ਡਾਟਾ ਵੇਚਣ ਦੇ ਦੋਸ਼ 'ਚ 'ਫੇਸਬੁੱਕ' ਨੂੰ ਲੱਗਿਆ ਭਾਰੀ ਜ਼ੁਰਮਾਨਾ

Saturday, Dec 08, 2018 - 02:45 PM (IST)

ਨਵੀਂ ਦਿੱਲੀ—ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੂੰ ਤਗੜਾ ਝਟਕਾ ਲੱਗਿਆ ਹੈ। ਇਟਲੀ ਦੀ ਕੰਪੀਟੀਸ਼ਨ ਅਥਾਰਿਟੀ ਨੇ ਫੇਸਬੁੱਕ 'ਤੇ 10 ਮਿਲੀਅਨ ਯੂਰੋ ਭਾਵ 11.3 ਮਿਲੀਅਨ ਡਾਲਰ (ਲਗਭਗ 81,24,23,082 ਰੁਪਏ) ਦਾ ਜ਼ੁਰਮਾਨਾ ਲਗਾਇਆ ਹੈ। ਫੇਸਬੁੱਕ 'ਤੇ ਇਹ ਜ਼ੁਰਮਾਨਾ ਫੇਸਬੁੱਕ ਯੂਜ਼ਰਸ ਦਾ ਡਾਟਾ ਵੇਚਣ ਕਾਰਨ ਲੱਗਿਆ ਹੈ। ਫੇਸਬੁੱਕ 'ਤੇ ਦੋਸ਼ ਹੈ ਕਿ ਉਸ ਨੇ ਸਾਈਨ ਅਪ ਦੇ ਦੌਰਾਨ ਲੋਕਾਂ ਨੂੰ ਗੁੰਮਰਾਹ ਕੀਤਾ ਅਤੇ ਉਹ ਵੀ ਲੋਕਾਂ ਨੂੰ ਬਿਨ੍ਹਾਂ ਦੱਸੇ ਕਿ ਉਨ੍ਹਾਂ ਦੇ ਡਾਟਾ ਦੀ ਵਰਤੋਂ ਫੇਸਬੁੱਕ ਆਪਣੇ ਵਪਾਰ ਲਈ ਕਰੇਗਾ। 

PunjabKesari
ਇਟਲੀ ਦੇ ਏ.ਜੀ.ਸੀ.ਐੱਮ. ਕੰਜ਼ਿਊਮਰ ਐਂਡ ਮਾਰਕਿਟ ਵਾਚਡਾਗ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ਫੇਸਬੁੱਕ ਗਲਤ ਤਰੀਕੇ ਨਾਲ ਲੋਕਾਂ ਨੂੰ ਸਾਈਨ ਅਪ ਕਰ ਰਿਹਾ ਸੀ। ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਵੀ ਨਹੀਂ ਦਿੱਤੀ ਗਈ ਸੀ ਕਿ ਉਨ੍ਹਾਂ ਦਾ ਡਾਟਾ ਵੇਚਣ ਲਈ ਦਿੱਤਾ ਜਾਵੇਗਾ। ਉੱਧਰ ਫੇਸਬੁੱਕ ਨੇ ਲਗਾਤਾਰ ਕਿਹਾ ਕਿ ਉਸ ਨੇ ਆਪਣੇ ਯੂਜ਼ਰਸ ਦੇ ਡਾਟਾ ਦੀ ਵਿਕਰੀ ਨਹੀਂ ਕੀਤੀ ਹੈ। 

PunjabKesari
ਉੱਧਰ ਇਸ ਤੋਂ ਪਹਿਲਾਂ ਡਾਟਾ ਸੇਂਧਮਾਰੀ ਨਾਲ ਜੁੜੇ ਮਾਮਲਿਆਂ ਅਤੇ ਇਸ ਸਾਲ ਸਟਾਕ ਡਿੱਗਣ ਦੌਰਾਨ ਤਕਨਾਲੋਜੀ ਕੰਪਨੀ ਫੇਸਬੁੱਕ ਨੇ ਅਮਰੀਕਾ 'ਚ ਸਰਵਉੱਚ ਕੰਮ ਕਰਨ ਵਾਲੇ ਸਥਾਨ ਹੋਣ ਦਾ ਖਿਤਾਬ ਖੋਹ ਦਿੱਤਾ ਹੈ। ਐਪਲ ਨੇ ਸਾਬਕਾ ਰੋਜ਼ਗਾਰਪ੍ਰਦਾਤਾ ਕੰਪਨੀਆਂ ਦੀ ਸੂਚੀ 'ਚ ਉੱਚੀ ਛਲਾਂਗ ਲਗਾਈ ਹੈ। ਰੋਜ਼ਗਾਰ ਵੈੱਬਸਾਈਟ ਗਲਾਸਡੋਰ ਦੀ ਸਾਲਾਨਾ ਰਿਪੋਰਟ 'ਚ ਅਮਰੀਕਾ 'ਚ 100 ਸਰਵਉੱਚ ਕੰਮ ਕਰਨ ਵਾਲੇ ਸਥਾਨਾਂ ਦੀ ਸੂਚੀ ਮੁਤਾਬਕ ਬੋਸਟਨ ਦੀ ਕੰਸਲਟਿੰਗ ਕੰਪਨੀ ਬੇਨ ਐਂਡ ਕੰਪਨੀ ਚੋਟੀ 'ਤੇ ਚੁਣੀ ਗਈ ਹੈ। ਗਲਾਸਡੋਰ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਫੇਸਬੁੱਕ ਹੁਣ ਸੱਤਵੇਂ ਸਥਾਨ ਤੇ ਪਹੁੰਚ ਗਿਆ ਹੈ। ਉੱਧਰ ਐਪਲ 84ਵੇਂ ਸਥਾਨ 'ਤੇ ਛਲਾਂਗ ਲਗਾ ਕੇ 71ਵੇਂ ਸਥਾਨ 'ਤੇ ਪਹੁੰਚ ਗਿਆ ਹੈ। 
2017 'ਚ ਫੇਸਬੁੱਕ ਜਿਥੇ ਅਮਰੀਕਾ 'ਚ 84ਵੇਂ ਸਥਾਨ 'ਤੇ ਪਹੁੰਚ ਗਿਆ ਸੀ। ਈ-ਕਾਮਰਸ ਕੰਪਨੀ ਐਮਾਜ਼ੋਨ ਹਾਲਾਂਕਿ ਉੱਚ 100 ਕੰਪਨੀਆਂ 'ਚ ਜਗ੍ਹਾ ਪਾਉਣ 'ਚ ਨਾਕਾਮ ਰਹੀਆਂ। ਉੱਧਰ ਦੂਜੇ ਪਾਸੇ ਐਪਲ ਪਿਛਲੇ ਸਾਲ 84ਵੇਂ ਸਥਾਨ 'ਤੇ ਛਲਾਂਗ ਲਗਾਉਂਦੇ ਹੋਏ ਇਸ ਸਾਲ 71ਵੇਂ ਸਥਾਨ 'ਤੇ ਪਹੁੰਚ ਗਈ ਹੈ। 


Aarti dhillon

Content Editor

Related News