ਮੁੱਖ ਚੋਣਕਾਰ ਦੇ ਅਹੁਦੇ ਲਈ ਸੰਜੇ ਪਾਟਿਲ ਨਿਯੁਕਤ

Friday, May 10, 2024 - 07:56 PM (IST)

ਮੁੱਖ ਚੋਣਕਾਰ ਦੇ ਅਹੁਦੇ ਲਈ ਸੰਜੇ ਪਾਟਿਲ ਨਿਯੁਕਤ

ਮੁੰਬਈ– ਓਂਕਾਰ ਸਾਲਵੀ ਰਣਜੀ ਟਰਾਫੀ ਜੇਤੂ ਮੁੰਬਈ ਟੀਮ ਦਾ ਮੁੱਖ ਕੋਚ ਬਣਿਆ ਰਹੇਗਾ ਜਦਕਿ ਸੰਜੇ ਪਾਟਿਲ ਨੂੰ ਰਾਜੂ ਕੁਲਕਰਣੀ ਦੀ ਜਗ੍ਹਾ ਚੋਣ ਕਮੇਟੀ ਦਾ ਨਵਾਂ ਮੁਖੀ ਚੁਣਿਆ ਗਿਆ ਹੈ। ਕੁਲਕਰਣੀ ਅਜੇ ਮੁੰਬਈ ਕ੍ਰਿਕਟ ਸੰਘ ਦੀ ਕ੍ਰਿਕਟ ਸੁਧਾਰ ਕਮੇਟੀ ਦਾ ਪ੍ਰਮੱਖ ਹੈ। ਐੱਮ. ਸੀ. ਏ. ਨੇ 2024-25 ਲਈ ਇਕ ਐਲਾਨ ਕੀਤਾ ਹੈ ਕਿ ਪਾਟਿਲ ਸੀਨੀਅਰ ਪੁਰਸ਼ ਅੰਡਰ-23 ਚੋਣ ਕਮੇਟੀ ਦਾ ਮੁਖੀ ਹੋਵੇਗਾ, ਜਿਸ ਵਿਚ ਰਵੀ ਠਾਕਰੇ, ਜਿਤੇਂਦਰ ਠਾਕਰੇ, ਕਿਰਣ ਪਵਾਰ ਤੇ ਵਿਕ੍ਰਾਂਤ ਯੇਲਿਗਾਤੀ ਵੀ ਸ਼ਾਮਲ ਹੋਣਗੇ।
ਮੁੰਬਈ ਤੇ ਬੜੌਦਾ ਦਾ ਸਾਬਕਾ ਕ੍ਰਿਕਟਰ ਰਾਜੇਸ਼ ਪਵਾਰ ਅੰਡਰ-23 ਪੁਰਸ਼ ਟੀਮ ਦਾ ਮੁੱਖ ਕੋਚ ਹੋਵੇਗਾ। ਮੁੰਬਈ ਦੀ ਸੀਨੀਅਰ ਮਹਿਲਾ ਟੀਮ ਦੀ ਮੁੱਖ ਕੋਚ ਸੁਨੇਤ੍ਰਾ ਪਰਾਂਜਪੇ ਹੋਵੇਗੀ ਜਦਕਿ ਅਜੇ ਕਦਮ ਅੰਡਰ-23 ਟੀਮ ਦਾ ਕੋਚ ਹੋਵੇਗਾ। ਲਾਯਾ ਫਰਾਂਸਿਸ ਮਹਿਲਾਵਾਂ ਦੀ ਸੀਨੀਅਰ ਤੇ ਅੰਡਰ-23 ਚੋਣ ਕਮੇਟੀ ਦੀ ਪ੍ਰਮੁੱਖ ਹੋਵੇਗੀ। ਇਸ ਦੇ ਮੈਂਬਰਾਂ ਵਿਚ ਸੀਮਾ ਪੁਜਾਰੀ, ਸ਼ਰਧਾ ਚੌਵਾਨ, ਸ਼ੀਤਲ ਸਾਕਰੂ ਤੇ ਕਲਪਨਾ ਕਾਰਡੋਸੋ ਸ਼ਾਮਲ ਹਨ। ਸਰਵੇਸ਼ ਦਾਮਲੇ ਮਹਿਲਾ ਅੰਡਰ-19 ਟੀਮ ਦੀ ਮੁੱਖ ਕੋਚ ਤੇ ਸੁਨੀਤਾ ਸਿੰਘ ਮੁੱਖ ਚੋਣਕਾਰ ਹੋਵੇਗੀ।


author

Aarti dhillon

Content Editor

Related News