ਦਿੱਲੀ ਵਾਸੀਆਂ ਦੀ ਪ੍ਰਤੀ ਵਿਅਕਤੀ ਆਮਦਨ ''ਚ ਭਾਰੀ ਵਾਧਾ, ਸਿੱਕਮ ਤੋਂ ਬਾਅਦ ਦੂਜੀ ਸਭ ਤੋਂ ਅਮੀਰ ਰਾਜਧਾਨੀ

Thursday, Aug 28, 2025 - 12:23 PM (IST)

ਦਿੱਲੀ ਵਾਸੀਆਂ ਦੀ ਪ੍ਰਤੀ ਵਿਅਕਤੀ ਆਮਦਨ ''ਚ ਭਾਰੀ ਵਾਧਾ, ਸਿੱਕਮ ਤੋਂ ਬਾਅਦ ਦੂਜੀ ਸਭ ਤੋਂ ਅਮੀਰ ਰਾਜਧਾਨੀ

ਨਵੀਂ ਦਿੱਲੀ (ਭਾਸ਼ਾ) - ਦਿੱਲੀ ਦੇ ਕੁੱਲ ਰਾਜ ਘਰੇਲੂ ਉਤਪਾਦ (ਜੀ. ਐੱਸ. ਡੀ. ਪੀ.) ਅਤੇ ਪ੍ਰਤੀ ਵਿਅਕਤੀ ਕਮਾਈ ’ਚ ਪਿਛਲੇ ਦਹਾਕੇ ’ਚ ਕ੍ਰਮਵਾਰ 5 ਅਤੇ 7 ਫ਼ੀਸਦੀ ਤੋਂ ਵੱਧ ਦਾ ਸਾਲਾਨਾ ਵਾਧਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ :     ਲਓ ਜੀ ਨਵੇਂ ਸਿਖਰ 'ਤੇ ਪਹੁੰਚ ਗਈ ਚਾਂਦੀ ਤੇ ਸੋਨਾ ਵੀ ਹੋ ਗਿਆ ਮਹਿੰਗਾ, ਜਾਣੋ 24K-22K ਦੀ ਕੀਮਤ

ਇਕ ਰਿਪੋਰਟ ਅਨੁਸਾਰ ਇਸ ਮਿਆਦ ਦੌਰਾਨ ਸਥਿਰ ਮੁੱਲ ’ਤੇ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ’ਚ ਦਿੱਲੀ ਦੇ ਜੀ. ਐੱਸ. ਡੀ. ਪੀ. ਯੋਗਦਾਨ ’ਚ ਹਾਲਾਂਕਿ ਗਿਰਾਵਟ ਦਰਜ ਕੀਤੀ ਗਈ। ਇਸ ’ਚ ਕਿਹਾ ਗਿਆ ਕਿ ਸਥਿਰ ਮੁੱਲ ’ਤੇ ਦੇਸ਼ ਦੀ ਜੀ. ਡੀ. ਪੀ. ’ਚ ਦਿੱਲੀ ਦਾ ਜੀ. ਐੱਸ. ਡੀ. ਪੀ. ਯੋਗਦਾਨ 2011-12 ’ਚ 3.94 ਫ਼ੀਸਦੀ ਸੀ, ਜਿਸ ਦੇ 2024-25 ’ਚ 3.79 ਫ਼ੀਸਦੀ ਰਹਿਣ ਦਾ ਅੰਦਾਜ਼ਾ ਹੈ।

ਇਹ ਵੀ ਪੜ੍ਹੋ :    HDFC ਬੈਂਕ ਦੇ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ, 1 ਅਕਤੂਬਰ ਤੋਂ ਲਾਗੂ ਹੋਣਗੇ ਨਵੇਂ ਨਿਯਮ

