ਦਸਬੰਰ ’ਚ ਦੇਸ਼ ਦੇ ਨਿਰਮਾਣ ਖੇਤਰ ਦੀ ਵਿਕਾਸ ਦਰ ਰਹੀ ਮੱਠੀ, 18 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਪੁੱਜੀ
Wednesday, Jan 03, 2024 - 05:17 PM (IST)

ਨਵੀਂ ਦਿੱਲੀ (ਭਾਸ਼ਾ)– ਦਸੰਬਰ ’ਚ ਦੇਸ਼ ਦੇ ਨਿਰਮਾਣ ਖੇਤਰ ਦੇ ਪਰਚੇਜ਼ਿੰਗ ਮੈਨੇਜਰ ਇੰਡੈਕਸ (ਪੀ. ਐੱਮ. ਆਈ.) ਦੇ ਅੰਕੜਿਆਂ ’ਚ ਫਿਰ ਗਿਰਾਵਟ ਦਰਜ ਕੀਤੀ ਗਈ, ਜੋ ਪਿਛਲੇ 18 ਮਹੀਨਿਆਂ ਦਾ ਸਭ ਤੋਂ ਹੇਠਲਾ ਪੱਧਰ ਹੈ। ਬੁੱਧਵਾਰ ਨੂੰ ਜਾਰੀ ਇਕ ਮੰਥਲੀ ਸਰਵੇ ਤੋਂ ਇਸ ਗੱਲ ਦੀ ਜਾਣਕਾਰੀ ਮਿਲੀ ਹੈ। ਹਾਲਾਂਕਿ ਵਿਕਾਸ ਦੀ ਰਫ਼ਤਾਰ ਸੁਸਤ ਪੈਣ ਦੇ ਬਾਵਜੂਦ ਨਿਰਮਾਣ ਖੇਤਰ ਨੇ ਦਸੰਬਰ ’ਚ ਮਜ਼ਬੂਤ ਵਿਸਤਾਰ ਦਰਜ ਕੀਤਾ ਹੈ। ਐੱਚ. ਐੱਸ. ਬੀ. ਸੀ. ਇੰਡੀਆ ਦੇ ਸਰਵੇਖਣ ਯਾਨੀ ਪਰਚੇਜਿੰਗ ਮੈਨੇਜਰ ਇੰਡੈਕਸ ’ਚ ਮੈਨੂਫੈਕਚਰਿੰਗ ਪੀ. ਐੱਮ. ਆਈ. ਦਸੰਬਰ 2023 ’ਚ ਘਟ ਕੇ 54.9 ’ਤੇ ਆ ਗਈ, ਜੋ ਇਸ ਦਾ 18 ਮਹੀਨਿਆਂ ਦਾ ਹੇਠਲਾ ਪੱਧਰ ਹੈ। ਨਵੰਬਰ 2023 ਵਿਚ ਇਹ 56 ਦੇ ਪੱਧਰ ’ਤੇ ਸੀ।
ਇਹ ਵੀ ਪੜ੍ਹੋ - ਸਾਲ 2024 ਦੇ ਪਹਿਲੇ ਦਿਨ ਚਮਕਿਆ ਸੋਨਾ, ਚਾਂਦੀ ਦੀ ਚਮਕ ਹੋਈ ਫਿੱਕੀ, ਜਾਣੋ ਅੱਜ ਦਾ ਤਾਜ਼ਾ ਰੇਟ
ਦਸੰਬਰ ’ਚ ਕਿਉਂ ਆਈ ਗਿਰਾਵਟ
ਨਿਰਮਾਣ ਪੀ. ਐੱਮ. ਆਈ. ਵਿਚ ਪਿਛਲੇ ਮਹੀਨੇ ਦੇ ਮੁਕਾਬਲੇ ਹੇਠਲਾ ਪੱਧਰ ਦੇਖਿਆ ਗਿਆ ਹੈ। ਮਹਿੰਗਾਈ ਘੱਟ ਰਹਿਣ ਦੇ ਬਾਵਜੂਦ ਫੈਕਟਰੀ ਆਰਡਰਸ ਅਤੇ ਪ੍ਰੋਡਕਸ਼ਨ ਵਿਚ ਹੌਲੀ ਵਿਕਾਸ ਕਾਰਨ ਨਿਰਮਾਣ ਗਤੀਵਿਧੀਆਂ ’ਚ ਇਹ ਗਿਰਾਵਟ ਦਰਜ ਕੀਤੀ ਗਈ ਹੈ। ਐੱਚ. ਐੱਸ. ਬੀ. ਸੀ. ਇੰਡੀਆ ਦੇ ਮੈਨੂਫੈਕਚਰਿੰਗ ਪੀ. ਐੱਮ. ਆਈ. ਸਰਵੇਖਣ ਤੋਂ ਪਤਾ ਲਗਦਾ ਹੈ ਕਿ ਕਾਰਖਾਨਾ ਆਰਡਰ ਅਤੇ ਉਤਪਾਦਨ ਵਿਚ ਨਰਮ ਵਾਧਾ ਹੋਇਆ। ਹਾਲਾਂਕਿ ਆਗਾਮੀ ਸਾਲ ਲਈ ਕਾਰੋਬਾਰੀ ਭਰੋਸਾ ਮਜ਼ਬੂਤ ਹੋਇਆ ਹੈ। ਇਹ ਸਰਵੇਖਣ ਐੱਸ. ਐਂਡ ਪੀ. ਗਲੋਬਲ ਵਲੋਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...
