DGCA ਨੇ ਜਹਾਜ਼ ਸੇਵਾ ਕੰਪਨੀਆਂ ਨੂੰ ਦਿੱਤਾ ਨਿਰਦੇਸ਼, ਕਿਹਾ-ਕਿਰਾਇਆ ਨਾ ਵਧਾਉਣ ਜ਼ਿਆਦਾ

04/16/2019 7:16:38 PM

ਨਵੀਂ ਦਿੱਲੀ—ਸਿਵਲ ਐਵੀਏਸ਼ਨ ਡਾਇਰੈਕਟਰ ਜਨਰਲ (ਡੀਜੀਸੀਏ) ਨੇ ਜਹਾਜ਼ ਸੇਵਾ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਮੰਗਾਂ ਵਧਾਉਣ ਦੇ ਬਾਵਜੂਦ ਕਿਰਾਇਆ ਬਹੁਤ ਜ਼ਿਆਦਾ ਨਾ ਵਧਾਉਣ। ਸ਼ਹਿਰੀ ਹਵਾਈਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ ਮੰਗਲਵਾਰ ਸਵੇਰੇ ਸ਼ਹਿਰੀ ਹਵਾਈਬਾਜ਼ੀ ਸਕੱਤਰ ਪ੍ਰਦੀਪ ਸਿੰਘ ਖਰੋਲਾ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਵਿੱਤੀ ਸੰਕਟ ਨਾਲ ਗੁਜ਼ਰ ਰਹੀ ਨਿੱਜੀ ਜਹਾਜ਼ ਸੇਵਾ ਕੰਪਨੀ ਜੈੱਟ ਏਅਰਵੇਜ਼ ਨਾਲ ਜੁੜੇ ਮੁੱਦਿਆਂ ਦੀ ਸਮੀਖਿਆ ਕਰਨ। ਉਸ ਨੂੰ ਵਿਸ਼ੇਸ਼ ਰੂਪ ਨਾਲ ਇਸ ਗੱਲ 'ਤੇ ਧਿਆਨ ਦੇਣ ਲਈ ਕਿਹਾ ਗਿਆ ਸੀ ਕਿ ਬਾਜ਼ਾਰ 'ਚ ਸਮਰੱਥਾ ਘੱਟ ਹੋਣ ਕਾਰਨ ਹੋਰ ਏਅਰਲਾਇੰਸ ਕਿਰਾਇਆ ਬਹੁਤ ਜ਼ਿਆਦਾ ਨਾ ਵਧਾਉਣ ਅਤੇ ਯਾਤਰੀਆਂ ਨੂੰ ਪ੍ਰੇਸ਼ਾਨੀ ਘੱਟ ਹੋਵੇ।

PunjabKesari

ਡੀ.ਜੀ.ਸੀ.ਏ. ਨੇ ਦੱਸਿਆ ਕਿ ਉਸ ਨੇ ਵੱਖ-ਵੱਖ ਪੱਧਰ 'ਤੇ ਸਥਿਤੀ ਦੀ ਨਿਗਰਾਨੀ ਕਰੇ ਅਤੇ ਰੈਗੂਲੇਟਰ ਨੂੰ ਇਸ ਦੇ ਬਾਰੇ 'ਚ ਸੂਚਿਤ ਕਰੇ ਤਾਂ ਕਿ ਕਿਰਾਏ ਘੱਟ ਰੱਖੇ ਜਾ ਸਕਣ। ਏਅਰਲਾਇੰਸ ਦੇ ਅਧਿਕਾਰੀਆਂ ਨੇ ਡੀ.ਜੀ.ਸੀ.ਏ. ਨੂੰ ਦੱਸਿਆ ਕਿ ਉਨ੍ਹਾਂ ਨੇ ਜ਼ਿਆਦਾ ਕਿਰਾਏ ਵਾਲੇ ਸਲਾਟਾਂ 'ਚ ਵਿਕਰੀ ਬੰਦ ਕਰ ਦਿੱਤੀ ਹੈ ਅਤੇ ਯਾਤਰੀਆਂ ਨੂੰ ਘੱਟ ਕਿਰਾਏ ਵਾਲੇ ਸਲਾਟਾਂ 'ਚ ਟਿਕਟ ਦੇ ਰਹੇ ਹਨ।

