ਡਾਲਰ ਇੰਡਸਟ੍ਰੀਜ਼ ਲਿਮਟਿਡ ਨੇ ਤਿਰੂਪੁਰ ’ਚ 4 ਮੈਗਾਵਾਟ ਸੌਰ ਊਰਜਾ ਪਲਾਂਟ ਸ਼ੁਰੂ ਕੀਤਾ

10/06/2020 9:07:40 PM

ਕੋਲਕਾਤਾ– ਭਾਰਤ ਦੇ ਪ੍ਰਮੁੱਖ ਪਹਿਰਾਵਾ ਬ੍ਰਾਂਡਜ਼ ’ਚੋਂ ਇਕ ਡਾਲਰ ਇੰਡਸਟ੍ਰੀਜ਼ ਲਿਮਟਿਡ ਨੇ ਤਿਰੂਪੁਰ ’ਚ ਆਪਣੇ ਨਿਰਮਾਣ ਸਥਾਨ ’ਤੇ 4 ਮੈਗਾਵਾਟ ਦਾ ਸੌਰ ਊਰਜਾ ਪਲਾਂਟ ਚਾਲੂ ਕੀਤਾ। ਸੌਰ ਊਰਜਾ ਪਲਾਂਟ ਡਾਲਰ ਦੇ ‘ਗ੍ਰੀਨ ਮਿਸ਼ਨ’ ਪਹਿਲਾ ਦਾ ਇਕ ਹਿੱਸਾ ਹੈ ਅਤੇ ਇਸ ਦੀ ਸਾਲਾਨਾ ਉਤਪਾਦਨ ਸਮਰੱਥਾ 75 ਲੱਖ ਯੂਨਿਟ ਹੈ।

ਸੌਰ ਊਰਜਾ ਪਲਾਂਟ ਸਥਾਪਤ ਕਰਨ ’ਚ ਡਾਲਰ ਦਾ ਟੀਚਾ ਨਾ ਸਿਰਫ ਲਾਗਤ ਨੂੰ ਘੱਟ ਕਰਨਾ ਹੈ ਸਗੋਂ ਤਿਰੂਪੁਰ ’ਚ ਕਤਾਈ ਇਕਾਈ ਨੂੰ ਟਿਕਾਊ ਅਤੇ ਆਤਮ ਨਿਰਭਰ ਬਣਾਉਣਾ ਹੈ। 1 ਕਿਲੋਗ੍ਰਾਮ ਸੂਤੀ ਧਾਗੇ ਦਾ ਉਤਪਾਦਨ ਕਰਨ ’ਚ ਬਿਜਲੀ ਦੀ ਲਾਗਤ ਲਗਭਗ 27-28 ਰੁਪਏ ਹੈ, ਜਿਸ ਦੇ ਕਤਾਈ ਇਕਾਈ ਦੇ ਰੋਜ਼ਾਨਾ ਖਪਤ ਦਾ ਲਗਭਗ 50 ਫੀਸਦੀ ਦੀ ਸਪਲਾਈ ਕਰਨ ਦੀ ਉਮੀਦ ਹੈ। ਇਸ ਤੋਂ ਇਲਾਵਾ ਇਕ ਟਿਕਾਊ ਵਾਤਾਵਰਣ ’ਚ ਸੌਰ ਪਲਾਂਟ ਰੋਜ਼ਾਨਾ 9000 ਕਿਲੋਗ੍ਰਾਮ ਕਾਰਬਨ ਡਾਇਆਕਸਾਈਡ ਦੇ ਨਿਕਾਸ ਨੂੰ ਰੋਕਣ ’ਚ ਮਦਦ ਕਰੇਗਾ।
 


Sanjeev

Content Editor

Related News