‘ਰੁਪਏ ਦੇ ਸਾਹਮਣੇ ਕੰਬੇਗਾ ਡਾਲਰ, ਪੂਰੀ ਦੁਨੀਆ ’ਚ ਦਿਖਾਈ ਦੇਵੇਗੀ ਇਸ ਦੀ ਤਾਕਤ’

Thursday, Feb 23, 2023 - 10:43 AM (IST)

‘ਰੁਪਏ ਦੇ ਸਾਹਮਣੇ ਕੰਬੇਗਾ ਡਾਲਰ, ਪੂਰੀ ਦੁਨੀਆ ’ਚ ਦਿਖਾਈ ਦੇਵੇਗੀ ਇਸ ਦੀ ਤਾਕਤ’

ਨਵੀਂ ਦਿੱਲੀ–ਭਾਰਤੀ ਅਰਥਵਿਵਸਥਾ ਦੀ ਰਫਤਾਰ ਤੇਜ਼ੀ ਨਾਲ ਵਧ ਰਹੀ ਹੈ। ਇਸੇ ਦੇ ਨਾਲ ਭਾਰਤੀ ਰੁਪਏ ਦੀ ਤਾਕਤ ਵੀ ਵਧ ਰਹੀ ਹੈ। ਰੁਪਏ ਦੇ ਸਾਹਮਣੇ ਡਾਲਰ ਵੀ ਕੰਬੇਗਾ। ਰੁਪਏ ਦਾ ਲੋਹਾ ਹੁਣ ਵਿਦੇਸ਼ੀ ਅਰਥਸ਼ਾਸਤਰੀ ਵੀ ਮੰਨ ਰਹੇ ਹਨ। ਹੁਣ ਮਸ਼ਹੂਰ ਅਰਥਸ਼ਾਸਤਰੀ ਨੂਰੀਲ ਰੂਬਿਨੀ ਮੁਤਾਬਕ ਭਾਰਤੀ ਰੁਪਇਆ ਆਉਣ ਵਾਲੇ ਸਮੇਂ ’ਚ ਨਵਾਂ ਡਾਲਰ ਹੋ ਸਕਦਾ ਹੈ। ਭਾਰਤੀ ਰੁਪਇਆ ਡਾਲਰ ਦੀ ਥਾਂ ਲੈਣ ਦੀ ਤਾਕਤ ਰੱਖਦਾ ਹੈ। ਇਕ ਇੰਟਰਵਿਊ ’ਚ ਨੂਰੀਲ ਰੂਬਿਨੀ ਨੇ ਇਹ ਗੱਲਾਂ ਕਹੀਆਂ ਹਨ।

ਇਹ ਵੀ ਪੜ੍ਹੋ-ਅਮਰੀਕਾ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਫਲਾਈਟ ਦੀ ਸਵੀਡਨ 'ਚ ਐਮਰਜੈਂਸੀ ਲੈਂਡਿੰਗ, ਜਾਣੋ ਵਜ੍ਹਾ
ਉਨ੍ਹਾਂ ਨੇ ਕਿਹਾ ਕਿ ਭਾਰਤੀ ਰੁਪਇਆ ਸਮੇਂ ਦੇ ਨਾਲ ਦੁਨੀਆ ’ਚ ਗਲੋਬਲ ਰਿਜ਼ਰਵ ਕਰੰਸੀਆਂ ’ਚੋਂ ਇਕ ਬਣ ਸਕਦਾ ਹੈ। ਉਨ੍ਹਾਂ ਦੇ ਮੁਤਾਬਕ ਇਹ ਦੇਖਿਆ ਜਾ ਸਕਦਾ ਹੈ ਕਿ ਭਾਰਤ ਦੁਨੀਆ ਦੇ ਬਾਕੀ ਹਿੱਸਿਆਂ ਨਾਲ ਜੋ ਵਪਾਰ ਰੱਖਦਾ ਹੈ, ਉਸ ਲਈ ਰੁਪਇਆ ਕਿਵੇ ਇਕ ਵਾਹਨ ਕਰੰਸੀ ਬਣ ਸਕਦਾ ਹੈ। ਇਹ ਭੁਗਤਾਨ ਦਾ ਬਦਲ ਹੋ ਸਕਦਾ ਹੈ। ਇਹ ਸਟੋਰ ਆਫ ਵੈਲਿਊ ਵੀ ਬਣ ਸਕਦਾ ਹੈ। ਨਿਸ਼ਚਿਤ ਤੌਰ ’ਤੇ ਸਮੇਂ ਦੇ ਨਾਲ ਰੁਪਇਆ ਦੁਨੀਆ ’ਚ ਗਲੋਬਲ ਰਿਜ਼ਰਵ ਕਰੰਸੀ ਦੀ ਡਾਇਵਰਸਿਟੀ ’ਚੋਂ ਇਕ ਬਣ ਸਕਦਾ ਹੈ।