PunjabKesari

ਡੀ.ਜੀ.ਸੀ.ਏ. ਨੇ ਕਿਹਾ ਕਿ ਉਹ ਦੈਨਿਕ ਆਧਾਰ 'ਤੇ ਵੱਖ-ਵੱਖ ਮਾਰਗਾਂ 'ਤੇ ਕਿਰਾਏ 'ਚ ਆ ਰਹੇ ਉਤਾਅ-ਚੜਾਅ 'ਤੇ ਨਜ਼ਰ ਰੱਖੇਗਾ ਅਤੇ ਜਹਾਜ਼ ਸੇਵਾ ਕੰਪਨੀਆਂ ਨਾਲ ਮਿਲ ਕੇ ਨਿਯਮਿਤ ਆਧਾਰ 'ਤੇ ਉਚਿਤ ਕਦਮ ਚੁੱਕੇਗਾ। ਰੈਗੂਲੇਟਰ ਵਿਸ਼ੇਸ਼ ਰੂਪ ਨਾਲ ਉਨ੍ਹਾਂ ਮਾਰਗਾਂ 'ਤੇ ਕਿਰਾਏ ਦੀ ਨਿਗਰਾਨੀ ਕਰਦਾ ਹੈ ਜਿਥੇ ਬੋਝ ਜ਼ਿਆਦਾ ਹੈ ਅਤੇ ਯਾਤਾਯਾਤ ਦੇ ਹੋਰ ਸਾਧਨ ਨਹੀਂ ਹਨ ਜਾਂ ਮੁਸ਼ਕਲ ਹਨ। ਕੁਝ ਮਹੀਨੇ ਪਹਿਲੇ ਤਕ ਰੋਜ਼ਾਨਾ ਔਸਤਨ 600 ਉਡਾਣਾਂ ਦੇ ਆਵਾਜਾਈ ਕਰਨ ਵਾਲੀ ਜੈੱਟ ਏਅਰਵੇਜ਼ ਦੀਆਂ ਉਡਾਣਾਂ ਦੀ ਗਿਣਤੀ ਸਿਮਟ ਕੇ ਮੰਗਲਵਾਰ ਨੂੰ 41 ਰਹਿ ਗਈ। ਵੱਡੀ ਗਿਣਤੀ 'ਚ ਜੈੱਟ ਏਅਰਵੇਜ਼ ਦੀਆਂ ਉਡਾਣਾਂ ਰੱਦ ਹੋਣ ਨਾਲ ਅਚਾਨਕ ਬਾਜ਼ਾਰ 'ਚ ਸਮੱਰਥਾ ਦੀ ਕਿੱਲਤ ਹੋ ਗਈ ਹੈ।

PunjabKesari

ਨਕਦੀ ਦੀ ਕਮੀ ਅਤੇ ਲਗਾਤਾਰ ਨੁਕਸਾਨ ਦੇ ਕਾਰਨ ਜਹਾਜ਼ ਕਿਰਾਏ 'ਤੇ ਦੇਣ ਵਾਲੀਆਂ ਕੰਪਨੀਆਂ ਨੇ ਜੈੱਟ ਏਅਰਵੇਜ਼ ਤੋਂ ਜਹਾਜ਼ ਵਾਪਸ ਲੈ ਲਏ ਹਨ। ਕੰਪਨੀ ਕਰਮਚਾਰੀਆਂ ਨੂੰ ਤਨਖਾਹ ਨਹੀਂ ਦੇ ਪਾ ਰਹੀ ਹੈ। ਬੈਂਕਾਂ ਦਾ ਕਰਜ਼ ਨਾ ਚੁੱਕਾਉਣ ਕਾਰਨ ਲੋਨ ਦਾਤਾਵਾਂ ਨੇ ਸਮਾਧਾਨ ਪ੍ਰਕਿਰਿਆ ਤਹਿਤ ਉਸ ਦੀ 75 ਫੀਸਦੀ ਤਕ ਹਿੱਸੇਦਾਰੀ ਵੇਚਣ ਲਈ ਬੋਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।


Karan Kumar

Content Editor

Related News