ਵਿੱਤੀ ਸਾਲ 2023-24 ਦੇ ਪਹਿਲੇ 8 ਮਹੀਨਿਆਂ ’ਚ ਇੰਜੀਨੀਅਰਿੰਗ ਐਕਸਪੋਰਟ ’ਚ ਗਿਰਾਵਟ : EEPC

12/28/2023 7:21:33 PM

ਕੋਲਕਾਤਾ (ਭਾਸ਼ਾ) – ਭਾਰਤ ਦੇ ਇੰਜੀਨੀਅਰਿੰਗ ਸਾਮਾਨ ਦੀ ਬਰਾਮਦ ਚਾਲੂ ਵਿੱਤੀ ਸਾਲ 2023-24 ਦੇ ਪਹਿਲੇ ਅੱਠ ਮਹੀਨਿਆਂ (ਅਪ੍ਰੈਲ-ਨਵੰਬਰ) ਵਿਚ 1.81 ਫੀਸਦੀ ਘਟ ਕੇ 69.46 ਅਰਬ ਹੋ ਗਈ। ਪਿਛਲੇ ਸਾਲ ਇਸੇ ਮਿਆਦ ਵਿਚ ਇਹ 70.74 ਅਰਬ ਅਮਰੀਕੀ ਡਾਲਰ ਸੀ। ਇੰਜੀਨੀਅਰਿੰਗ ਐਕਸਪੋਰਟਸ ਪ੍ਰਮੋਸ਼ਨ ਕੌਂਸਲ (ਈ. ਈ. ਪੀ. ਸੀ.) ਇੰਡੀਆ ਨੇ ਇਹ ਜਾਣਕਾਰੀ ਦਿੱਤੀ। ਪੱਛਮੀ ਏਸ਼ੀਆ ਅਤੇ ਉੱਤਰੀ ਅਫਰੀਕਾ (ਡਬਲਯੂ. ਏ. ਐੱਨ. ਏ.) ਉੱਤਰ ਪੂਰਬ ਏਸ਼ੀਆ ਅਤੇ ਸੀ. ਆਈ. ਐੱਸ. ਦੇਸ਼ਾਂ ਨੂੰ ਇੰਜੀਨੀਅਰਿੰਗ ਸਾਮਾਨ ਦੀ ਬਰਾਮਦ ’ਚ ਚਾਲੂ ਵਿੱਤੀ ਸਾਲ 2023-24 ਦੇ ਪਹਿਲੇ ਅੱਠ ਮਹੀਨਿਆਂ (ਅਪ੍ਰੈਲ-ਨਵੰਬਰ) ਵਿਚ ਸਾਲਾਨਾ ਆਧਾਰ ’ਤੇ ਵਾਧਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ :    ਹਿਮਾਚਲ 'ਚ ਸੈਲਾਨੀਆਂ ਦਾ ਹੜ੍ਹ, Atal Tunnel 'ਚ ਹੋਈ ਰਿਕਾਰਡ 28,210 ਵਾਹਨਾਂ ਦੀ ਆਵਾਜਾਈ

ਇਸ ਦੌਰਾਨ ਉੱਤਰੀ ਅਮਰੀਕਾ, ਯੂਰਪੀ ਸੰਘ, ਆਸੀਆਨ ਅਤੇ ਦੱਖਣੀ ਏਸ਼ੀਆ ਵਰਗੇ ਪ੍ਰਮੁੱਖ ਖੇਤਰਾਂ ਵਿਚ ਐਕਸਪੋਰਟ ’ਚ ਗਿਰਾਵਟ ਆਈ। ਈ. ਈ. ਪੀ. ਸੀ. ਵਲੋਂ ਵੀਰਵਾਰ ਨੂੰ ਜਾਰੀ ਇਕ ਬਿਆਨ ਮੁਤਾਬਕ ਲੋਹੇ ਅਤੇ ਇਸਪਾਤ ਨੂੰ ਛੱਡ ਕੇ ਇੰਜੀਨੀਅਰਿੰਗ ਐਕਸਪੋਰਟ ’ਚ ਅਪ੍ਰੈਲ-ਨਵੰਬਰ 2023-24 ਦੌਰਾਨ ਸਾਲਾਨਾ ਆਧਾਰ ’ਤੇ 0.79 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਨਵੰਬਰ 2023 ਵਿਚ ਭਾਰਤ ਤੋਂ ਇੰਜੀਨੀਅਰਿੰਗ ਬਰਾਮਦ 3.10 ਫੀਸਦੀ ਘਟ ਕੇ 7.85 ਅਰਬ ਡਾਲਰ ਹੋ ਗਈ ਜੋ ਨਵੰਬਰ 2022 ਵਿਚ 8.10 ਅਰਬ ਅਮਰੀਕੀ ਡਾਲਰ ਸੀ।

ਇਹ ਵੀ ਪੜ੍ਹੋ :     1 ਜਨਵਰੀ 2024 ਤੋਂ SIM ਕਾਰਡ ਅਤੇ GST ਸਮੇਤ ਬਦਲ ਜਾਣਗੇ ਕਈ ਨਿਯਮ

ਇਹ ਵੀ ਪੜ੍ਹੋ :     ਨਵੇਂ ਸਾਲ 'ਚ ਵੀ ਰਹੇਗੀ ਛੁੱਟੀਆਂ ਦੀ ਭਰਮਾਰ, ਜਾਣੋ ਜਨਵਰੀ ਮਹੀਨੇ ਕਿੰਨੇ ਦਿਨ ਬੰਦ ਰਹਿਣਗੇ ਬੈਂਕ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News