ਜੂਨ, 2025 ’ਚ ਭਾਰਤ ’ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਪੈਸੰਜਰ ਵ੍ਹੀਕਲ ਬਣੀ ਕ੍ਰੇਟਾ
Tuesday, Jul 15, 2025 - 12:49 AM (IST)

ਗੁਰੂਗ੍ਰਾਮ, (ਬਿਜ਼ਨੈੱਸ ਨਿਊਜ਼)- ਹੁੰਡਾਈ ਮੋਟਰ ਇੰਡੀਆ ਪ੍ਰਾਈਵੇਟ ਲਿਮਟਿਡ (ਐੱਚ. ਐੱਮ. ਆਈ. ਐੱਲ.) ਦੀ ਅਨਡਿਸਪਿਊਟਿਡ, ਅਲਟੀਮੇਟ ਐੱਸ. ਯੂ. ਵੀ. ਕ੍ਰੇਟਾ ਜੂਨ, 2025 ’ਚ ਦੇਸ਼ ’ਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਮਾਡਲ ਰਹੀ ਹੈ। ਜੂਨ, 2025 ’ਚ 15,786 ਯੂਨਿਟਸ ਦੀ ਜ਼ਬਰਦਸਤ ਵਿਕਰੀ ਨਾਲ ਹੁੰਡਈ ਕ੍ਰੇਟਾ ਨੇ ਬੇਹੱਦ ਮੁਕਾਬਲੇਬਾਜ਼ ਭਾਰਤੀ ਆਟੋਮੋਬਾਇਲ ਸੈਕਟਰ ’ਚ ਗਾਹਕਾਂ ਦੇ ਪਸੰਦੀਦਾ ਮਾਡਲ ਦੇ ਤੌਰ ’ਤੇ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਹੈ।
ਹੁੰਡਈ ਕ੍ਰੇਟਾ ਸਾਲ 2025 ਦੀ ਪਹਿਲੀ ਛਿਮਾਹੀ (ਜਨਵਰੀ ਤੋਂ ਜੂਨ) ਦੌਰਾਨ ਭਾਰਤ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਐੱਸ. ਯੂ. ਵੀ. ਰਹੀ ਹੈ। ਇਸ ਮਿਆਦ ’ਚ ਹੁੰਡਈ ਕ੍ਰੇਟਾ ਨੇ 3 ਵਾਰ ਮਾਰਚ, ਅਪ੍ਰੈਲ ਅਤੇ ਜੂਨ ’ਚ ਸਭ ਤੋਂ ਜ਼ਿਆਦਾ ਵਿਕਣ ਵਾਲੇ ਮਾਡਲ ਦਾ ਤਮਗਾ ਹਾਸਲ ਕੀਤਾ ਹੈ। ਕ੍ਰੇਟਾ ਨੇ ਇਹ ਪ੍ਰਾਪਤੀ ਆਪਣੇ 10ਵੇਂ ਜਨਮ ਦਿਨ ਮੌਕੇ ਹਾਸਲ ਕੀਤਾ ਹੈ, ਜਿਸ ਨਾਲ ਬ੍ਰਾਂਡ ਅਤੇ ਇਸ ਦੇ ਵੱਡੇ ਗਾਹਕ ਆਧਾਰ ਲਈ ਇਹ ਹੋਰ ਵੀ ਯਾਦਗਾਰ ਪ੍ਰਾਪਤੀ ਬਣ ਗਈ ਹੈ।
ਇਸ ਮੌਕੇ ਹੁੰਡਈ ਮੋਟਰ ਇੰਡੀਆ ਲਿਮਟਿਡ ਦੇ ਕੁੱਲ-ਵਕਤੀ ਨਿਰਦੇਸ਼ਕ ਅਤੇ ਮੁੱਖ ਸੰਚਾਲਨ ਅਧਿਕਾਰੀ ਤਰੁਣ ਗਰਗ ਨੇ ਕਿਹਾ, “ਕ੍ਰੇਟਾ ਸਿਰਫ ਇਕ ਪ੍ਰੋਡਕਟ ਨਹੀਂ ਹੈ, ਸਗੋਂ ਇਹ 12 ਲੱਖ ਤੋਂ ਵੱਧ ਭਾਰਤੀ ਪਰਿਵਾਰਾਂ ਦੀ ਭਾਵਨਾ ਦਾ ਪ੍ਰਤੀਕ ਹੈ। ਪਿਛਲੇ ਇਕ ਦਹਾਕੇ ’ਚ ਬ੍ਰਾਂਡ ਕ੍ਰੇਟਾ ਨੇ ਐੱਸ. ਯੂ. ਵੀ. ਸੈਕਟਰ ਨੂੰ ਨਵੀਂ ਪਰਿਭਾਸ਼ਾ ਦਿੱਤੀ ਹੈ ਅਤੇ ਭਾਰਤ ’ਚ ਹੁੰਡਈ ਦੇ ਵਿਕਾਸ ਦਾ ਮਜ਼ਬੂਤ ਥੰਮ੍ਹ ਬਣ ਕੇ ਸਾਹਮਣੇ ਆਈ ਹੈ।’’