ਤਲਾਕ ਨੇ ਪਲਟੀ ਕਿਸਮਤ, ਦੁਨੀਆ ਦੀਆਂ ਸਭ ਤੋਂ ਅਮੀਰ ਜਨਾਨੀਆਂ ਦੀ ਸੂਚੀ 'ਚ ਬਣਾਈ ਥਾਂ

06/02/2020 5:56:20 PM

ਨਵੀਂ ਦਿੱਲੀ — ਦੁਨੀਆਭਰ ਵਿਚ ਤਲਾਕ ਜ਼ਰੀਏ ਮਿਲੀ ਮੋਟੀ ਰਕਮ ਕਾਰਨ ਜਨਾਨੀਆਂ ਵਲੋਂ ਅਰਬਪਤੀ ਬਣਨ ਦੀ ਪ੍ਰਕਿਰਿਆ ਅਜੇ ਤੱਕ ਜਾਰੀ ਹੈ। ਏਸ਼ੀਆ ਦੇ ਸਭ ਤੋਂ ਮਹਿੰਗੇ ਤਲਾਕ ਤੋਂ ਬਾਅਦ ਹੁਣ ਇਕ ਹੋਰ ਤੀਵੀਂ ਤਲਾਕ ਤੋਂ ਮਿਲੇ ਪੈਸੇ ਨਾਲ ਅਰਬਪਤੀ ਬਣ ਗਈ ਹੈ। ਦਵਾਈ ਬਣਾਉਣ ਵਾਲੀ ਕੰਪਨੀ ਸ਼ੇਂਝੇਨ ਕੰਗਟਾਈ ਬਾਇਓਲਾਜੀਕਲ ਪ੍ਰੋਡਕਟਸ ਕੰਪਨੀ ਦੇ ਚੇਅਰਮੈਨ ਡਯੂ ਵੇਇਮਿਨ ਦਾ ਆਪਣੀ ਪਤਨੀ ਤੋਂ ਤਲਾਕ ਹੋ ਗਿਆ ਹੈ। ਤਲਾਕ ਤੋਂ ਬਾਅਦ ਮੁਆਵਜ਼ੇ ਵਜੋਂ ਉਸਨੇ ਆਪਣੀ ਪਤਨੀ ਯੂਆਨ ਲਿਪਿੰਗ ਨੂੰ ਕੰਪਨੀ ਦੇ 16.13 ਕਰੋੜ ਸ਼ੇਅਰ ਦਿੱਤੇ ਹਨ। ਇਨ੍ਹਾਂ ਸ਼ੇਅਰ ਦੇ ਟ੍ਰਰਾਂਸਫਰ ਹੋ ਜਾਣ ਤੋਂ ਬਾਅਦ ਲਿਪਿੰਗ ਦੁਨੀਆ ਦੀਆਂ ਸਭ ਤੋਂ ਅਮੀਰ ਜਨਾਨੀਆਂ ਦੀ ਸੂਚੀ ਵਿਚ ਸ਼ਾਮਲ ਹੋ ਗਈ ਹੈ।

ਤਲਾਕ ਤੋਂ ਮਿਲੇ ਕਰੋੜਾਂ ਰੁਪਏ

ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਜਦੋਂ ਸ਼ੇਅਰ ਬਾਜ਼ਾਰ ਸੋਮਵਾਰ ਨੂੰ ਬੰਦ ਹੋਇਆ, ਤਾਂ ਇਹਨਾਂ ਸ਼ੇਅਰਾਂ ਦੀ ਕੀਮਤ 3.2 ਅਰਬ ਡਾਲਰ ਯਾਨੀ 24,000 ਕਰੋੜ ਰੁਪਏ ਸੀ। ਡੀਯੂ ਦੀ ਕੁੱਲ ਜਾਇਦਾਦ ਹੁਣ ਘੱਟ ਕੇ ਲਗਭਗ 3.1 ਅਰਬ ਡਾਲਰ ਯਾਨੀ 23,250 ਕਰੋੜ ਰੁਪਏ ਰਹਿ ਗਈ ਹੈ। ਇਸ ਵਿਚ ਗਿਰਵੀ ਰੱਖੇ ਸ਼ੇਅਰਾਂ ਦੀ ਕੀਮਤ ਸ਼ਾਮਲ ਨਹੀਂ ਹੈ।

