। ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਕਿਰਾਏ ਵਿਚ ਕਿੰਨੀ ਛੂਟ ਮਿਲੇਗੀ।

ਇਨ੍ਹਾਂ ਯਾਤਰੀਆਂ ਨੂੰ ਮਿਲੇਗਾ ਲਾਭ 

ਡੀ.ਜੀ.ਸੀ.ਏ. ਨੇ ਕਿਹਾ ਹੈ ਕਿ ਏਅਰਲਾਇੰਸ ਉਨ੍ਹਾਂ ਯਾਤਰੀਆਂ ਨੂੰ ਸਸਤੀਆਂ ਟਿਕਟਾਂ ਦੀ ਪੇਸ਼ਕਸ਼ ਕਰ ਸਕਦੀ ਹੈ ਜੋ ਬਿਨਾਂ ਸਮਾਨ ਜਾਂ ਸਿਰਫ ਕੈਬਿਨ ਬੈਗਾਂ ਨਾਲ ਯਾਤਰਾ ਕਰਦੇ ਹਨ। ਹਾਲਾਂਕਿ ਕੈਬਿਨ ਬੈਗ ਦਾ ਭਾਰ ਨਿਰਧਾਰਤ ਸੀਮਾ ਤੋਂ ਵੱਧ ਨਹੀਂ ਹੋਣਾ ਚਾਹੀਦਾ। ਵਰਤਮਾਨ ਸਮੇਂ ਵਿਚ ਇੱਕ ਯਾਤਰੀ 7 ਕਿਲੋ ਕੈਬਿਨ ਬੈਗ ਅਤੇ ਇੱਕ 15 ਕਿਲੋ ਦਾ ਚੈਕ-ਇਨ ਬੈਗ ਲੈ ਸਕਦਾ ਹੈ। ਵਾਧੂ ਭਾਰ ਲਈ ਵੱਖਰੇ ਤੌਰ 'ਤੇ ਚਾਰਜ ਦੇਣਾ ਪੈਂਦਾ ਹੈ।

ਇਹ ਵੀ ਪੜ੍ਹੋ : ਇਹ 1 ਰੁਪਏ ਦਾ ਸਿੱਕਾ ਤੁਹਾਨੂੰ ਬਣਾ ਸਕਦਾ ਹੈ ਅਮੀਰ, ਮਿਲ ਸਕਦੇ ਹਨ ਲੱਖਾਂ ਰੁਪਏ

ਮੁੱਢਲਾ ਕਿਰਾਇਆ ਸਸਤਾ ਹੋਣ ਦੀ ਸੰਭਾਵਨਾ

ਕਿਰਾਏ ਦੀ ਫੀਡਬੈਕ ਦੇ ਅਧਾਰ ਤੇ ਡੀ.ਜੀ.ਸੀ.ਏ. ਨੇ ਕਿਹਾ ਹੈ ਕਿ ਟਿਕਟ ਵਿਚ ਬਹੁਤ ਸਾਰੀਆਂ ਸੇਵਾਵਾਂ ਸ਼ਾਮਲ ਹੁੰਦੀਆਂ ਹਨ ਜਿਨ੍ਹਾਂ ਦੀਆਂ ਕੁਝ ਯਾਤਰੀਆਂ ਨੂੰ ਜ਼ਰੂਰਤ ਨਹੀਂ ਹੁੰਦੀ ਹੈ। ਅਜਿਹੀਆਂ ਸੇਵਾਵਾਂ ਅਤੇ ਉਨ੍ਹਾਂ ਦੇ ਖਰਚਿਆਂ ਨੂੰ ਵੱਖ ਕਰਕੇ, ਮੁਢਲਾ ਕਿਰਾਇਆ ਸਸਤਾ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਯਾਤਰੀਆਂ ਨੂੰ ਆਪਣੀ ਸਹੂਲਤ ਅਨੁਸਾਰ ਸੇਵਾਵਾਂ ਦੀ ਚੋਣ ਕਰਨ ਦਾ ਵਿਕਲਪ ਵੀ ਮਿਲੇਗਾ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਦੇਵੇਗੀ ਈ-ਭੁਗਤਾਨ ਨਾਲ MSP

ਇਹ ਚਾਰਜ ਬੇਸ ਫੇਅਰ ਤੋਂ ਵੱਖਰੇ ਹੋਣਗੇ

  • ਯਾਤਰੀ ਦੀ ਪਸੰਦ ਦੀ ਸੀਟ ਦਾ ਚਾਰਜ
  • ਪਾਣੀ ਤੋਂ ਇਲਾਵਾ ਭੋਜਨ, ਸਨੈਕ ਅਤੇ ਡ੍ਰਿੰਕ ਦਾ ਖਰਚਾ
  • ਏਅਰ ਲਾਈਨ ਲਾਉਂਜ ਦੀ ਵਰਤੋਂ ਕਰਨ ਲਈ ਚਾਰਜ.
  • ਖੇਡ ਉਪਕਰਣ ਚਾਰਜ
  • ਸੰਗੀਤ ਸਾਧਨ ਕੈਰਿਜ
  • ਕੀਮਤੀ ਬੈਗਾਂ ਲਈ ਵਿਸ਼ੇਸ਼ ਫੀਸ
  • ਚੈੱਕ-ਇਨ ਬੈਗਜ ਚਾਰਜ

ਏਅਰ ਲਾਈਨ ਦੀ ਬੈਗੇਜ ਪਾਲਸੀ ਦੇ ਤਹਿਤ ਕੋਈ ਸਾਮਾਨ ਨਾ ਹੋਣ 'ਤੇ ਸ਼ਡਿਊਲਡ ਏਅਰਲਾਈਨਾਂ ਨੂੰ ਮੁਫਤ ਸਮਾਨ ਆਫ਼ਰ ਦੀ ਪੇਸ਼ਕਸ਼ ਕਰਨੀ ਪਏਗੀ। ਯਾਤਰੀ ਆਪਣੀ ਸਹੂਲਤ ਅਨੁਸਾਰ ਬੇਸ ਚਾਰਜ ਦੇ ਨਾਲ ਨਾਲ ਇਨ੍ਹਾਂ ਵਿੱਚੋਂ ਕਿਸੇ ਵੀ ਸਹੂਲਤ ਦਾ ਲਾਭ ਲੈਣ ਦੇ ਯੋਗ ਹੋਣਗੇ।

ਇਹ ਵੀ ਪੜ੍ਹੋ : Gold Loan ਲੈਣ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਦਾ ਜ਼ਰੂਰ ਰੱਖੋ ਧਿਆਨ, ਨਹੀਂ ਤਾਂ ਭਰਨਾ ਪੈ ਸਕਦਾ ਹੈ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News