ਡਾਲਰ ਦੇ ਮੁਕਾਬਲੇ ਰੁਪਏ ''ਚ 13 ਪੈਸੇ ਬੜ੍ਹਤ, ਜਾਣੋ ਅੱਜ ਦਾ ਮੁੱਲ

12/04/2020 7:28:57 PM

ਮੁੰਬਈ— ਭਾਰਤੀ ਰਿਜ਼ਰਵ ਬੈਂਕ ਦੀ ਨੀਤੀਗਤ ਵਿਆਜ ਦਰ ਨੂੰ ਸਥਿਰ ਰੱਖਣ ਦੇ ਫ਼ੈਸਲੇ ਵਿਚਕਾਰ ਸ਼ੁੱਕਰਵਾਰ ਨੂੰ ਰੁਪਏ 'ਚ ਲਗਾਤਾਰ ਦੋ ਦਿਨਾਂ ਤੋਂ ਜਾਰੀ ਗਿਰਾਵਟ ਰੁਕ ਗਈ ਅਤੇ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 13 ਪੈਸੇ ਸੁਧਰ ਕੇ 73.80 ਦੇ ਪੱਧਰ 'ਤੇ ਬੰਦ ਹੋਇਆ।

ਡਾਲਰ ਦੇ ਮੁਕਾਬਲੇ ਰੁਪਏ ਦੀ ਸ਼ੁਰੂਆਤ 73.81 'ਤੇ ਹੋਈ ਸੀ। ਕਾਰੋਬਾਰ ਦੌਰਾਨ ਇਹ 73.70 ਅਤੇ 73.81 ਦੇ ਵਿਚਕਾਰ ਘਟਿਆ-ਵਧਿਆ। ਵੀਰਵਾਰ ਨੂੰ ਬਾਜ਼ਾਰ ਬੰਦ ਹੋਣ ਸਮੇਂ ਇਹ 73.93 ਰੁਪਏ ਪ੍ਰਤੀ ਡਾਲਰ 'ਤੇ ਸੀ। ਭਾਰਤੀ ਰਿਜ਼ਰਵ ਬੈਂਕ ਨੇ ਮਹਿੰਗਾਈ ਉੱਚੇ ਪੱਧਰ 'ਤੇ ਬਣੇ ਰਹਿਣ ਵਿਚਕਾਰ ਲਗਾਤਾਰ ਤੀਜੀ ਸਮੀਖਿਆ 'ਚ ਰੇਪੋ ਦਰ ਨੂੰ ਸ਼ੁੱਕਰਵਾਰ ਨੂੰ ਪਹਿਲਾਂ ਵਾਲੇ ਪੱਧਰ 'ਤੇ ਰਹਿਣ ਦਿੱਤਾ।

ਰਿਜ਼ਰਵ ਬੈਂਕ ਨੇ ਕਿਹਾ ਕਿ ਅਰਥਵਿਵਸਥਾ ਸੁਧਾਰ ਦੇ ਰਸਤੇ 'ਤ ਚੱਲ ਰਹੀ ਹੈ ਅਤੇ ਚਾਲੂ ਤਿਮਾਹੀ 'ਚ ਇਹ ਵਾਧੇ ਦੀ ਰਾਹ 'ਤੇ ਵਾਪਸ ਆ ਸਕਦੀ ਹੈ।

ਉੱਥੇ ਹੀ, ਘਰੇਲੂ ਸ਼ੇਅਰ ਬਾਜ਼ਾਰ 'ਚ ਤੇਜ਼ੀ ਅਤੇ ਵਿਦੇਸ਼ੀ ਬਾਜ਼ਾਰ 'ਚ ਡਾਲਰ ਦੇ ਕਮਜ਼ੋਰ ਹੋਣ ਨਾਲ ਵੀ ਰੁਪਏ ਨੂੰ ਸਮਰਥਨ ਮਿਲਿਆ। ਇਸ ਵਿਚਕਾਰ, ਛੇ ਪ੍ਰਮੁੱਖ ਕਰੰਸੀਆਂ ਦੀ ਤੁਲਨਾ 'ਚ ਡਾਲਰ ਦਾ ਰੁਖ਼ ਦਰਸਾਉਣ ਵਾਲਾ ਸੂਚਕ 0.16 ਫ਼ੀਸਦੀ ਦੀ ਗਿਰਾਵਟ ਨਾਲ 90.56 ਰਹਿ ਗਿਆ।


Sanjeev

Content Editor

Related News