ਆਰਥਿਕ ਮਾਹਰਾਂ ਦਾ ਕੀ ਹੈ ਕਹਿਣਾ?
ਐੱਚ. ਐੱਸ. ਬੀ. ਸੀ. ਦੀ ਭਾਰਤ ਵਿਚ ਮੁੱਖ ਅਰਥਸ਼ਾਸਤਰੀ ਪ੍ਰਾਂਜੁਲ ਭੰਡਾਰੀ ਨੇ ਕਿਹਾ ਕਿ ਭਾਰਤ ਦੇ ਮੈਨੂਫੈਕਚਰਿੰਗ ਸੈਕਟਰ ਦਾ ਵਿਸਤਾਰ ਦਸੰਬਰ ’ਚ ਵੀ ਜਾਰੀ ਰਿਹਾ। ਹਾਲਾਂਕਿ ਉਤਪਾਦਨ ਅਤੇ ਨਵੇਂ ਆਰਡਰ ਦੋਵਾਂ ਦੇ ਵਾਧੇ ਵਿਚ ਸੁਸਤੀ ਕਾਰਨ ਪਿਛਲੇ ਮਹੀਨੇ ਵਿਕਾਸ ਦੀ ਰਫ਼ਤਾਰ ਮੱਠੀ ਰਹੀ ਹੈ। ਨਵੰਬਰ ਤੋਂ ਭਵਿੱਖ ਦਾ ਉਤਪਾਦਨ ਸੂਚਕ ਅੰਕ ਵਧਿਆ ਹੈ। ਪੈਨਲ ਵਿਚ ਸ਼ਾਮਲ ਐਨਾਲਿਸਟਸ ਦਾ ਕਹਿਣਾ ਹੈ ਕਿ ਅਨੁਕੂਲ ਬਾਜ਼ਾਰ ਹਾਲਾਤ, ਟਰੇਡ ਫੇਅਰਸ ਅਤੇ ਐਗਜ਼ੀਬਿਸ਼ਨ ਕਾਰਨ ਦਸੰਬਰ ਵਿਚ ਨਿਰਮਾਣ ਉਤਪਾਦਨ ਵਧਿਆ ਹੈ। ਦਸੰਬਰ ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਦੇਸ਼ ਵਿਚ ਮਾਲ ਉਤਪਾਦਕਾਂ ਦੀਆਂ ਅੰਤਰਰਾਸ਼ਟਰੀ ਆਰਡਰ ਪ੍ਰਾਪਤੀਆਂ ’ਚ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ - ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਹੋ ਸਕਦੈ 450 ਕਰੋੜ ਦਾ ਨੁਕਸਾਨ, ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ
ਉਤਪਾਦਨ ਲਾਗਤ ’ਚ ਲਗਾਤਾਰ ਆ ਰਹੀ ਹੈ ਗਿਰਾਵਟ
ਜੇਕਰ ਉਤਪਾਦਨ ਲਾਗਤ ਦੇ ਤਹਿਤ ਕੀਮਤਾਂ ਦੀ ਗੱਲ ਕਰੀਏ ਤਾਂ ਉਤਪਾਦਨ ਲਾਗਤ ਵਿਚ ਵਾਧਾ ਪਿਛਲੇ ਸਾਢੇ 3 ਸਾਲਾਂ ਵਿਚ ਦੂਜੀ ਸਭ ਤੋਂ ਘੱਟ ਦਰ ਨਾਲ ਵਧਿਆ ਹੈ। ਸਰਵੇ ਕਹਿੰਦਾ ਹੈ ਕਿ ਕੰਪਨੀਆਂ ਨੂੰ ਏਸ਼ੀਆ, ਯੂਰਪ, ਪੱਛਮੀ ਏਸ਼ੀਆ ਅਤੇ ਉੱਤਰੀ ਅਮਰੀਕਾ ਤੋਂ ਕਾਫ਼ੀ ਫ਼ਾਇਦਾ ਮਿਲਿਆ ਹੈ। ਸਰਵੇ ਤੋਂ ਸਾਹਮਣੇ ਆਇਆ ਹੈ ਕਿ ਸਾਲ ਦੇ ਆਉਣ ਵਾਲੇ ਮਹੀਨਿਆਂ ਦੇ ਉਤਪਾਦਨ ਦ੍ਰਿਸ਼ ਨੂੰ ਦੇਖੀਏ ਤਾਂ ਇੰਡੀਅਨ ਮੈਨੂਫੈਕਚਰਰਜ਼ ਤਿੰਨ ਮਹੀਨਿਆਂ ਲਈ ਕਾਫ਼ੀ ਉਤਸ਼ਾਹਿਤ ਹਨ। ਐਡਵਰਟਾਈਜ਼ਿੰਗ, ਬਿਹਤਰ ਕਸਟਮਰ ਕਾਂਟੈਕਟ ਅਤੇ ਨਵੀਂ ਇਨਕੁਆਰੀ ਕਾਰਨ ਦਸੰਬਰ ਵਿਚ ਕਾਰੋਬਾਰੀ ਭਰੋਸਾ ਵਧਿਆ ਹੈ।
ਇਹ ਵੀ ਪੜ੍ਹੋ - ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ : ਆਲੀਸ਼ਾਨ ਘਰ 'ਚੋਂ ਭਾਰਤੀ ਜੋੜੇ ਤੇ ਧੀ ਦੀ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8