100 ਕਰੋੜ ਜੁਰਮਾਨਾ ਜਮ੍ਹਾ ਕਰਵਾਏ volkswagen, ਨਹੀਂ ਤਾਂ ਹੋਵੇਗੀ ਗ੍ਰਿਫਤਾਰੀ ਤੇ ਜਾਇਦਾਦ ਜ਼ਬਤ : NGT

01/17/2019 3:34:09 PM

ਨਵੀਂ ਦਿੱਲੀ — ਨੈਸ਼ਨਲ ਗ੍ਰੀਨ ਟ੍ਰਿਬਿਊਨਲ(NGT) ਨੇ ਆਪਣੇ ਆਦੇਸ਼ ਦੀ ਅਣਦੇਖੀ ਕਰਨ ਲਈ ਜਰਮਨੀ ਦੀ ਆਟੋ ਖੇਤਰ ਦੀ ਪ੍ਰਮੁੱਖ ਕੰਪਨੀ ਫਾਕਸਵੈਗਨ ਨੂੰ ਸਖਤ ਤਾੜਨਾ ਕੀਤੀ ਹੈ। NGT ਨੇ  ਫਾਕਸਵੈਗਨ ਨੂੰ ਕਿਹਾ ਹੈ ਕਿ ਸ਼ੁੱਕਰਵਾਰ ਸ਼ਾਮ 5 ਵਜੇ ਤੱਕ 100 ਕਰੋੜ ਰੁਪਏ ਦਾ ਜੁਰਮਾਨਾ ਜਮ੍ਹਾ ਕਰਵਾਓ, ਜੇਕਰ ਪੈਸੇ ਸਮੇਂ 'ਤੇ ਜਮ੍ਹਾਂ ਨਾ ਕਰਵਾਏ ਤਾਂ ਕੰਪਨੀ ਦੇ ਦੇਸ਼ ਮੁਖੀ ਦੀ ਗ੍ਰਿਫਤਾਰੀ ਅਤੇ ਭਾਰਤ ਵਿਚ ਕੰਪਨੀ ਦੀ ਜਾਦਿਦਾਦ ਜ਼ਬਤ ਕਰਨ ਵਰਗੇ ਸਖਤ ਕਦਮ ਚੁੱਕੇ ਜਾ ਸਕਦੇ ਹਨ।

ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਦਾ ਦਿੱਤਾ ਸਮਾਂ

ਜ਼ਿਕਰਯੋਗ ਹੈ ਕਿ NGT ਨੇ 16 ਨਵੰਬਰ 2018 ਨੂੰ ਉਸਦੇ ਆਦੇਸ਼ ਅਨੁਸਾਰ 100 ਕਰੋੜ ਰੁਪਏ ਜਮ੍ਹਾ ਕਰਵਾਉਣ ਦਾ ਆਦੇਸ਼ ਜਾਰੀ ਕੀਤਾ ਸੀ। ਹੁਣ NGT ਚੇਅਰਪਰਸਨ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੀ ਬੈਂਚ ਨੇ ਆਦੇਸ਼ ਦਾ ਪਾਲਣ ਨਾ ਕੀਤੇ ਜਾਣ 'ਤੇ ਸਖਤ ਪ੍ਰਤੀਕਰਮ ਦਿੱਤਾ ਹੈ ਅਤੇ ਕੰਪਨੀ ਨੂੰ ਕਿਹਾ ਹੈ ਕਿ ਉਹ ਹਲਫਨਾਮਾ ਦੇ ਕੇ ਦੱਸੇ ਕਿ ਸ਼ੁੱਕਰਵਾਰ ਸ਼ਾਮ 5 ਵਜੇ ਤੱਕ 100 ਕਰੋੜ ਰੁਪਏ ਜਮ੍ਹਾ ਕਰਵਾ ਦਿੱਤੇ ਜਾਣਗੇ। ਮਾਮਲੇ ਦੀ ਸੁਣਵਾਈ ਕਰ ਰਹੀ ਬੈਂਚ ਨੇ ਪੁੱਛਿਆ, ' ਜੇਕਰ ਸਾਡੇ ਆਦੇਸ਼ ਦਾ ਕਿਸੇ ਥਾਂ ਤੋਂ ਵੀ ਸਟੇ ਨਹੀਂ ਲਿਆ ਲਿਆ ਤਾਂ ਫਿਰ ਉਸਦਾ ਪਾਲਣ ਕਿਉਂ ਨਹੀਂ ਕੀਤਾ ਗਿਆ? ਹੁਣ ਤੁਹਾਨੂੰ ਇਸ ਲਈ ਹੋਰ ਸਮਾਂ ਨਹੀਂ ਮਿਲ ਸਕਦਾ।

'ਚੀਟ ਡਿਵਾਈਸ ਨਾਲ ਵਾਤਾਵਰਣ ਨੂੰ ਨੁਕਸਾਨ'

