ਅੰਬਾਨੀ ਪਰਿਵਾਰ ਦੀ ਛੋਟੀ ਨੂੰਹ ਨੇ ਖਾਣਾ ਪਰੋਸਦੇ ਹੋਏ ਬੱਚੇ ''ਤੇ ਲੁਟਾਇਆ ਪਿਆਰ, ਕਿਹਾ-ਬਿਲਕੁਲ ਕ੍ਰਿਸ਼ਨ ਹੈ!
Thursday, Feb 29, 2024 - 02:53 PM (IST)
ਬਿਜ਼ਨੈੱਸ ਡੈਸਕ : ਦੇਸ਼ ਦੇ ਮਸ਼ਹੂਰ ਕਾਰੋਬਾਰੀ ਅਤੇ ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਪਰਿਵਾਰ 'ਚ ਇਸ ਸਮੇਂ ਖ਼ੁਸ਼ੀ ਵਾਲਾ ਮਾਹੌਲ ਹੈ, ਕਿਉਂਕਿ ਉਹਨਾਂ ਦੇ ਘਰ ਵਿਆਹ ਦੇ ਪ੍ਰੋਗਰਾਮ ਸ਼ੁਰੂ ਹੋ ਗਏ ਹਨ। ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਆਪਣੀ ਮੰਗੇਤਰ ਰਾਧਿਕਾ ਮਰਚੈਂਟ ਨਾਲ ਵਿਆਹ ਕਰਵਾ ਰਹੇ ਹਨ, ਜਿਸ ਨੂੰ ਲੈ ਕੇ ਤਿਆਰੀ ਪੂਰੀਆਂ ਹੋ ਚੁੱਕੀਆਂ ਹਨ। ਭਲਕੇ ਯਾਨੀ 1 ਮਾਰਚ ਤੋਂ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ ਹੋ ਰਹੇ ਹਨ, ਜਿਸ ਦੀਆਂ ਤਿਆਰੀਆਂ ਗੁਜਰਾਤ ਦੇ ਜਾਮਨਗਰ ਵਿੱਚ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ - 9 ਕਰੋੜ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: PM ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਜਾਰੀ, ਖਾਤੇ 'ਚ ਜਮ੍ਹਾ ਹੋਏ 21000 ਕਰੋੜ
ਸ਼ੁਭ ਕੰਮ ਕਰਨ ਤੋਂ ਪਹਿਲਾਂ ਭੋਜਨ ਪਰੋਸਣ ਦਾ ਰਿਵਾਜ਼
ਦੱਸ ਦੇਈਏ ਕਿ ਅੰਬਾਨੀ ਪਰਿਵਾਰ ਦਾ ਵਿਆਹ ਸਭ ਤੋਂ ਖ਼ਾਸ ਹੁੰਦਾ ਹੈ। ਇਸ ਦੌਰਾਨ ਬਹੁਤ ਸਾਰੇ ਸਮਾਗਮ ਕਰਵਾਏ ਜਾਂਦੇ ਹਨ। ਅੰਬਾਨੀ ਪਰਿਵਾਰ ਵਿੱਚ ਹਰ ਸ਼ੁਭ ਕੰਮ ਕਰਨ ਤੋਂ ਪਹਿਲਾਂ ਭੋਜਨ ਪਰੋਸਣ ਦਾ ਰਿਵਾਜ਼ ਹੁੰਦਾ ਹੈ। ਅਜਿਹੇ 'ਚ ਜਾਮਨਗਰ 'ਚ ਹੋਣ ਵਾਲੇ ਸ਼ਾਨਦਾਰ ਵਿਆਹ ਅਤੇ ਪ੍ਰੀ-ਵੈਡਿੰਗ ਫੰਕਸ਼ਨ ਤੋਂ ਪਹਿਲਾਂ ਭੋਜਨ ਸੇਵਾ ਦਾ ਆਯੋਜਨ ਕੀਤਾ ਗਿਆ। ਇਸ ਭੋਜਨ ਸੇਵਾ ਪ੍ਰੋਗਰਾਮ 'ਚ ਮੁਕੇਸ਼ ਅੰਬਾਨੀ, ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਆਪਣੇ ਹੱਥਾਂ ਨਾਲ ਲੋਕਾਂ ਨੂੰ ਖਾਣਾ ਪਰੋਸਦੇ ਹੋਏ ਨਜ਼ਰ ਆਏ।
ਇਹ ਵੀ ਪੜ੍ਹੋ - ਗੁਜਰਾਤ ਦੇ ਜਾਮਨਗਰ 'ਚ ਕਿਉਂ ਹੋ ਰਹੇ Anant-Radhika ਦੇ ਪ੍ਰੀ-ਵੈਡਿੰਗ ਫੰਕਸ਼ਨ? ਅਨੰਤ ਅੰਬਾਨੀ ਨੇ ਦੱਸੀ ਇਹ ਵਜ੍ਹਾ
ਰਾਧਿਕਾ ਮਰਚੈਂਟ ਨੇ ਖਾਣਾ ਪਰੋਸਦੇ ਬੱਚੇ 'ਤੇ ਲੁਟਾਇਆ ਪਿਆਰ
