RTI ਤਹਿਤ ਹੋਇਆ ਖ਼ੁਲਾਸਾ, ਸਰਕਾਰੀ ਬੈਂਕਾਂ ’ਚ ਕਰੋੜਾਂ ਦੀ ਧੋਖਾਧੜੀ ਦੇ ਮਾਮਲੇ ਜਾਣ ਹੋਵੋਗੇ ਹੈਰਾਨ

09/21/2020 12:58:22 PM

ਨਵੀਂ ਦਿੱਲੀ(ਭਾਸ਼ਾ) - ਜਨਤਕ ਖੇਤਰ ਦੇ ਬੈਂਕਾਂ ’ਚ ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ’ਚ 19,964 ਕਰੋਡ਼ ਰੁਪਏ ਦੀ ਧੋਖਾਦੇਹੀ ਦੇ 2,867 ਮਾਮਲੇ ਸਾਹਮਣੇ ਆਏ। ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਤਹਿਤ ਮੰਗੀ ਗਈ ਜਾਣਕਾਰੀ ਨਾਲ ਇਹ ਖੁਲਾਸਾ ਹੋਇਆ ਹੈ। ਆਰ. ਟੀ. ਆਈ. ਕਾਰਜਕਰਤਾ ਚੰਦਰਸ਼ੇਖਰ ਗੌੜ ਨੇ ਸੂਚਨਾ ਦੇ ਅਧਿਕਾਰ ਤਹਿਤ ਰਿਜ਼ਰਵ ਬੈਂਕ ਵੱਲੋਂ ਇਹ ਜਾਣਕਾਰੀ ਮੰਗੀ ਸੀ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ’ਚ ਗਿਣਤੀ ਦੇ ਹਿਸਾਬ ਨਾਲ ਧੋਖਾਦੇਹੀ ਦੇ ਸਭ ਤੋਂ ਜ਼ਿਆਦਾ ਮਾਮਲੇ ਆਏ। ਉਥੇ ਹੀ ਮੁੱਲ ਦੇ ਹਿਸਾਬ ਨਾਲ ਬੈਂਕ ਆਫ ਇੰਡੀਆ (ਬੀ. ਓ. ਆਈ.) ਧੋਖਾਦੇਹੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਿਹਾ।

ਐੱਸ. ਬੀ. ਆਈ. ’ਚ ਸਭ ਤੋਂ ਜ਼ਿਆਦਾ 2,050 ਮਾਮਲੇ

ਅੰਕੜਿਆਂ ਅਨੁਸਾਰ ਅਪ੍ਰੈਲ-ਜੂਨ 2020 ’ਚ ਜਨਤਕ ਖੇਤਰ ਦੇ 12 ਬੈਂਕਾਂ ’ਚ ਐੱਸ. ਬੀ. ਆਈ. ’ਚ ਸਭ ਤੋਂ ਜ਼ਿਆਦਾ 2,050 ਧੋਖਾਦੇਹੀ ਦੇ ਮਾਮਲੇ ਸਾਹਮਣੇ ਆਏ। ਇਨ੍ਹਾਂ ਮਾਮਲਿਆਂ ਨਾਲ ਜੁਡ਼ੀ ਰਾਸ਼ੀ 2,325.88 ਕਰੋਡ਼ ਰੁਪਏ ਹੈ। ਮੁੱਲ ਦੇ ਹਿਸਾਬ ਨਾਲ ਬੈਂਕ ਆਫ ਇੰਡੀਆ ਨੂੰ ਧੋਖਾਦੇਹੀ ਨਾਲ ਸਭ ਤੋਂ ਜ਼ਿਆਦਾ ਸੱਟ ਪਹੁੰਚੀ। ਇਸ ਦੌਰਾਨ ਬੈਂਕ ਆਫ ਇੰਡੀਆ ’ਚ 5,124.87 ਕਰੋਡ਼ ਰੁਪਏ ਦੀ ਧੋਖਾਦੇਹੀ ਦੇ 47 ਮਾਮਲਿਆਂ ਦਾ ਪਤਾ ਚੱਲਿਆ। ਇਸ ਤੋਂ ਇਲਾਵਾ ਕੇਨਰਾ ਬੈਂਕ ’ਚ 3,885.26 ਕਰੋਡ਼ ਰੁਪਏ ਦੀ ਧੋਖਾਦੇਹੀ ਦੇ 33, ਬੈਂਕ ਆਫ ਬੜੌਦਾ ’ਚ 2,842.94 ਕਰੋਡ਼ ਰੁਪਏ ਦੀ ਧੋਖਾਦੇਹੀ ਦੇ 60, ਇੰਡੀਅਨ ਬੈਂਕ ’ਚ 1,469.79 ਕਰੋਡ਼ ਰੁਪਏ ਦੀ ਧੋਖਾਦੇਹੀ ਦੇ 45, ਇੰਡੀਅਨ ਓਵਰਸੀਜ਼ ਬੈਂਕ ’ਚ 1,207.65 ਕਰੋਡ਼ ਰੁਪਏ ਦੀ ਧੋਖਾਦੇਹੀ ਦੇ 37 ਅਤੇ ਬੈਂਕ ਆਫ ਮਹਾਰਾਸ਼ਟਰ ’ਚ 1,140.37 ਕਰੋਡ਼ ਰੁਪਏ ਦੀ ਧੋਖਾਦੇਹੀ ਦੇ 9 ਮਾਮਲੇ ਸਾਹਮਣੇ ਆਏ।

