ਕ੍ਰਿਪਟੋ 'ਚ ਮਾਮੂਲੀ ਰਿਕਵਰੀ, ਖ਼ਦਸ਼ਾ ਬਰਕਰਾਰ - ਬਿਟਕੁਆਇਨ ਹੇਠਲੇ ਪੱਧਰ ਤੋਂ 7 ਲੱਖ ਰੁਪਏ ਚੜ੍ਹਿਆ

11/24/2021 11:36:45 AM

ਮੁੰਬਈ - ਬੀਤੀ ਰਾਤ ਆਈ ਭਾਰੀ ਗਿਰਾਵਟ ਤੋਂ ਬਾਅਦ ਹੁਣ ਭਾਰਤ 'ਚ ਕ੍ਰਿਪਟੋ ਕਰੰਸੀ ਦੀ ਕੀਮਤ 'ਚ ਤੇਜ਼ੀ ਆਉਣੀ ਸ਼ੁਰੂ ਹੋ ਗਈ ਹੈ, ਬਿਟਕੁਆਇਨ ਦੀ ਕੀਮਤ ਹੁਣ ਹੇਠਲੇ ਪੱਧਰ ਤੋਂ ਕਰੀਬ 7 ਲੱਖ ਰੁਪਏ 'ਤੇ ਪਹੁੰਚ ਗਈ ਹੈ ਪਰ ਇਹ ਅਜੇ ਵੀ ਅੰਤਰਰਾਸ਼ਟਰੀ ਬਾਜ਼ਾਰ 'ਚ 10 ਫੀਸਦੀ ਹੇਠਾਂ ਕਾਰੋਬਾਰ ਕਰ ਰਹੀ ਹੈ। ਵਜ਼ੀਰ ਐਕਸ 'ਤੇ ਬਿਟਕੁਆਇਨ ਦੀ ਕੀਮਤ 40 ਲੱਖ ਤੋਂ ਉੱਪਰ ਚੱਲ ਰਹੀ ਹੈ, ਜਦੋਂ ਕਿ ਇਸ ਤੋਂ ਪਹਿਲਾਂ ਇਹ 33 ਲੱਖ 5 ਹਜ਼ਾਰ ਤੱਕ ਡਿੱਗ ਗਈ ਸੀ। ਹੋਰ ਕ੍ਰਿਪਟੋ ਕਰੰਸੀ ਵਿਚ ਵੀ ਹੁਣ ਰਿਕਵਰੀ ਦੇਖੀ ਜਾ ਰਹੀ ਹੈ, ਹਾਲਾਂਕਿ ਇਸ ਨੂੰ ਹੇਠਲੇ ਪੱਧਰ 'ਤੇ ਖਰੀਦਿਆ ਜਾ ਰਿਹਾ ਹੈ। ਫਿਲਹਾਲ ਇਸਦੇ ਭਵਿੱਖ ਬਾਰੇ ਅਨਿਸ਼ਚਿਤਤਾ ਦਾ ਮਾਹੌਲ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : Cryptocurrency : ਕ੍ਰਿਪਟੋ ਬਾਜ਼ਾਰ 'ਚ ਹਾਹਾਕਾਰ, ਰਾਤੋਂ ਰਾਤ ਕੰਗਾਲ ਹੋਏ ਨਿਵੇਸ਼ਕ

PunjabKesari

ਕ੍ਰਿਪਟੋਕਰੰਸੀ ਵਿੱਚ ਭਾਰੀ ਗਿਰਾਵਟ

ਇਸ ਤੋਂ ਪਹਿਲਾਂ ਅੱਜ ਯਾਨੀ ਬੁੱਧਵਾਰ ਨੂੰ ਭਾਰਤੀ ਐਕਸਚੇਂਜ 'ਤੇ ਕ੍ਰਿਪਟੋਕਰੰਸੀ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ। wazirx.com 'ਤੇ ਬੁੱਧਵਾਰ ਸਵੇਰੇ ਲਗਭਗ 10.20, ਬਿਟਕਆਇਨ (Bitcoin) ਲਗਭਗ 11 ਫੀਸਦੀ ਡਿੱਗ ਕੇ 40,40,402 ਰੁਪਏ, ਸ਼ਿਬਾ ਇਨੂ (Shiba Inu (SHIB)) ਲਗਭਗ 17 ਫੀਸਦੀ ਡਿੱਗ ਕੇ 0.002900 ਰੁਪਏ, ਟੀਥਰ (USDT) ਲਗਭਗ 12 ਫੀਸਦੀ ਦੀ ਗਿਰਾਵਟ ਦੇ ਨਾਲ 70.50 ਰੁਪਏ , ETH (Ethereum) ਲਗਭਗ 9 ਫੀਸਦੀ ਡਿੱਗ ਕੇ 3,03,849 ਰੁਪਏ 'ਤੇ ਸੀ ਅਤੇ Dodgecoin ਲਗਭਗ 11 ਫੀਸਦੀ ਡਿੱਗ ਕੇ 15.83 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ : ਇਹ ਦੇਸ਼ ਬਣਾਉਣ ਜਾ ਰਿਹਾ ਹੈ ਦੁਨੀਆ ਦੀ ਪਹਿਲੀ 'ਬਿਟਕੁਆਇਨ ਸਿਟੀ', ਇਸ ਤਰ੍ਹਾਂ ਹੋਵੇਗੀ ਫੰਡਿੰਗ

