ਦੇਨਾ ਬੈਂਕ ਨੂੰ 722 ਕਰੋੜ ਰੁਪਏ ਦਾ ਘਾਟਾ
Tuesday, Aug 07, 2018 - 10:35 AM (IST)

ਨਵੀਂ ਦਿੱਲੀ - ਜਨਤਕ ਖੇਤਰ ਦੇ ਦੇਨਾ ਬੈਂਕ ਨੂੰ ਜੂਨ 'ਚ ਖ਼ਤਮ ਪਹਿਲੀ ਤਿਮਾਹੀ 'ਚ 721.71 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਡੁੱਬੇ ਕਰਜ਼ੇ (ਐੱਨ. ਪੀ. ਏ.) 'ਚ ਉਛਾਲ ਨਾਲ ਉਸ ਨੂੰ ਘਾਟਾ ਹੋਇਆ। ਪਿਛਲੇ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ 'ਚ ਉਸ ਨੂੰ 132.65 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਬੈਂਕ ਨੇ ਕਿਹਾ ਕਿ ਬੀਤੀ ਤਿਮਾਹੀ 'ਚ ਉਸ ਦੀ ਕੁਲ ਕਮਾਈ 8 ਫ਼ੀਸਦੀ ਡਿੱਗ ਕੇ 2,410.01 ਕਰੋੜ ਰੁਪਏ ਰਹਿ ਗਈ। ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ 'ਚ ਕਮਾਈ 2,620.28 ਕਰੋੜ ਰੁਪਏ ਸੀ। ਉੱਥੇ ਹੀ ਵਿਆਜ ਤੋਂ ਕਮਾਈ ਵੀ 2,382.99 ਕਰੋੜ ਰੁਪਏ ਤੋਂ ਡਿੱਗ ਕੇ 2,248.62 ਕਰੋੜ ਰੁਪਏ ਰਹਿ ਗਈ।
ਅਪ੍ਰੈਲ-ਜੂਨ ਤਿਮਾਹੀ 'ਚ ਬੈਂਕ ਦਾ ਕੁਲ ਐੱਨ. ਪੀ. ਏ. ਜਾਂ ਡੁੱਬਿਆ ਕਰਜ਼ਾ ਕੁਲ ਕਰਜ਼ੇ ਦਾ 22.69 ਫ਼ੀਸਦੀ ਰਿਹਾ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ 17.37 ਫ਼ੀਸਦੀ ਸੀ। ਮੁੱਲ ਦੇ ਆਧਾਰ 'ਤੇ 12,994.16 ਕਰੋੜ ਤੋਂ ਵਧ ਕੇ 15,866.11 ਕਰੋੜ ਰੁਪਏ ਹੋ ਗਿਆ। ਹਾਲਾਂਕਿ, ਬੈਂਕ ਦਾ ਸ਼ੁੱਧ ਐੱਨ. ਪੀ. ਏ. 11.22 ਫ਼ੀਸਦੀ (7,797.16 ਕਰੋੜ ਰੁਪਏ) ਤੋਂ ਡਿੱਗ ਕੇ 11.04 ਫ਼ੀਸਦੀ (5,704.31 ਕਰੋੜ ਰੁਪਏ) ਰਿਹਾ। ਜੂਨ ਤਿਮਾਹੀ 'ਚ ਡੁੱਬੇ ਕਰਜ਼ੇ ਲਈ ਵਿਵਸਥਾ ਵੀ 2017-18 'ਚ 434.58 ਕਰੋੜ ਰੁਪਏ ਤੋਂ ਵਧ ਕੇ 2018-19 'ਚ 1,244.16 ਕਰੋੜ ਰੁਪਏ ਹੋ ਗਿਆ। ਇਸ ਦੌਰਾਨ ਕੁਲ ਵਿਵਸਥਾ ਅਤੇ ਬਿਨਾਂ ਕਾਰਨੋਂ ਖ਼ਰਚ 522.48 ਕਰੋੜ ਰੁਪਏ ਤੋਂ 1,115.75 ਕਰੋੜ ਰੁਪਏ ਹੋ ਗਿਆ।