CDSL ਵੈਂਚਰਸ ਦੇ 4 ਕਰੋੜ ਨਿਵੇਸ਼ਕਾਂ ਦੇ ਖਾਤੇ 'ਚ ਸੇਂਧ, 10 ਦਿਨਾਂ 'ਚ ਦੋ ਵਾਰ ਹੋਈ ਕੋਸ਼ਿਸ਼
Monday, Nov 08, 2021 - 01:13 PM (IST)
ਨਵੀਂ ਦਿੱਲੀ (ਭਾਸ਼ਾ) - ਸੈਂਟਰਲ ਡਿਪਾਜ਼ਟਰੀ ਸਰਵਿਸਿਜ਼ ਲਿਮਟਿਡ (ਸੀ. ਡੀ. ਐੱਸ. ਐੱਲ.) ਦੀ ਸਹਿਯੋਗੀ ਕੰਪਨੀ ਸੀ. ਡੀ. ਐੱਸ. ਐੱਲ. ਵੈਂਚਰਸ ਲਿਮਟਿਡ (ਸੀ. ਵੀ. ਐੱਲ.) ਨੇ 10 ਦਿਨ ਦੀ ਮਿਆਦ ਵਿਚ 2 ਵਾਰ 4 ਕਰੋੜ ਤੋਂ ਜ਼ਿਆਦਾ ਭਾਰਤੀ ਨਿਵੇਸ਼ਕਾਂ ਦਾ ਵਿਅਕਤੀਗਤ ਅਤੇ ਵਿੱਤੀ ਬਿਊਰਾ (ਡੇਟਾ) ਉਜਾਗਰ ਕੀਤਾ ਹੈ। ਸਾਈਬਰ ਸੁਰੱਖਿਆ ਸਲਾਹਕਾਰ ਸਟਾਰਟਅਪ ਕੰਪਨੀ ਸਾਈਬਰਐਕਸ 9 ਨੇ ਇਹ ਖੁਲਾਸਾ ਕੀਤਾ। ਸੀ. ਡੀ. ਐੱਸ. ਐੱਲ. ਦਰਅਸਲ ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਦੇ ਸਾਹਮਣੇ ਰਜਿਸਟਰਡ ਇਕ ਡਿਪਾਜ਼ਟਰੀ ਹੈ। ਉਹੀ ਸੀ. ਵੀ. ਐੱਲ. ਇਕ ਕੇ. ਵਾਈ. ਸੀ. ਰਜਿਸਟਰੇਸ਼ਨ ਏਜੰਸੀ ਹੈ, ਜੋ ਵੱਖ ਤੋਂ ਸੇਬੀ ਕੋਲ ਰਜਿਸਟਰਡ ਹੈ। ਇਸ ਸਬੰਧ ਵਿਚ ਸੀ. ਡੀ. ਐੱਸ. ਐੱਲ. ਨੇ ਕਿਹਾ ਕਿ ਉਸ ਨੇ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕੀਤੀ ਹੈ ਅਤੇ ਹੁਣ ਗੜਬੜੀ ਨੂੰ ਠੀਕ ਕਰ ਦਿੱਤਾ ਗਿਆ ਹੈ।
19 ਅਕਤੂਬਰ ਨੂੰ ਦਿੱਤੀ ਗਈ ਸੂਚਨਾ
ਸਾਈਬਰਐਕਸ 9 ਅਨੁਸਾਰ, ਉਸ ਨੇ 19 ਅਕਤੂਬਰ ਨੂੰ ਸੀ. ਡੀ. ਐੱਸ. ਐੱਲ. ਨੂੰ ਇਸ ਬਾਰੇ ਸੂਚਨਾ ਦਿੱਤੀ ਸੀ। ਇਸ ਨੂੰ ਦਰੁਸਤ ਕਰਨ ਵਿਚ ਸੀ. ਵੀ. ਐੱਲ. ਨੂੰ ਲੱਗਭੱਗ 7 ਦਿਨ ਲੱਗੇ, ਜਦੋਂਕਿ ਇਸ ਦਾ ਤੁਰੰਤ ਹੱਲ ਕੀਤਾ ਜਾ ਸਕਦਾ ਸੀ। ਸਾਈਬਰਐਕਸ 9 ਦੇ ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ ਹਿਮਾਂਸ਼ੂ ਪਾਠਕ ਨੇ ਦੱਸਿਆ,‘‘ਇਹ ਜਾਣਕਾਰੀ ਜਾਰੀ ਕਰਨ ਤੋਂ ਪਹਿਲਾਂ ਅਸੀਂ ਗੜਬੜੀ ਦੀ ਪੁਸ਼ਟੀ ਕੀਤੀ ਅਤੇ ਉਦੋਂ ਤੱਕ ਸਭ ਠੀਕ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ,‘‘ਸਾਡੀ ਖੋਜ ਟੀਮ 29 ਅਕਤੂਬਰ ਫਿਰ ਕੰਮ ਉੱਤੇ ਲੱਗ ਗਈ। ਇਸ ਦੌਰਾਨ ਕੁੱਝ ਹੀ ਮਿੰਟਾਂ ਵਿਚ ਅਸੀਂ ਪਾਇਆ ਕਿ ਸੁਰੱਖਿਅਤ ਕੀਤੀ ਗਈ ਉਸ ਪ੍ਰਣਾਲੀ ਵਿਚ ਆਸਾਨੀ ਨਾਲ ਸੰਨ੍ਹ ਲਾਈ ਜਾ ਸਕਦੀ ਹੈ, ਜਿਸ ਨੂੰ ਸੀ. ਡੀ. ਐੱਸ. ਐੱਲ. ਨੇ ਪਹਿਲੀ ਗਡ਼ਬਡ਼ੀ ਨੂੰ ਠੀਕ ਕਰਨ ਲਈ ਅਪਣਾਇਆ ਸੀ।
CDSL ਨੇ ਦਿੱਤੀ ਸਫਾਈ
ਸਾਈਬਰਐਕਸ 9 ਨੇ ਆਪਣੇ ਬਲਾਗ ਵਿੱਚ ਕਿਹਾ ਕਿ ਸਾਹਮਣੇ ਆਏ ਡੇਟਾ ਵਿੱਚ ਨਿਵੇਸ਼ਕਾਂ ਦੇ ਨਾਮ, ਫੋਨ ਨੰਬਰ, ਈਮੇਲ ਪਤੇ, ਪੈਨ ਨੰਬਰ, ਆਮਦਨ ਸ਼੍ਰੇਣੀ, ਪਿਤਾ ਦਾ ਨਾਮ ਅਤੇ ਜਨਮ ਮਿਤੀ ਸ਼ਾਮਲ ਹੈ। ਉਨ੍ਹਾਂ ਨੇ ਸੀਡੀਐਸਐਲ ਨੂੰ ਦੱਸਿਆ ਕਿ ਸੀਡੀਐਸਐਲ ਵਿੱਚ ਸੁਰੱਖਿਆ ਦੀ ਕੋਈ ਸਮੱਸਿਆ ਨਹੀਂ ਹੈ। CVL ਨੂੰ ਆਪਣੀ ਵੈੱਬਸਾਈਟ 'ਤੇ ਇੱਕ ਚੇਤਾਵਨੀ ਮਿਲੀ ਸੀ, ਜਿਸ ਨੂੰ ਠੀਕ ਕਰ ਦਿੱਤਾ ਗਿਆ ਹੈ।