ਸਾਇੰਟ ਦਾ ਮੁਨਾਫਾ 29 ਫੀਸਦੀ ਅਤੇ ਡਾਲਰ ਆਮਦਨ 6.8 ਫੀਸਦੀ ਵਧੀ

Thursday, Oct 12, 2017 - 03:28 PM (IST)

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਸਾਇੰਟ ਦਾ ਮੁਨਾਫਾ 29 ਫੀਸਦੀ ਵਧ ਕੇ 109.7 ਕਰੋੜ ਰੁਪਏ ਹੋ ਗਈ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਸਾਇੰਟ ਦਾ ਮੁਨਾਫਾ 85.1 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਸਾਇੰਟ ਦੀ ਰੁਪਏ 'ਚ ਆਮਦਨ 6.4 ਫੀਸਦੀ ਵਧ ਕੇ 965.4 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਸਾਇੰਟ ਦੀ ਰੁਪਏ 'ਚ ਆਮਦਨ 29,584 ਕਰੋੜ ਰੁਪਏ ਰਹੀ ਸੀ। ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਸਾਇੰਟ ਦੀ ਡਾਲਰ ਆਮਦਨ 6.8 ਫੀਸਦੀ ਵਧ ਕੇ 15 ਕਰੋੜ ਡਾਲਰ ਰਹੀ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਸਾਇੰਟ ਦੀ ਡਾਲਰ ਆਮਦਨ 14.06 ਕਰੋੜ ਡਾਲਰ ਰਹੀ ਸੀ।
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਸਾਇੰਟ ਦਾ ਐਬਿਟਡਾ 113.3 ਕਰੋੜ ਰੁਪਏ ਤੋਂ ਵਧ ਕੇ 139.8 ਕਰੋੜ ਰੁਪਏ ਰਿਹਾ ਹੈ। ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਸਾਇੰਟ ਦਾ ਐਬਿਟ ਮਾਰਜਨ 12.49 ਫੀਸਦੀ ਤੋਂ ਵਧ ਕੇ 14.48 ਫੀਸਦੀ ਰਿਹਾ ਹੈ। ਸਾਇੰਟ ਦੇ ਬੋਰਡ ਨੇ 5 ਰੁਪਏ ਪ੍ਰਤੀ ਸ਼ੇਅਰ ਦੇ ਅੰਤਰਿਮ ਡਿਵੀਡੈਂਡ ਦਾ ਐਲਾਨ ਕੀਤਾ ਹੈ।


Related News