NGT ਨੇ ਪਿਛਲੇ ਸਾਲ 16 ਨਵੰਬਰ ਨੂੰ ਕਿਹਾ ਸੀ ਕਿ ਭਾਰਤ ਵਿਚ ਫਾਕਸਵੈਗਨ ਨੇ ਡੀਜ਼ਲ ਕਾਰਾਂ ਵਿਚ ਚੀਟ ਡਿਵਾਈਸ ਲਗਾਇਆ ਜਿਸ ਨਾਲ ਜਿਸ ਕਾਰਨ ਵਾਤਾਵਰਣ ਨੂੰ ਨੁਕਸਾਨ ਹੋਇਆ ਹੈ। ਇਸ ਲਈ ਕੰਪਨੀ ਨੂੰ ਦੱਸਿਆ ਗਿਆ ਹੈ ਕਿ ਉਹ ਸੈਂਟਰਲ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੂੰ 100 ਕਰੋੜ ਰੁਪਏ ਜਮ੍ਹਾਂ ਕਰਵਾਏ। ਇਸ ਤੋਂ ਇਲਾਵਾ NGT ਨੇ ਇਸ ਮਾਮਲੇ 'ਤੇ ਸੁਝਾਅ ਦੇਣ ਲਈ ਇਕ ਕਮੇਟੀ ਦਾ ਗਠਨ ਕਰ ਦਿੱਤਾ ਸੀ। ਕਮੇਟੀ ਨੂੰ ਇਸ ਗੱਲ 'ਤੇ ਵਿਚਾਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਕੀ ਫਾਕਸਵੈਗਨ ਨੇ ਨਿਰਧਾਰਤ ਵਾਤਾਵਰਨ ਨਿਯਮਾਂ ਦੀ ਪਾਲਣਾ ਨਹੀਂ ਕੀਤੀ? ਇਸਦੇ ਨਾਲ ਹੀ ਵਾਤਾਵਰਨ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਇਹ ਵੀ ਕਿਹਾ ਗਿਆ ਸੀ।

171.34 ਕਰੋੜ ਰੁਪਏ ਦੇ ਜ਼ੁਰਮਾਨੇ ਦੀ ਸਿਫਾਰਸ਼

ਜਾਂਚ ਤੋਂ ਬਾਅਦ NGT ਦੀ ਚਾਰ ਮੈਂਬਰੀ ਕਮੇਟੀ ਨੇ ਫਾਕਸਵੈਗਨ 'ਤੇ 171.34 ਕਰੋੜ ਰੁਪਏ ਦਾ ਜੁਰਮਾਨਾ ਲਗਾਉਣ ਦੀ ਸਿਫਾਰਸ਼ ਕੀਤੀ ਸੀ। ਕੰਪਨੀ 'ਤੇ ਇਹ ਜੁਰਮਾਨਾ ਹੱਦ ਤੋਂ ਜ਼ਿਆਦਾ ਨਾਈਟ੍ਰੋਜਨ ਆਕਸਾਈਡ(NOX) ਦੀ ਨਿਕਾਸੀ ਕਾਰਨ ਦਿੱਲੀ 'ਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਸਿਹਤ ਨੂੰ ਹੋਏ ਨੁਕਸਾਨ ਨੂੰ ਲੈ ਕੇ ਲਗਾਇਆ ਗਿਆ।

ਕਾਰਾਂ ਦੇ ਮੁੱਲ ਦੇ ਹਿਸਾਬ ਨਾਲ ਜੁਰਮਾਨਾ

ਮਾਹਰ ਕਮੇਟੀ ਨੇ ਆਪਣੀ ਰਿਪੋਰਟ ਵਿਚ ਅੰਦਾਜ਼ਾ ਲਗਾਇਆ ਸੀ ਕਿ ਫਾਕਸਵੈਗਨ ਦੀਆਂ ਕਾਰਾਂ ਨੇ ਰਾਸ਼ਟਰੀ ਰਾਜਧਾਨੀ 'ਚ 2016 'ਚ ਲਗਭਗ 48.68 ਟਨ NOX ਦੀ ਨਿਕਾਸੀ ਕੀਤੀ।
ਕਮੇਟੀ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਹੱਦ ਤੋਂ ਜ਼ਿਆਦਾ NOX ਨਿਕਾਸੀ ਕਾਰਨ ਸਿਹਤ ਨੂੰ ਨੁਕਸਾਨ ਹੋਇਆ  ਦਿੱਲੀ ਵਰਗੇ ਪ੍ਰਮੁੱਖ ਸ਼ਹਿਰ ਨੂੰ ਆਧਾਰ ਬਣਾਉਂਦੇ ਹੋਏ ਮੁੱਲ ਦੇ ਹਿਸਾਬ ਨਾਲ ਇਹ ਨੁਕਸਾਨ ਕਰੀਬ 171.34 ਕਰੋੜ ਰੁਪਏ ਦਾ ਹੈ। 


Related News