DGCA ਨੇ ਏਅਰ ਇੰਡੀਆ ’ਤੇ ਲਗਾਇਆ 10 ਲੱਖ ਰੁਪਏ ਦਾ ਜੁਰਮਾਨਾ, ਜਾਣੋ ਕਿਉਂ

Thursday, Nov 23, 2023 - 11:20 AM (IST)

ਨਵੀਂ ਦਿੱਲੀ (ਭਾਸ਼ਾ)– ਹਵਾਬਾਜ਼ੀ ਰੈਗੂਲੇਟਰ ਡੀ. ਜੀ. ਸੀ. ਏ. ਨੇ ਮੁਸਾਫਰਾਂ ਨੂੰ ਜ਼ਰੂਰੀ ਸਹੂਲਤਾਂ ਦੇਣ ਨਾਲ ਸਬੰਧਤ ਮਾਪਦੰਡਾਂ ਦੀ ਪਾਲਣਾ ਨਾ ਕਰਨ ਲਈ ਏਅਰ ਇੰਡੀਆ ’ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਨੇ ਬੀਤੇ ਦਿਨ ਇਕ ਬਿਆਨ ਵਿਚ ਕਿਹਾ ਕਿ ਦਿੱਲੀ, ਕੋਚੀ ਅਤੇ ਬੈਂਗਲੁਰੂ ਦੇ ਹਵਾਈ ਅੱਡਿਆਂ ’ਤੇ ਏਅਰ ਇੰਡੀਆ ਦੀਆਂ ਇਕਾਈਆਂ ਦਾ ਨਿਰੀਖਣ ਕਰਨ ਤੋਂ ਬਾਅਦ ਇਹ ਦੇਖਿਆ ਗਿਆ ਕਿ ਏਅਰਲਾਈਨ ਸਿਵਲ ਏਵੀਏਸ਼ਨ ਵਿਵਸਥਾਵਾਂ (ਸੀ. ਏ. ਆਰ.) ਦੀ ਚੰਗੀ ਤਰ੍ਹਾਂ ਪਾਲਣਾ ਨਹੀਂ ਕਰ ਰਹੀ। ਇਸ ਸੰਦਰਭ ਵਿਚ ਏਅਰ ਇੰਡੀਆ ਨੂੰ 3 ਨਵੰਬਰ ਨੂੰ ਰੈਗੂਲੇਟਰ ਵਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ - ਪੈਸੇ ਨਾਲ ਜੁੜੀਆਂ ਇਹ 5 ਆਦਤਾਂ ਬਦਲ ਸਕਦੀਆਂ ਹਨ ਤੁਹਾਡੀ ਜ਼ਿੰਦਗੀ, ਜ਼ਰੂਰ ਦਿਓ ਧਿਆਨ

ਇਸ ਦੇ ਨਾਲ ਹੀ ਡੀ. ਜੀ. ਸੀ. ਏ. ਨੇ ਕਿਹਾ ਕਿ ਨੋਟਿਸ ’ਤੇ ਏਅਰ ਇੰਡੀਆ ਤੋਂ ਮਿਲੇ ਜਵਾਬ ਦੇ ਆਧਾਰ ’ਤੇ ਇਹ ਦੇਖਿਆ ਗਿਆ ਕਿ ਉਹ ਮੁਸਾਫਰਾਂ ਨੂੰ ਸਹੂਲਤਾਂ ਦੇਣ ਦੇ ਮਾਪਦੰਡਾਂ ਨਾਲ ਸਬੰਧਤ ਸੀ. ਏ. ਆਰ. ਦੀ ਪਾਲਣਾ ਨਹੀਂ ਕਰ ਰਹੀ ਹੈ। ਇਸ ਸਬੰਧ ਵਿਚ ਏਅਰਲਾਈਨ ’ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਏਅਰ ਇੰਡੀਆ ’ਤੇ ਉਡਾਣਾਂ ਵਿਚ ਦੇਰੀ ਹੋਣ ’ਤੇ ਮੁਸਾਫਰਾਂ ਨੂੰ ਹੋਟਲ ਵਿਚ ਠਹਿਰਾਉਣ, ਅੰਤਰਰਾਸ਼ਟਰੀ ਉਡਾਣਾਂ ਵਿਚ ਆਰਾਮਦਾਇਕ ਸੀਟਾਂ ਨਾ ਪਾਉਣ ਵਾਲੇ ਮੁਸਾਫਰਾਂ ਨੂੰ ਮੁਆਵਜ਼ਾ ਦੇਣ ਅਤੇ ਗਰਾਊਂਡ ਸਟਾਫ ਦੀ ਸਮੁੱਚੀ ਟ੍ਰੇਨਿੰਗ ਨਾਲ ਸਬੰਧਤ ਮਾਪਦੰਡਾਂ ’ਤੇ ਧਿਆਨ ਨਾ ਦੇਣ ਦੀ ਗੱਲ ਕਹੀ ਗਈ ਹੈ।

ਇਹ ਵੀ ਪੜ੍ਹੋ - 22 ਦਿਨਾਂ 'ਚ ਹੋਣਗੇ 38 ਲੱਖ ਵਿਆਹ, 4.47 ਲੱਖ ਕਰੋੜ ਦੇ ਕਾਰੋਬਾਰ ਦੀ ਉਮੀਦ, ਭਲਕੇ ਸ਼ੁਰੂ ਹੋਵੇਗਾ ਮਹੂਰਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News