ਜਨਵਰੀ ’ਚ ਕੱਚੇ ਇਸਪਾਤ ਦਾ ਉਤਪਾਦਨ 3 ਫੀਸਦੀ ਘੱਟ ਕੇ 92.88 ਲੱਖ ਟਨ ’ਤੇ : ਰਿਪੋਰਟ

03/02/2020 1:38:40 AM

ਨਵੀਂ ਦਿੱਲੀ (ਭਾਸ਼ਾ)-ਦੇਸ਼ ਦਾ ਕੱਚੇ ਇਸਪਾਤ ਦਾ ਉਤਪਾਦਨ ਜਨਵਰੀ, 2020 ’ਚ 3.26 ਫੀਸਦੀ ਘੱਟ ਕੇ 92.88 ਲੱਖ ਟਨ ਰਹਿ ਗਿਆ। ਵਿਸ਼ਵ ਇਸਪਾਤ ਸੰਘ (ਵਲਰਡਸਟੀਲ) ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਿਛਲੇ ਸਾਲ ਇਸੇ ਮਹੀਨੇ ’ਚ ਦੇਸ਼ ਦਾ ਕੱਚੇ ਇਸਪਾਤ ਦਾ ਉਤਪਾਦਨ 95.91 ਲੱਖ ਟਨ ਰਿਹਾ ਸੀ। ਵਲਰਡਸਟੀਲ ਦੀ ਤਾਜ਼ਾ ਰਿਪੋਰਟ ਅਨੁਸਾਰ ਸੰਘ ਨੂੰ ਰਿਪੋਰਟ ਕਰਨ ਵਾਲੇ 64 ਦੇਸ਼ਾਂ ਦੀ ਸਮੀਖਿਆ ਅਧੀਨ ਮਹੀਨੇ ’ਚ ਕੱਚੇ ਇਸਪਾਤ ਦਾ ਉਤਪਾਦਨ 2.1 ਫੀਸਦੀ ਵਧ ਕੇ 15.44 ਕਰੋਡ਼ ਟਨ ’ਤੇ ਪਹੁੰਚ ਗਿਆ।

ਜਨਵਰੀ ’ਚ ਚੀਨ ਦਾ ਕੱਚੇ ਇਸਪਾਤ ਦਾ ਉਤਪਾਦਨ 8.43 ਕਰੋਡ਼ ਟਨ ਰਿਹਾ, ਜੋ ਇਕ ਸਾਲ ਪਹਿਲਾਂ ਦੇ ਇਸੇ ਮਹੀਨੇ ਦੀ ਤੁਲਨਾ ’ਚ 7.2 ਫੀਸਦੀ ਜ਼ਿਆਦਾ ਹੈ। ਜਨਵਰੀ, 2020 ’ਚ ਜਾਪਾਨ ਦਾ ਕੱਚੇ ਇਸਪਾਤ ਦਾ ਉਤਪਾਦਨ 82 ਲੱਖ ਟਨ ਰਿਹਾ, ਜੋ ਜਨਵਰੀ, 2019 ਦੀ ਤੁਲਨਾ ’ਚ 1.3 ਫੀਸਦੀ ਘੱਟ ਹੈ। ਇਸੇ ਤਰ੍ਹਾਂ ਦੱਖਣ ਕੋਰੀਆ ਦਾ ਕੱਚੇ ਇਸਪਾਤ ਦਾ ਉਤਪਾਦਨ 58 ਲੱਖ ਟਨ ਰਿਹਾ, ਜੋ ਇਕ ਸਾਲ ਪਹਿਲਾਂ ਦੇ ਇਸੇ ਮਹੀਨੇ ਤੋਂ 8 ਫੀਸਦੀ ਘੱਟ ਹੈ। ਵਲਰਡਸਟੀਲ ਦੇ ਮੈਂਬਰਾਂ ਦਾ ਦੁਨੀਆ ਦੇ ਇਸਪਾਤ ਉਤਪਾਦਨ ’ਚ ਕਰੀਬ 85 ਫੀਸਦੀ ਦਾ ਹਿੱਸਾ ਹੈ।


Karan Kumar

Content Editor

Related News