Dish TV ਨੇ ਕੀਤਾ ਵੱਡਾ ਐਲਾਨ, ਗਾਹਕਾਂ ਨੂੰ ਲਾਈਫਟਾਈਮ ਮਿਲੇਗੀ ਇਹ ਸੁਵਿਧਾ

02/18/2020 6:47:07 PM

ਨਵੀਂ ਦਿੱਲੀ—ਭਾਰਤ 'ਚ DTH ਆਪਰੇਟਰਸ ਆਪਣੇ ਗਾਹਕਾਂ ਨੂੰ ਲਗਾਤਾਰ ਨਵੀਆਂ ਸੁਵਿਧਾਵਾਂ ਦੇਣ ਲਈ ਕੰਮ ਕਰ ਰਹੇ ਹਨ। ਤਮਾਮ ਡੀ.ਟੀ.ਐੱਚ. ਆਪਰੇਟਰਸ ਐਂਡ੍ਰਾਇਡ ਟੀ.ਵੀ. ਆਧਾਰਿਤ ਸੇਟਟਾਪ ਬਾਕਸ ਲਾਂਚ ਕਰ ਰਹੇ ਹਨ। ਹੁਣ Dish TV ਨੇ ਆਪਣੇ ਗਾਹਕਾਂ ਲਈ ਇਕ ਵੱਡਾ ਐਲਾਨ ਕੀਤਾ ਹੈ। Dish TV ਨੇ ਆਪਣੇ ਗਾਹਕਾਂ ਨੂੰ ਸੇਟਟਾਪ ਨਾਲ ਲਾਈਫਟਾਈਮ ਵਾਰੰਟੀ ਦੇਣ ਦਾ ਐਲਾਨ ਕੀਤਾ ਹੈ। Dish TV ਦੀ ਇਹ ਸੁਵਿਧਾ ਸਟੈਂਡਰਡ ਡੈਫੀਨੇਸ਼ਨ (SD) ਅਤੇ ਹਾਈ ਡੈਫੀਨੇਸ਼ਨ (HD) ਸੇਟਟਾਪ ਬਾਕਸ ਨਾਲ ਮਿਲੇਗੀ।

ਨਵੇਂ ਗਾਹਕਾਂ ਲਈ Dish TV ਤਿੰਨ ਸੇਟਟਾਪ ਬਾਕਸ ਦੇ ਰਹੀ ਹੈ ਜਿਨ੍ਹਾਂ 'ਚ DishNXT, DishNXT HD ਅਤੇ Dish SMRT Hub ਸ਼ਾਮਲ ਹਨ। ਇਨ੍ਹਾਂ 'ਚੋਂ ਦੋ ਸੇਟਟਾਪ ਬਾਕਸ ਨਾਲ ਕੰਪਨੀ ਲਾਈਫਟਾਈਮ ਵਾਰੰਟੀ ਦੇ ਰਹੀ ਹੈ ਜਦਕਿ  Dish SMRT Hub ਨਾਲ ਇਕ ਸਾਲ ਦੀ ਵਾਰੰਟੀ ਮਿਲੇਗੀ। ਹਾਲਾਂਕਿ ਇਹ ਸੁਵਿਧਾ ਸਿਰਫ ਨਵੇਂ ਗਾਹਕਾਂ ਲਈ ਹੈ। ਕੰਪਨੀ ਨੇ ਇਸ ਦੀ ਜਾਣਕਾਰੀ ਆਪਣੀ ਆਧਿਕਾਰਿਤ ਵੈੱਬਸਾਈਟ 'ਤੇ ਦਿੱਤੀ ਹੈ। ਦੱਸ ਦੇਈਏ ਕਿ ਏਅਰਟੈੱਲ ਡਿਜ਼ੀਟਲ ਟੀ.ਵੀ. ਨਾਲ ਸਿਰਫ 1 ਸਾਲ ਦੀ ਹੀ ਵਾਰੰਟੀ ਮਿਲ ਰਹੀ ਹੈ।

ਗੱਲ ਕਰੀਏ ਕੀਮਤ ਦੀ ਤਾਂ DishNXT ਦੀ ਕੀਮਤ 1,490 ਰੁਪਏ ਹੈ, ਉੱਥੇ DishNXT HD ਦੀ ਕੀਮਤ 1,590 ਰੁਪਏ ਹੈ। ਇਸ ਤੋਂ ਇਲਾਵਾ Dish SMRT Hub ਨੂੰ 3,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ, ਉੱਥੇ ਮੌਜੂਦਾ ਗਾਹਕਾਂ ਲਈ ਇਸ ਦੀ ਕੀਮਤ 2,499 ਰੁਪਏ ਹੈ। Dish TV ਆਪਣੇ ਨਵੇਂ ਗਾਹਕਾਂ ਨੂੰ ਇਕ ਮਹੀਨੇ ਦੀ ਫ੍ਰੀ ਸਬਸਕਰੀਪਸ਼ਨ ਵੀ ਦੇ ਰਹੀ ਹੈ। ਉਦਾਹਰਣ ਦੇ ਤੌਰ 'ਤੇ ਸਮਝੀਏ ਤਾਂ ਜੇਕਰ ਤੁਸੀਂ DishNXT ਦਾ HD ਸੇਟਟਾਪ ਬਾਕਸ ਖਰੀਦਦੇ ਹੋ ਤਾਂ ਤੁਹਾਨੂੰ ਇਕ ਚੈਨਲ ਦਾ ਪੈਕ ਫ੍ਰੀ 'ਚ ਇਕ ਮਹੀਨੇ ਲਈ ਮਿਲੇਗਾ। ਇਸ ਤੋਂ ਬਾਅਦ ਅਗਲੇ ਮਹੀਨੇ ਤੋਂ ਕੰਪਨੀ ਪੈਸੇ ਲਵੇਗੀ।


Karan Kumar

Content Editor

Related News