ਦਿੱਲੀ ਸਰਕਾਰ ਦੇ ਆਰਥਕ ਅਤੇ ਅੰਕੜਿਆਂ ਦੇ ਡਾਇਰੈਕਟੋਰੇਟ ਵੱਲੋਂ ਹਾਲ ਹੀ ’ਚ ਜਾਰੀ ਰਿਪੋਰਟ ’ਚ ਕਿਹਾ ਗਿਆ ਕਿ ਸਥਿਰ (2011-12) ਕੀਮਤਾਂ ’ਤੇ ਦਿੱਲੀ ਦੀ ਜੀ. ਐੱਸ. ਡੀ. ਪੀ. 2011-12 ’ਚ 3,43,798 ਕਰੋੜ ਤੋਂ ਵਧ ਕੇ 2024-25 ’ਚ 7,11,486 ਕਰੋੜ ਰੁਪਏ ਹੋ ਜਾਣ ਦਾ ਅੰਦਾਜ਼ਾ ਹੈ। ਮਾਲੀ ਸਾਲ 2011-12 ਤੋਂ 2024-25 ਦਰਮਿਆਨ 13 ਸਾਲ ਦੀ ਮਿਆਦ ਦੌਰਾਨ ਇਸ ਦੀ ਔਸਤ ਸਾਲਾਨਾ ਵਾਧਾ ਦਰ 5.86 ਫ਼ੀਸਦੀ ਰਹੀ।

ਇਹ ਵੀ ਪੜ੍ਹੋ :    IPO ਤੋਂ ਲੈ ਕੇ ਮਿਊਚੁਅਲ ਫੰਡਾਂ ਤੱਕ, SEBI ਨਿਵੇਸ਼ਕਾਂ ਲਈ ਲਿਆ ਰਿਹਾ ਹੈ ਨਵੇਂ ਨਿਯਮ

ਰਿਪੋਰਟ ’ਚ ਕਿਹਾ ਗਿਆ ਕਿ ਮੌਜੂਦਾ ਕੀਮਤਾਂ ’ਤੇ 2024-25 ਲਈ ਦਿੱਲੀ ਦੀ ਪ੍ਰਤੀ ਵਿਅਕਤੀ ਕਮਾਈ 4,93,024 ਰੁਪਏ ਮਾਪੀ ਗਈ ਹੈ, ਜਦੋਂ ਕਿ 2023-24 ਦੇ ਦੌਰਾਨ ਇਹ 4,59,408 ਰੁਪਏ ਸੀ, ਜੋ 7.32 ਫ਼ੀਸਦੀ ਦਾ ਵਾਧਾ ਦਰਸਾਉਂਦੀ ਹੈ। ਇਸ ’ਚ ਕਿਹਾ ਗਿਆ ਕਿ 2011-12 ਤੋਂ 2024-25 ਦੀ ਮਿਆਦ ’ਚ ਦਿੱਲੀ ਦੀ ਪ੍ਰਤੀ ਵਿਅਕਤੀ ਕਮਾਈ ਦੀ ਸਾਲਾਨਾ ਔਸਤ ਵਾਧਾ ਦਰ ਮੌਜੂਦਾ ਮੁੱਲ ’ਤੇ 7.99 ਫ਼ੀਸਦੀ ਦਰਜ ਕੀਤੀ ਗਈ। ਅਸਲ ਰੂਪ ’ਚ ਦਿੱਲੀ ਦੀ ਪ੍ਰਤੀ ਵਿਅਕਤੀ ਕਮਾਈ 2024-25 ’ਚ 2,83,093 ਰੁਪਏ ਮਾਪੀ ਗਈ, ਜਦੋਂ ਕਿ 2011-12 ’ਚ ਇਹ 1,85,001 ਰੁਪਏ ਸੀ, ਜਿਸ ਨਾਲ 3.46 ਫ਼ੀਸਦੀ ਦੀ ਔਸਤ ਸਾਲਾਨਾ ਵਾਧਾ ਦਰ ਦਾ ਪਤਾ ਲੱਗਦਾ ਹੈ।

ਇਹ ਵੀ ਪੜ੍ਹੋ :     ਤਿਓਹਾਰੀ ਮੌਸਮ ਤੋਂ ਪਹਿਲਾਂ ਸਰਕਾਰ ਨੇ ਕਣਕ ਭੰਡਾਰਣ ਦੀ ਹੱਦ ਘਟਾਈ, ਨਿਯਮ ਤੋੜਨ ’ਤੇ ਹੋਵੇਗੀ ਸਖ਼ਤ ਕਾਰਵਾਈ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News