ਇਹ ਵੀ ਦੇਖੋ : ਇਨਕਮ ਟੈਕਸ ਦੀਆਂ 8 ਹੋਰ ਪ੍ਰਕਿਰਿਆਵਾਂ ਲਈ ਸ਼ੁਰੂ ਹੋਵੇਗੀ ਫੇਸਲੈੱਸ ਮੁਲਾਂਕਣ ਪ੍ਰਕਿਰਿਆ

ਪੀ. ਐੱਨ. ਬੀ. ’ਚ ਹੋਈ ਸਿਰਫ 270.65 ਕਰੋਡ਼ ਰੁਪਏ ਦੀ ਧੋਖਾਦੇਹੀ

ਇਸ ਦੌਰਾਨ ਦੂਜੇ ਸਭ ਤੋਂ ਵੱਡੇ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ’ਚ ਸਿਰਫ 270.65 ਕਰੋਡ਼ ਰੁਪਏ ਦੀ ਧੋਖਾਦੇਹੀ ਦੇ ਮਾਮਲੇ ਸਾਹਮਣੇ ਆਏ। ਹਾਲਾਂਕਿ ਬੈਂਕ ਦੇ ਨਾਲ ਧੋਖਾਦੇਹੀ ਦੇ ਮਾਮਲਿਆਂ ਦੀ ਗਿਣਤੀ 240 ਰਹੀ। ਹੋਰ ਬੈਂਕਾਂ ਦੀ ਗੱਲ ਕੀਤੀ ਜਾਵੇ ਤਾਂ ਯੂਕੋ ਬੈਂਕ ’ਚ 831.35 ਕਰੋਡ਼ ਦੀ ਧੋਖਾਦੇਹੀ ਦੇ 130, ਸੈਂਟਰਲ ਬੈਂਕ ਆਫ ਇੰਡੀਆ ’ਚ 655.84 ਕਰੋਡ਼ ਦੀ ਧੋਖਾਦੇਹੀ ਦੇ 149, ਪੰਜਾਬ ਐਂਡ ਸਿੰਧ ਬੈਂਕ ’ਚ 163.3 ਕਰੋਡ਼ ਰੁਪਏ ਦੀ ਧੋਖਾਦੇਹੀ ਦੇ 18 ਅਤੇ ਯੂਨੀਅਨ ਬੈਂਕ ਆਫ ਇੰਡੀਆ ’ਚ 46.52 ਕਰੋਡ਼ ਰੁਪਏ ਦੀ ਧੋਖਾਦੇਹੀ ਦੇ 49 ਮਾਮਲਿਆਂ ਦਾ ਪਤਾ ਚੱਲਿਆ। ਰਿਜ਼ਰਵ ਬੈਂਕ ਨੇ ਆਪਣੇ ਜਵਾਬ ’ਚ ਕਿਹਾ ਹੈ ਕਿ ਬੈਂਕਾਂ ਵੱਲੋਂ ਦਿੱਤੇ ਗਏ ਇਹ ਸ਼ੁਰੂਆਤੀ ਅੰਕੜੇ ਹਨ। ਇਨ੍ਹਾਂ ’ਚ ਬਦਲਾਅ ਜਾਂ ਸੁਧਾਰ ਹੋ ਸਕਦਾ ਹੈ। ਰਿਜ਼ਰਵ ਬੈਂਕ ਨੇ ਸਪੱਸ਼ਟ ਕੀਤਾ ਕਿ ਧੋਖਾਦੇਹੀ ਨਾਲ ਜੁਡ਼ੀ ਰਾਸ਼ੀ ਦਾ ਮਤਲੱਬ ਬੈਂਕ ਨੂੰ ਇੰਨੇ ਹੀ ਰਾਸ਼ੀ ਦੇ ਨੁਕਸਾਨ ਨਾਲ ਨਹੀਂ ਹੈ।

ਇਹ ਵੀ ਦੇਖੋ : 4500 ਰੁਪਏ ਸਸਤਾ ਸੋਨਾ ਖਰੀਦਣ ਦਾ ਸੁਨਹਿਰੀ ਮੌਕਾ, ਨਾਲ ਹੀ ਮਿਲੇਗੀ 600 ਰੁਪਏ ਦੀ ਛੋਟ!


Harinder Kaur

Content Editor

Related News