ਇਹ ਵੀ ਪੜ੍ਹੋ : ਹੁਣ ਜਲਦ ਆਵੇਗੀ ਇਨ੍ਹਾਂ ਲੋਕਾਂ ਦੇ ਖਾਤੇ ਵਿਚ ਮੋਟੀ ਰਕਮ, EPFO ਨੇ ਜਾਰੀ ਕੀਤੇ 868 ਕਰੋੜ ਰੁਪਏ

ਕੌਣ ਹਨ ਡਯੂ

56 ਸਾਲਾ ਡਯੂ ਦਾ ਜਨਮ ਚੀਨ ਦੇ ਜਿਆਂਗਸ਼ੀ ਸੂਬੇ ਵਿਚ ਇੱਕ ਕਿਸਾਨੀ ਪਰਿਵਾਰ 'ਚ ਹੋਇਆ ਸੀ। ਕਾਲਜ ਵਿਚ ਕੈਮਿਸਟਰੀ ਦੀ ਪੜ੍ਹਾਈ ਕਰਨ ਤੋਂ ਬਾਅਦ, ਉਸਨੇ 1987 ਵਿਚ ਇਕ ਕਲੀਨਿਕ ਵਿਚ ਕੰਮ ਕਰਨਾ ਸ਼ੁਰੂ ਕੀਤਾ ਅਤੇ 1995 ਵਿਚ ਇਕ ਬਾਇਓਟੈਕ ਕੰਪਨੀ ਦਾ ਸੇਲਜ਼ ਮੈਨੇਜਰ ਬਣ ਗਏ। ਸਾਲ 2009 ਵਿਚ ਕੰਗਟਾਈ ਨੇ ਮਿਨਹਾਈ ਨੂੰ ਹਾਸਲ ਕਰ ਲਿਆ ਅਤੇ ਪੂਰੀ ਕੰਪਨੀ ਦਾ ਚੇਅਰਮੈਨ ਬਣ ਗਏ। ਮਿਨਹਾਈ ਦੀ ਸਥਾਪਨਾ ਡਯੂ ਨੇ 2004 ਵਿਚ ਕੀਤੀ ਗਈ ਸੀ।

ਹੁਣ ਤੱਕ ਦਾ ਸਭ ਤੋਂ ਮਹਿੰਗਾ ਤਲਾਕ

ਇਸ ਤੋਂ ਪਹਿਲਾਂ ਦੁਨੀਆਂ ਦੇ ਸਭ ਤੋਂ ਅਮੀਰ ਆਦਮੀ ਜੈੱਫ ਬੇਜੋਸ ਦਾ ਤਲਾਕ ਬਹੁਤ ਮਹਿੰਗਾ ਸੀ। ਜਿਸ 'ਚ ਉਨ੍ਹਾਂ ਦੀ ਪਤਨੀ ਮਕੇਨਜ਼ੀ ਨੇ 2.62 ਲੱਖ ਕਰੋੜ ਰੁਪਏ ਪ੍ਰਾਪਤ ਕੀਤੇ। ਇਸ ਤੋਂ ਬਾਅਦ ਮਕੇਨਜ਼ੀ ਫੋਰਬਸ ਦੇ ਅਰਬਪਤੀਆਂ ਦੀ ਸੂਚੀ ਵਿਚ ਸ਼ਾਮਲ ਹੋ ਗਈ।

ਇਹ ਵੀ ਪੜ੍ਹੋ : MSME ਮੰਤਰਾਲੇ ਨੇ ਲਾਂਚ ਕੀਤਾ 'CHAMPION' ਪੋਰਟਲ, ਛੋਟੇ ਉਦਮੀਆਂ ਲਈ ਹੈ ਲਾਹੇਵੰਦ


Harinder Kaur

Content Editor

Related News