ਇਹ ਵੀ ਪੜ੍ਹੋ-ਵਿਸ਼ਵ ਵਿਕਾਸ 'ਚ ਭਾਰਤ ਦੀ ਹੋ ਸਕਦੀ ਹੈ 15 ਫ਼ੀਸਦੀ ਹਿੱਸੇਦਾਰੀ, IMF ਨੇ ਕਿਹਾ-ਮਹਿੰਗਾਈ ਦਰ ਬਣੀ ਰਹੇਗੀ ਚੁਣੌਤੀ
ਡਿੱਗ ਰਹੀ ਹੈ ਅਮਰੀਕਾ ਦੀ ਗਲੋਬਲ ਅਰਥਵਿਵਸਥਾ
ਅਰਥਸ਼ਾਸਤਰੀ ਨੂਰੀਲ ਰੂਬਿਨੀ ਮੁਤਾਬਕ ਆਉਣ ਵਾਲੇ ਸਮੇਂ ’ਚ ਛੇਤੀ ਹੀ ਡੀ-ਡਾਲਰੀਕਰਣ ਯਾਨੀ ਡਾਲਰਾਈਜੇਸ਼ਨ ਦੀ ਪ੍ਰਕਿਰਿਆ ਹੋਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਅਮਰੀਕਾ ਦੀ ਗਲੋਬਲ ਅਰਥਵਿਵਸਥਾ ਦਾ ਹਿੱਸਾ 40 ਤੋਂ 20 ਫੀਸਦੀ ਤੱਕ ਡਿਗ ਰਿਹਾ ਹੈ। ਅਜਿਹੇ ’ਚ ਅਮਰੀਕੀ ਡਾਲਰ ਲਈ ਸਾਰੇ ਕੌਮਾਂਤਰੀ ਵਿੱਤੀ ਅਤੇ ਵਪਾਰਕ ਲੈਣ-ਦੇਣ ਦੇ ਦੋ ਤਿਹਾਈ ਹੋਣ ਦਾ ਕੋਈ ਮਤਲਬ ਨਹੀਂ ਹੈ। ਇਸ ਦਾ ਇਕ ਹਿੱਸਾ ਜੀਓਪੋਲੀਟਿਕਸ ਹੈ। ਅਰਥਸ਼ਾਸਤਰੀ ਨੇ ਦਾਅਵਾ ਕੀਤਾ ਕਿ ਅਮਰੀਕਾ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਟੀਚਿਆਂ ਲਈ ਡਾਲਰ ਨੂੰ ਹਥਿਆਰ ਬਣਾ ਰਿਹਾ ਹੈ। ਇਸ ਮਹੀਨੇ ਦੀ ਸ਼ੁਰੂਆਤ ’ਚ ਇਕ ਇੰਟਰਵਿਊ ’ਚ ਨੂਰੀਲ ਰੂਬਿਨੀ ਨੇ ਕਿਹਾ ਕਿ ਹੁਣ ਦੁਨੀਆ ਦੀ ਪ੍ਰਮੁੱਖ ਕਰੰਸੀ ਵਜੋਂ ਅਮਰੀਕੀ ਡਾਲਰ ਦੀ ਸਥਿਤੀ ਖਤਰੇ ’ਚ ਹੈ।

ਇਹ ਵੀ ਪੜ੍ਹੋ-ਵਿਦੇਸ਼ ਯਾਤਰਾ 'ਤੇ ਹਰ ਮਹੀਨੇ ਇਕ ਅਰਬ ਡਾਲਰ ਖ਼ਰਚ ਕਰ ਰਹੇ ਨੇ ਭਾਰਤੀ, RBI ਨੇ ਪੇਸ਼ ਕੀਤੇ ਅੰਕੜੇ
ਭਾਰਤ ’ਚ ਨਜ਼ਰ ਆਵੇਗੀ ਵਿਕਾਸ ਦੀ ਰਫਤਾਰ
ਹੁਣ ਆਉਣ ਵਾਲੇ ਸਮੇਂ ’ਚ ਭਾਰਤ ’ਚ ਵਿਕਾਸ ਦੀ ਰਫਤਾਰ ਨਜ਼ਰ ਆਵੇਗੀ। ਨੂਰੀਲ ਰੂਬਿਨੀ ਮੁਤਾਬਕ ਭਾਰਤ ’ਚ 7 ਫੀਸਦੀ ਦਾ ਵਾਧਾ ਦੇਖਿਆ ਜਾਵੇਗਾ। ਉਨ੍ਹਾਂ ਦੇ ਮੁਤਾਬਕ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ ਇੰਨੀ ਘੱਟ ਹੈ ਕਿ ਅਸਲ ’ਚ ਸੁਧਾਰ ਦੇ ਨਾਲ ਨਿਸ਼ਚਿਤ ਤੌਰ ’ਤੇ 7 ਫੀਸਦੀ ਸੰਭਵ ਹੈ ਪਰ ਤੁਹਾਨੂੰ ਹੋਰ ਵੀ ਕਈ ਅਜਿਹੇ ਆਰਥਿਕ ਸੁਧਾਰ ਕਰਨੇ ਹੋਣਗੇ ਜੋ ਉਸ ਵਿਕਾਸ ਦਰ ਨੂੰ ਹਾਸਲ ਕਰਨ ਲਈ ਢਾਂਚਾਗਤ ਹੋਣ। ਉੱਥੇ ਹੀ ਜੇ ਭਾਰਤ ਇਸ ਨੂੰ ਹਾਸਲ ਕਰ ਲੈਂਦਾ ਹੈ ਤਾਂ ਇਸ ਨੂੰ ਘੱਟ ਤੋਂ ਘੱਟ ਕੁੱਝ ਦਹਾਕਿਆਂ ਤੱਕ ਬਣਾਈ ਰੱਖ ਸਕਦਾ ਹੈ।

ਇਹ ਵੀ ਪੜ੍ਹੋ-SEBI ਦਾ ਆਦੇਸ਼, ਨਵੀਆਂ ਸੂਚੀਬੱਧ ਕੰਪਨੀਆਂ 'ਚ 3 ਮਹੀਨੇ ਤੋਂ ਜ਼ਿਆਦਾ ਖਾਲੀ ਨਹੀਂ ਰਹਿ ਸਕਦੇ ਇਹ ਅਹੁਦੇ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

Aarti dhillon

Content Editor

Related News