ਕਰੂਡ ਆਇਲ ਹੋਇਆ ਸਸਤਾ, ਭਾਰਤ ’ਚ ਘਟਣਗੇ ਪੈਟਰੋਲ-ਡੀਜ਼ਲ ਦੇ ਰੇਟ?

Wednesday, Dec 15, 2021 - 10:35 AM (IST)

ਕਰੂਡ ਆਇਲ ਹੋਇਆ ਸਸਤਾ, ਭਾਰਤ ’ਚ ਘਟਣਗੇ ਪੈਟਰੋਲ-ਡੀਜ਼ਲ ਦੇ ਰੇਟ?

ਨਵੀਂ ਦਿੱਲੀ (ਇੰਟ.) – ਕੋਰੋਨਾ ਦੇ ਵਧਦੇ ਪ੍ਰਕੋਪ ਕਾਰਨ ਕੱਚੇ ਤੇਲ ਦੀ ਮੰਗ ਘੱਟ ਹੋ ਸਕਦੀ ਹੈ। ਤੇਲ ਵਾਅਦਾ ’ਚ ਸੋਮਵਾਰ ਨੂੰ ਨਰਮੀ ਦੇਖੀ ਗਈ। ਇਹ ਨਰਮੀ ਦੁਨੀਆ ਭਰ ’ਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਵਧਦੇ ਹੋਏ ਕੇਸਾਂ ਦੀਆਂ ਚਿੰਤਾਵਾਂ ਕਾਰਨ ਮੰਨੀ ਜਾ ਰਹੀ ਹੈ। ਬ੍ਰੇਂਟ ਫਿਊਚਰਸ 76 ਸੇੇਂਟ ਅਤੇ 1.0 ਫੀਸਦੀ ਡਿੱਗ ਕੇ 74.39 ਡਾਲਰ ਪ੍ਰਤੀ ਬੈਰਲ ’ਤੇ ਆ ਗਿਆ, ਜਦ ਕਿ ਯੂ. ਐੱਸ. ਵੈਸਟ ਟੈਕਸਾਸ ਇੰਟਰਮੀਡੀਏਟ (ਡਬਲਯੂ. ਟੀ. ਆਈ.) ਕਰੂਡ 38 ਸੇਂਟ ਅਤੇ 0.5 ਫੀਸਦੀ ਡਿੱਗ ਕੇ 71.29 ਡਾਲਰ ’ਤੇ ਆ ਗਿਆ।

ਇਹ ਵੀ ਪੜ੍ਹੋ : ਸੈਮਸੰਗ ਨੂੰ ਪਛਾੜ ਦੂਜੇ ਸਥਾਨ 'ਤੇ ਪਹੁੰਚੀ ਰੀਅਲਮੀ, ਜਾਣੋ ਕਿਸ ਕੰਪਨੀ ਦੇ ਸਭ ਤੋਂ ਜ਼ਿਆਦਾ ਵਿਕੇ ਸਮਾਰਟ ਫ਼ੋਨ

ਭਾਰਤ ’ਚ ਘਟਣਗੇ ਪੈਟਰੋਲ-ਡੀਜ਼ਲ ਦੇ ਰੇਟ?

ਵਿਸ਼ਵ ਪੱਧਰ ’ਤੇ ਜੇ ਕਰੂਡ ਆਇਲ ਦੀਆਂ ਕੀਮਤਾਂ ’ਚ ਕਮੀ ਆਉਂਦੀ ਹੈ ਤਾਂ ਕੀ ਭਾਰਤ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ ਹੋਵੇਗੀ? ਇਸ ਸਵਾਲ ਦਾ ਜਵਾਬ ਹਾਂ ਜਾਂ ਨਾਂਹ ’ਚ ਦਿੱਤਾ ਜਾ ਸਕਦਾ ਹੈ ਕਿਉਂਕਿ ਪਹਿਲਾਂ ਵੀ ਜਦੋਂ ਕਰੂਡ ਆਇਲ ਕਾਫੀ ਸਸਤਾ ਸੀ ਉਦੋਂ ਵੀ ਭਾਰਤ ’ਚ ਪੈਟਰੋਲ-ਡੀਜ਼ਲ ਦੀ ਕੀਮਤ ’ਚ ਕਮੀ ਨਹੀਂ ਆਈ ਸੀ। ਹਾਲਾਂਕਿ ਪਿਛਲੇ ਮਹੀਨੇ ਹੀ ਸਰਕਾਰ ਨੇ ਟੈਕਸ ਘੱਟ ਕਰਦੇ ਹੋਏ ਲੋਕਾਂ ਨੂੰ ਰਾਹਤ ਜ਼ਰੂਰ ਦਿੱਤੀ ਹੈ।

