ਮੁਕੇਸ਼ ਕੁਮਾਰ ਗੁਪਤਾ, ਰਾਜਕੁਮਾਰ LIC ਦੇ ਪ੍ਰਬੰਧ ਨਿਰਦੇਸ਼ ਨਿਯੁਕਤ

11/02/2019 10:44:19 AM

ਮੁੰਬਈ—ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮੁਕੇਸ਼ ਕੁਮਾਰ ਗੁਪਤਾ ਅਤੇ ਰਾਜਕੁਮਾਰ ਨੇ ਸ਼ੁੱਕਰਵਾਰ ਨੂੰ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਦੇ ਤੌਰ 'ਤੇ ਕੰਮਕਾਜ ਸੰਭਾਲ ਲਿਆ। ਸਰਕਾਰ ਨੇ ਇਕ ਆਦੇਸ਼ ਦੇ ਮਾਧਿਅਮ ਨਾਲ ਦੋਵਾਂ ਨੂੰ ਤਰੱਕੀ ਦਿੱਤੀ ਹੈ। ਗੁਪਤਾ ਪਹਿਲਾਂ ਐੱਲ.ਆਈ.ਸੀ. 'ਚ ਕਾਰਜਕਾਰੀ ਨਿਰਦੇਸ਼ਕ ਸਨ ਅਤੇ ਕੇਂਦਰੀ ਜੋਨ ਦੇ ਪ੍ਰਭਾਰੀ ਖੇਤਰੀ ਪ੍ਰਬੰਧਕ ਦੇ ਤੌਰ 'ਤੇ ਸੇਵਾਵਾਂ ਦੇ ਚੁੱਕੇ ਹਨ। ਕੁਮਾਰ ਕੌਮਾਂਤਰੀ ਸੰਚਾਲਨ ਦੇ ਕਾਰਜਕਾਰੀ ਨਿਰਦੇਸ਼ ਰਹੇ ਹਨ। ਇਕ ਬਿਆਨ ਮੁਤਾਬਕ ਦੋਵਾਂ ਦੀ ਤਰੱਕੀ ਦੇ ਬਾਅਦ ਕੰਪਨੀ ਦੇ ਪ੍ਰਬੰਧ ਨਿਰਦੇਸ਼ਕਾਂ ਦੀ ਗਿਣਤੀ ਵਧ ਕੇ ਚਾਰ ਹੋ ਗਈ ਹੈ। ਟੀ.ਸੀ. ਸੁਸ਼ੀਲ ਕੁਮਾਰ ਅਤੇ ਵਿਪਿਨ ਆਨੰਦ ਵੀ ਪ੍ਰਬੰਧ ਨਿਰਦੇਸ਼ਕ ਦੇ ਰੂਪ 'ਚ ਕੰਮਕਾਜ ਦੇਖ ਰਹੇ ਹਨ।


Aarti dhillon

Content Editor

Related News