ਕੇਂਦਰੀ ਮੰਤਰੀ ਆਰ.ਕੇ. ਸਿੰਘ 10.49 ਕਰੋੜ ਰੁਪਏ ਦੀ ਚੱਲ-ਅਚੱਲ ਜਾਇਦਾਦ ਮਾਲਕ
Wednesday, May 08, 2024 - 04:18 PM (IST)
ਪਟਨਾ (ਭਾਸ਼ਾ)- ਬਿਹਾਰ ਦੀ ਅਰਰਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਆਰ.ਕੇ. ਸਿੰਘ 10.49 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਦੇ ਮਾਲਕ ਹਨ, ਜਦਕਿ ਉਨ੍ਹਾਂ ਦੀ ਪਤਨੀ ਕੋਲ 1.83 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ। ਭਾਜਪਾ ਦੇ ਸੀਨੀਅਰ ਨੇਤਾ ਨੇ ਚੋਣ ਕਮਿਸ਼ਨ ਨੂੰ ਦਿੱਤੇ ਹਲਫਨਾਮੇ 'ਚ ਇਹ ਜਾਣਕਾਰੀ ਦਿੱਤੀ ਹੈ। ਸਿੰਘ ਨੇ ਮੰਗਲਵਾਰ ਨੂੰ ਰਾਜਗ ਉਮੀਦਵਾਰ ਵਜੋਂ ਆਰਾ ਲੋਕ ਸਭਾ ਸੀਟ ਤੋਂ ਪਰਚਾ ਦਾਖ਼ਲ ਕੀਤਾ ਸੀ। ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਤਹਿਤ 1 ਜੂਨ ਨੂੰ ਆਰਾ, ਨਾਲੰਦਾ, ਪਟਨਾ ਸਾਹਿਬ, ਪਾਟਲੀਪੁਤਰ, ਬਕਸਰ, ਸਾਸਾਰਾਮ, ਕਾਰਾਕਾਟ ਅਤੇ ਜਹਾਨਾਬਾਦ 'ਚ ਵੋਟਾਂ ਪੈਣਗੀਆਂ।
ਹਲਫਨਾਮੇ 'ਚ ਸਿੰਘ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਕੋਲ 96.13 ਲੱਖ ਰੁਪਏ ਦੀ ਚੱਲ ਅਤੇ 9.53 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। ਸਿੰਘ ਦੀ ਪਤਨੀ ਕੋਲ 43 ਲੱਖ ਰੁਪਏ ਦੀ ਚੱਲ ਅਤੇ 1.40 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। ਹਲਫ਼ਨਾਮੇ ਮੁਤਾਬਕ ਕੇਂਦਰੀ ਮੰਤਰੀ ਕੋਲ 30,000 ਰੁਪਏ ਨਕਦ ਹਨ ਜਦਕਿ ਉਨ੍ਹਾਂ ਦੀ ਪਤਨੀ ਕੋਲ 25,000 ਰੁਪਏ ਨਕਦ ਹਨ। ਸਿੰਘ ਦੇ ਚਾਰ ਬੈਂਕ ਖਾਤੇ ਹਨ। ਉਸ ਦੀ ਪਤਨੀ ਦੇ ਦੋ ਬੈਂਕ ਖਾਤੇ ਅਤੇ 28 ਲੱਖ ਰੁਪਏ ਦੇ ਗਹਿਣੇ ਹਨ। ਕੇਂਦਰੀ ਮੰਤਰੀ ਸਿੰਘ ਦਾ ਮੁਕਾਬਲਾ ਤਾਰਾਰਾਈ ਵਿਧਾਨ ਸਭਾ ਸੀਟ ਤੋਂ ਮੌਜੂਦਾ ਭਾਕਪਾ ਮਾਲੇ ਦੇ ਮੌਜੂਦਾ ਵਿਧਾਇਕ ਅਤੇ ਵਿਰੋਧੀ ਮਹਾਗਠਜੋੜ ਦੇ ਉਮੀਦਵਾਰ ਸੁਦਾਮਾ ਪ੍ਰਸਾਦ ਨਾਲ ਹੈ। ਕੇਂਦਰੀ ਗ੍ਰਹਿ ਸਕੱਤਰ ਰਹਿ ਚੁੱਕੇ ਹਨ ਸਿੰਘ ਮਈ 2014 ਤੋਂ ਆਰਾ ਲੋਕ ਸਭਾ ਸੀਟ ਦੀ ਪ੍ਰਤੀਨਿਧੀਤੱਵ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8