ਪੈਟਰੋਲੀਅਮ ਬਰਾਮਦਕਾਰ ਦੇਸ਼ਾਂ ਦੇ ਸੰਗਠਨ ਨੇ 2022 ਦੀ ਪਹਿਲੀ ਤਿਮਾਹੀ ਲਈ ਆਪਣੀ ਕੌਮਾਂਤਰੀ ਤੇਲ ਮੰਗ ਦਾ ਅਨੁਮਾਨ ਵਧਾਇਆ ਹੈ ਪਰ ਹੁਣ ਆਪਣੇ ਪੂਰੇ ਸਾਲ ਦੇ ਵਿਕਾਸ ਦੀ ਭਵਿੱਖਬਾਣੀ ਨੂੰ ਸਥਿਰ ਰੱਖਦੇ ਹੋਏ ਕਿਹਾ ਕਿ ਓਮੀਕ੍ਰੋਨ ਦਾ ਪ੍ਰਭਾਵ ਹਲਕਾ ਹੋਵੇਗਾ ਕਿਉਂਕਿ ਦੁਨੀਆ ਕੋਵਿਡ-19 ਨਾਲ ਨਜਿੱਠਣ ਦੀ ਆਦੀ ਹੋ ਜਾਏਗੀ।

ਇਹ ਵੀ ਪੜ੍ਹੋ : ਸੈਮਸੰਗ ਨੂੰ ਪਛਾੜ ਦੂਜੇ ਸਥਾਨ 'ਤੇ ਪਹੁੰਚੀ ਰੀਅਲਮੀ, ਜਾਣੋ ਕਿਸ ਕੰਪਨੀ ਦੇ ਸਭ ਤੋਂ ਜ਼ਿਆਦਾ ਵਿਕੇ ਸਮਾਰਟ ਫ਼ੋਨ

ਚੀਨ ’ਚ ਕਰੂਡ ਆਇਲ ਦੀ ਮੰਗ ਘਟੀ ਤਾਂ...

ਹਾਲ ਹੀ ’ਚ ਬ੍ਰਿਟੇਨ ਅਤੇ ਨਾਰਵੇ ਸਮੇਤ ਦੁਨੀਆ ਭਰ ਦੀਆਂ ਸਰਕਾਰਾਂ ਓਮੀਕ੍ਰੋਨ ਦੇ ਪ੍ਰਸਾਰ ਨੂੰ ਰੋਕਣ ਲਈ ਪਾਬੰਦੀਆਂ ਨੂੰ ਸਖਤ ਕਰ ਰਹੀਆਂ ਹਨ। ਚੀਨ ਦਾ ਇਕ ਵੱਡਾ ਮੈਨੂਫੈਕਚਰਿੰਗ ਸੂਬਾ ਝੇਜਿਆਂਗ ਇਸ ਸਮੇਂ ਆਪਣੇ ਪਹਿਲੇ ਕੋਵਿਡ-19 ਕਲਸਟਰ ਨਾਲ ਜੂਝ ਰਿਹਾ ਸੀ, ਜਿਸ ’ਚ ਕਈ ਨਾਗਰਿਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।

ਨਿਊਯਾਰਕ ਦੇ ਮਿਜੁਹੋ ’ਚ ਐਨਰਜੀ ਫਿਊਚਰਸ ਦੇ ਡਾਇਰੈਕਟਰ ਬੌਬ ਯਾਗਰ ਨੇ ਕਿਹਾ ਕਿ ਚੀਨ ਕੱਚੇ ਤੇਲ ਦਾ ਦੁਨੀਆ ਦਾ ਸਭ ਤੋਂ ਵੱਡਾ ਦਰਾਮਦਕਾਰ ਹੈ ਅਤੇ ਜੇ ਕੋਵਿਡ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ’ਚ ਫੈਲਦਾ ਹੈ ਤਾਂ ਉਹ ਬੈਰਲ ਦਬਾਅ ’ਚ ਆ ਸਕਦਾ ਹੈ।

ਇਹ ਵੀ ਪੜ੍ਹੋ : PM ਮੋਦੀ ਨੇ ਕਿਸਾਨਾਂ ਨੂੰ ਜ਼ੀਰੋ ਬਜਟ ਖੇਤੀ ਅਪਣਾਉਣ ਦੀ ਕੀਤੀ ਅਪੀਲ, ਜਾਣੋ ਕੁਦਰਤੀ ਖੇਤੀ ਦੇ ਸਿਧਾਂਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News