ਡੈਟਸਨ Ready-Go 1.0L ਏ.ਐੱਮ.ਟੀ. ਦੀ ਪ੍ਰੀ-ਬੁਕਿੰਗ ਹੋਈ ਸ਼ੁਰੂ

01/11/2018 11:48:30 PM

ਨਵੀਂ ਦਿੱਲੀ—ਡੈਟਸਨ ਨੇ ਆਪਣੀ ਨਵੀਂ ਕਾਰ ਰੈੱਡੀ ਗੋ 1.0 ਐੱਲ ਆਟੋਮੇਟੇਡ ਮੈਨਿਊਲ ਟ੍ਰਾਂਸਮਿਸ਼ਨ ਦੀ ਪ੍ਰੀ-ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਗਾਹਕ ਹੁਣ ਰੈੱਡੀ ਗੋ 1.0 ਐੱਲ ਏ.ਐੱਮ.ਟੀ. ਦੀ ਪ੍ਰੀ-ਬੁਕਿੰਗ ਨਿਸਾਨ ਅਤੇ ਡੈਟਸਨ ਡੀਲਰਸ਼ਿਪ 'ਤੇ 10,000 ਰੁਪਏ ਦੇ ਭੁਗਤਾਨ ਨਾਲ ਕਰ ਸਕਦੇ ਹਨ। ਵਾਹਨਾਂ ਦੀ ਡਲਿਵਰੀ 23 ਜਨਵਰੀ ਤੋਂ ਕੀਤੀ ਜਾਵੇਗੀ। ਨਿਸਾਨ ਮੋਟਰ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਜੇਰੋਮ ਸਾਈਗਾਟ ਨੇ ਕਿਹਾ ਕਿ ਅਸੀਂ ਆਪਣੀ ਹਰ ਗਤੀਵਿਧੀ ਦੇ ਕੇਂਦਰ 'ਚ ਆਪਣੇ ਉਪਭੋਗਤਾਵਾਂ ਨੂੰ ਰੱਖਦੇ ਹਾਂ। ਪਿਛਲੇ 20 ਮਹੀਨਿਆਂ ਦੌਰਾਨ ਅਸੀਂ ਗਾਹਕਾਂ ਦੀ ਬਦਲਦੀ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਡੈਟਸਨ ਰੈੱਡੀ ਗੋ ਦੇ ਚਾਰ ਵਰਜਨ ਲਾਂਚ ਕੀਤੇ ਹਨ।
ਨਵੀਂ ਰੈੱਡੀ ਗੋ ਏ.ਐੱਮ.ਟੀ. ਨਾਲ ਅਸੀ ਗਾਹਕਾਂ ਨੂੰ ਆਸਾਨ ਕੀਮਤ 'ਤੇ ਅਤੇ ਆਪਣੀ ਸ਼੍ਰੇਣੀ 'ਚ ਸਭ ਤੋਂ ਵਧੀਆ ਗਾਓਂਡ ਕਲੀਅਰੰਸ ਮਾਈਲੇਜ਼, ਹੈੱਡ ਰੂਮ ਸਪੇਸ, ਹਾਈ ਸੀਟਿੰਗ ਸਪੇਸ ਅਤੇ ਆਕਰਸ਼ਕ ਡਿਜਾਈਨ ਨਾਲ ਸਿਟੀ ਡਰਾਈਵ ਦੀ ਸਹੂਲਿਅਤ ਦੇਣਾ ਚਾਹੁੰਦੇ ਹਾਂ। ਬਿਆਨ 'ਚ ਕਿਹਾ ਗਿਆ ਕਿ ਡੈਟਸਨ ਰੈੱਡੀ ਗੋ 1.0 ਐੱਲ. ਏ.ਐੱਮ.ਟੀ. 'ਚ ਫਾਈਵ-ਸਪੀਡ ਆਟੋਮੇਟੇਡ ਟ੍ਰਾਂਸਮਿਸ਼ਨ ਨਾਲ ਲੈਸ ਇੰਟੈਲੀਜੈਂਟ ਸਪਾਰਕ ਆਟੋਮੇਟੇਡ ਟੈਕਨਾਲੋਜੀ 1.0 ਐੱਲ ਇੰਜਣ ਲੱਗਿਆ ਹੈ। ਇਸ ਦਾ ਗਾਓਂਡ ਕਲੀਅਰੰਸ 185 ਮਿਮੀ ਹੈ ਅਤੇ ਇਹ ਹਾਈ ਸੀਟਿੰਗ ਪਾਜੀਸ਼ਨ ਵਰਗੀਆਂ ਖੂਬੀਆਂ ਨਾਲ ਆਉਂਦੀ ਹੈ।


Related News