ਵਿਨਿਵੇਸ਼ ਟੀਚੇ ਤੋਂ ਕਾਫੀ ਪਿੱਛੇ

01/03/2020 3:36:51 PM

ਨਵੀਂ ਦਿੱਲੀ—ਚਾਲੂ ਵਿੱਤੀ ਸਾਲ ਦੇ ਲਈ ਆਪਣੇ ਵਿਨਿਵੇਸ਼ ਟੀਚੇ 1.05 ਲੱਖ ਕਰੋੜ ਰੁਪਏ ਤੋਂ ਕਾਫੀ ਪਿੱਛੇ ਰਹਿ ਸਕਦੀ ਹੈ। ਇਸ ਦੀ ਵਜ੍ਹਾ ਇਹ ਹੈ ਕਿ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ (ਬੀ.ਪੀ.ਸੀ.ਐੱਲ.), ਕੰਟੋਨਰ ਕਾਰਪੋਰੇਸ਼ਨ ਆਫ ਇੰਡੀਆ (ਕਾਨਕਾਰ) ਅਤੇ ਏਅਰ ਇੰਡੀਆ 'ਚ ਰਣਨੀਤਿਕ ਵਿਨਿਵੇਸ਼ ਦੀ ਪ੍ਰਕਿਰਿਆ ਮਾਰਚ ਅੰਤ ਤੱਕ ਪੂਰੀ ਹੁੰਦੀ ਨਹੀਂ ਦਿਸ ਰਹੀ ਹੈ। ਇਸ ਸੂਰਤ 'ਚ ਸਰਕਾਰ ਵਿਨਿਵੇਸ਼ ਟੀਚੇ ਤੋਂ 65,000 ਕਰੋੜ ਰੁਪਏ ਤੋਂ ਜ਼ਿਆਦਾ ਦੇ ਅੰਤਰ ਤੋਂ ਪਿੱਛੇ ਰਹਿ ਸਕਦੀ ਹੈ।
ਇਸ ਬਾਰੇ 'ਚ ਵਿੱਤ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਰਕਾਰ ਨੂੰ ਸੰਭਾਵਿਤ ਬੋਲੀਦਾਤਾਵਾਂ ਨੂੰ ਸ਼ਰਤਾਂ 'ਤੇ ਧਿਆਨ ਦੇਣਾ ਹੋਵੇਗਾ। ਕਦੇ-ਕਦੇ ਸੌਦਾ ਕਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਇਹ ਡਰ ਅਜਿਹੇ ਸਮੇਂ 'ਚ ਉਭਰਿਆ ਹੈ ਜਦੋਂ ਸਰਕਾਰ ਦੇ ਫਿਸਕਲ ਘਾਟੇ ਦਾ ਟੀਚਾ ਬਜਟ ਅਨੁਮਾਨ ਦਾ 115 ਫੀਸਦੀ ਤੱਕ ਪਹੁੰਚ ਗਿਆ ਹੈ। ਜੇਕਰ ਰਾਜਸਵ ਕੁਲੈਕਸ਼ਨ 'ਚ ਤੇਜ਼ ਵਾਧਾ ਨਹੀਂ ਹੋਇਆ ਜਾਂ ਚਾਲੂ ਵਿੱਤੀ ਸਾਲ ਦੇ ਆਖਰੀ ਮਹੀਨਿਆਂ 'ਚ ਵਿਨਿਵੇਸ਼ ਪਟਰੀ 'ਤੇ ਨਹੀਂ ਵਾਪਸ ਆਇਆ ਤਾਂ ਫਿਸਕਲ ਘਾਟੇ ਦਾ ਟੀਚਾ ਸਰਕਾਰ ਦੇ ਹੱਥ ਤੋਂ ਫਿਸਲ ਸਕਦਾ ਹੈ।
ਵਿੱਤੀ ਸਾਲ 2019-20 'ਚ ਹੁਣ ਤੱਕ ਸਰਕਾਰ ਵਿਨਿਵੇਸ਼ ਤੋਂ 17,364 ਕਰੋੜ ਰੁਪਏ ਜੁਟਾਉਣ 'ਚ ਹੀ ਸਫਲ ਰਹੀ ਹੈ ਅਤੇ ਵਿਨਿਵੇਸ਼ ਟੀਚੇ ਦਾ 84 ਫੀਸਦੀ ਹਿੱਸਾ ਪ੍ਰਾਪਤ ਕਰਨਾ ਅਜੇ ਬਾਕੀ ਹੈ।
ਸਰਕਾਰ ਬੀ.ਐੱਸ.ਐੱਨ.ਐੱਲ. 'ਚ ਆਪਣਾ 53.3 ਫੀਸਦੀ ਹਿੱਸਾ ਇਕ ਰਣਨੀਤਿਕ ਵਿਨਿਵੇਸ਼ ਨੂੰ ਵੇਚਣਾ ਚਾਹੁੰਦੀ ਹੈ। ਇਸ 'ਚ ਵੀਰਵਾਰ ਦੇ ਭਾਅ ਮੁਤਾਬਕ ਸਰਕਾਰ ਨੂੰ 56,480 ਕਰੋੜ ਰੁਪਏ ਮਿਲ ਸਕਦੇ ਹਨ। ਇਸ ਦੌਰਾਨ ਵੀਰਵਾਰ ਦੇ ਹੀ ਭਾਵ ਦੇ ਆਧਾਰ 'ਤੇ ਕਾਨਕਾਪ 'ਚ ਸਰਕਾਰ ਦੀ 31 ਫੀਸਦੀ ਹਿੱਸੇਦਾਰੀ ਦਾ ਮੁੱਲ 10,724 ਕਰੋੜ ਰੁਪਏ ਮਾਪਿਆ ਗਿਆ ਹੈ। ਇਨ੍ਹਾਂ ਕੰਪਨੀਆਂ 'ਚ ਹਿੱਸੇਦਾਰੀ ਵੇਚਣ ਨਾਲ ਸਰਕਾਰ ਨੂੰ 67,204 ਕਰੋੜ ਰੁਪਏ ਜਾਂ ਇਸ ਤੋਂ ਵੀ ਜ਼ਿਆਦਾ ਰਕਮ ਪ੍ਰਾਪਤ ਹੋ ਸਕਦੀ ਹੈ।


Aarti dhillon

Content Editor

Related News