ਖਾਣੇ ਦੌਰਾਨ ਉਨ੍ਹਾਂ ਨੇ ਲੋਕਾਂ ਨਾਲ ਗੱਲਬਾਤ ਵੀ ਕੀਤੀ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਬੜੀ ਨਿਮਰਤਾ ਨਾਲ ਲੋਕਾਂ ਨੂੰ ਖਾਣਾ ਪਰੋਸ ਰਹੇ ਸਨ, ਇਸੇ ਦੌਰਾਨ ਅੰਬਾਨੀ ਪਰਿਵਾਰ ਦੀ ਛੋਟੀ ਨੂੰਹ ਨੇ ਦੇਖਿਆ ਕਿ ਇੱਕ ਛੋਟਾ ਬੱਚਾ ਆਪਣੀ ਮਾਂ ਦੀ ਗੋਦ ਵਿੱਚ ਬੈਠਾ ਹੈ। ਬੱਚੇ ਨੂੰ ਦੇਖ ਕੇ ਰਾਧਿਕਾ ਮਰਚੈਂਟ ਨੇ ਉਸ ਨਾਲ ਗੱਲਬਾਤ ਕੀਤੀ। ਉਸ ਨੇ ਕਿਹਾ, 'ਜੈ ਸ਼੍ਰੀ ਕ੍ਰਿਸ਼ਨ! ਵਾਹ, ਇਹ ਬਿਲਕੁਲ ਕ੍ਰਿਸ਼ਨ ਲੱਗ ਰਿਹਾ ਹੈ (ਏਕਦਮ ਕ੍ਰਿਸ਼ਨ ਲਗੇ ਹੈ)।' ਉਸੇ ਵੀਡੀਓ ਵਿੱਚ ਅਨੰਤ ਇੱਕ ਬੱਚੇ ਨੂੰ ਵੀ ਕਹਿੰਦੇ ਹਨ ਕਿ ਬਾਬੂ, ਇਹ ਲੈ। ਮੁਕੇਸ਼ ਅੰਬਾਨੀ ਵੀ ਲੋਕਾਂ ਨੂੰ ਵਧਾਈ ਦਿੰਦੇ ਹੋਏ ਖਾਣਾ ਪਰੋਸਦੇ ਹਨ।
ਇਹ ਵੀ ਪੜ੍ਹੋ - ਅਨੰਤ ਅੰਬਾਨੀ-ਰਾਧਿਕਾ ਦਾ ਪ੍ਰੀ-ਵੈਡਿੰਗ ਈਵੈਂਟ ਹੋਵੇਗਾ ਖ਼ਾਸ, ਥੀਮ ਮੁਤਾਬਕ ਰੱਖਿਆ ਡਰੈੱਸ ਕੋਰਡ, ਜਾਣੋ ਹੋਰ ਅਹਿਮ ਗੱਲ਼ਾ
51 ਹਜ਼ਾਰ ਸਥਾਨਕ ਲੋਕਾਂ ਨੂੰ ਪਰੋਸਿਆ ਜਾਵੇਗਾ ਭੋਜਨ
ਦੱਸ ਦੇਈਏ ਮੁਕੇਸ਼ ਅੰਬਾਨੀ, ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਅਤੇ ਅੰਬਾਨੀ ਪਰਿਵਾਰ ਦੇ ਹੋਰ ਮੈਂਬਰਾਂ ਨੇ ਜਾਮਨਗਰ ਦੇ ਰਿਲਾਇੰਸ ਟਾਊਨਸ਼ਿਪ ਨੇੜੇ ਜੋਗਵਾੜ ਪਿੰਡ ਵਿੱਚ ਪਿੰਡ ਵਾਸੀਆਂ ਨੂੰ ਰਵਾਇਤੀ ਗੁਜਰਾਤੀ ਭੋਜਨ ਪਰੋਸਿਆ। ਰਾਧਿਕਾ ਦੀ ਨਾਨੀ ਅਤੇ ਮਾਤਾ-ਪਿਤਾ ਵੀਰੇਨ ਅਤੇ ਸ਼ੈਲਾ ਮਰਚੈਂਟ ਨੇ ਵੀ ਭੋਜਨ ਸੇਵਾ ਵਿਚ ਹਿੱਸਾ ਲਿਆ। ਇਸ ਦੌਰਾਨ ਕਰੀਬ 51 ਹਜ਼ਾਰ ਸਥਾਨਕ ਲੋਕਾਂ ਨੂੰ ਭੋਜਨ ਪਰੋਸਿਆ ਜਾਵੇਗਾ, ਜੋ ਅਗਲੇ ਕੁਝ ਦਿਨਾਂ ਤੱਕ ਜਾਰੀ ਰਹੇਗਾ। ਅੰਬਾਨੀ ਪਰਿਵਾਰ ਨੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨਾਂ ਲਈ ਸਥਾਨਕ ਲੋਕਾਂ ਦਾ ਆਸ਼ੀਰਵਾਦ ਲਿਆ। ਭੋਜਨ ਤੋਂ ਬਾਅਦ ਹਾਜ਼ਰ ਸੰਗਤਾਂ ਨੇ ਰਵਾਇਤੀ ਲੋਕ ਸੰਗੀਤ ਦਾ ਆਨੰਦ ਮਾਣਿਆ। ਪ੍ਰਸਿੱਧ ਗੁਜਰਾਤੀ ਗਾਇਕ ਕੀਰਤੀਦਾਨ ਗੜਵੀ ਨੇ ਆਪਣੀ ਗਾਇਕੀ ਨਾਲ ਲੋਕਾਂ ਦਾ ਮਨੋਰੰਜਨ ਕੀਤਾ।
ਇਹ ਵੀ ਪੜ੍ਹੋ - ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਵਿਆਹ ਦੀ ਤਾਰੀਖ਼ ਹੋਈ ਤੈਅ, ਮਹਿਮਾਨ ਵਜੋਂ ਆਉਣਗੇ ਕਈ ਦਿੱਗਜ਼ ਕਾਰੋਬਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8