ਭਾਰਤ ਵਿਚ ਕ੍ਰਿਪਟੋ ਕਰੰਸੀ "ਤੇ ਬੈਨ ਲਗਾਉਣ ਦੀ ਤਿਆਰੀ ਕਰ ਰਹੀ ਸਰਕਾਰ

ਮੌਜੂਦਾ ਸਮੇਂ ਵਿੱਚ ਭਾਰਤ ਵਿੱਚ ਕ੍ਰਿਪਟੋਕਰੰਸੀ ਦੀ ਵਰਤੋਂ ਬਾਰੇ ਕੋਈ ਪਾਬੰਦੀ ਜਾਂ ਨਿਯਮ ਨਹੀਂ ਹੈ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕ੍ਰਿਪਟੋਕਰੰਸੀ 'ਤੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸੰਕੇਤ ਦਿੱਤਾ ਕਿ ਇਸ ਮੁੱਦੇ ਨਾਲ ਨਜਿੱਠਣ ਲਈ ਸਖ਼ਤ ਨਿਯੰਤ੍ਰਕ ਉਪਾਅ ਕੀਤੇ ਜਾਣਗੇ। ਹਾਲ ਹੀ ਦੇ ਸਮੇਂ ਵਿੱਚ ਕਾਫ਼ੀ ਸੰਖਿਆ ਵਿਚ ਅਜਿਹੇ ਵਿਗਿਆਪਨ ਆ ਰਹੇ ਹਨ, ਜਿਸ ਵਿਚ ਕ੍ਰਿਪਟੋਕਰੰਸੀ ਵਿੱਚ ਨਿਵੇਸ਼ ਕਰਨ ਵਿੱਚ ਮਹੱਤਵਪੂਰਨ ਰਿਟਰਨ ਦਾ ਵਾਅਦਾ ਕੀਤਾ ਜਾ ਰਿਹਾ ਹੈ ਅਤੇ ਫਿਲਮੀ ਸ਼ਖਸੀਅਤਾਂ ਇਸ ਕਰੰਸੀ ਨੂੰ ਉਤਸ਼ਾਹਿਤ ਕਰਦੀਆਂ ਦਿਖਾਈ ਦੇ ਰਹੀਆਂ ਹਨ।ਅਜਿਹੇ 'ਚ ਨਿਵੇਸ਼ਕਾਂ ਨੂੰ ਗੁੰਮਰਾਹ ਕਰਨ ਵਾਲੇ ਵਾਅਦਿਆਂ 'ਤੇ ਚਿੰਤਾ ਪ੍ਰਗਟਾਈ ਜਾ ਰਹੀ ਹੈ।  

ਪਿਛਲੇ ਹਫਤੇ, ਵਿੱਤ ਮਾਮਲਿਆਂ ਬਾਰੇ ਸੰਸਦੀ ਸਥਾਈ ਕਮੇਟੀ ਦੇ ਚੇਅਰਮੈਨ, ਭਾਜਪਾ ਦੇ ਸੰਸਦ ਮੈਂਬਰ ਜਯੰਤ ਸਿਨਹਾ ਨੇ ਕ੍ਰਿਪਟੋ ਐਕਸਚੇਂਜ, ਬਲਾਕਚੈਨ ਅਤੇ ਕ੍ਰਿਪਟੋ ਐਸੇਟ ਕੌਂਸਲ (ਬੀਏਸੀਸੀ) ਅਤੇ ਹੋਰਾਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ ਅਤੇ ਇਸ ਸਿੱਟੇ 'ਤੇ ਪਹੁੰਚੇ ਕਿ ਕ੍ਰਿਪਟੋਕਰੰਸੀ 'ਤੇ ਪਾਬੰਦੀ ਨਹੀਂ ਲਗਾਈ ਜਾਣੀ ਚਾਹੀਦੀ, ਸਗੋਂ ਇਸ ਨੂੰ ਨਿਯੰਤ੍ਰਿਤ ਕਰਨਾ ਚਾਹੀਦਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਵਾਰ-ਵਾਰ ਕ੍ਰਿਪਟੋਕਰੰਸੀ ਦੇ ਖਿਲਾਫ ਆਪਣੇ ਸਖ਼ਤ ਵਿਚਾਰ ਪ੍ਰਗਟ ਕੀਤੇ ਹਨ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ  ਇਸ ਮਹੀਨੇ ਦੇ ਸ਼ੁਰੂ ਵਿੱਚ ਕ੍ਰਿਪਟੋਕਰੰਸੀ ਨੂੰ ਇਜਾਜ਼ਤ ਦੇਣ ਦੇ ਖਿਲਾਫ ਸਖ਼ਤ ਵਿਚਾਰ ਪ੍ਰਗਟ ਕੀਤੇ ਸਨ ਅਤੇ ਕਿਹਾ ਸੀ ਕਿ ਇਹ ਕਿਸੇ ਵੀ ਵਿੱਤੀ ਪ੍ਰਣਾਲੀ ਲਈ ਵੱਡਾ ਖ਼ਤਰਾ ਹੈ।

ਇਹ ਵੀ ਪੜ੍ਹੋ : ਅਮਿਤਾਭ ਬੱਚਨ ਨੇ ਪਾਨ ਮਸਾਲਾ ਬ੍ਰਾਂਡ ਨੂੰ ਭੇਜਿਆ ਕਾਨੂੰਨੀ ਨੋਟਿਸ, ਜਾਣੋ ਕਿਉਂ ਨਾਰਾਜ਼ ਹੋਏ 'ਬਿੱਗ ਬੀ'

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News