ਭਾਰਤ ’ਚ ਆਈਫੋਨ-17 ਦੀ ਪ੍ਰੋਡਕਸ਼ਨ ਸ਼ੁਰੂ, ਬੈਂਗਲੁਰੂ ਦੇ ਨਵੇਂ ਪਲਾਂਟ ’ਚ ਬਣਾ ਰਹੀ Foxconn
Monday, Aug 18, 2025 - 03:22 PM (IST)

ਨਵੀਂ ਦਿੱਲੀ- ਤਾਈਵਾਨ ਦੀ ਦਿੱਗਜ ਇਲੈਕਟ੍ਰਾਨਿਕ ਕੰਪਨੀ ਫਾਕਸਕਾਨ ਨੇ ਬੈਂਗਲੁਰੂ ਸਥਿਤ ਆਪਣੇ ਨਵੇਂ ਕਾਰਖਾਨੇ ’ਚ ਆਈਫੋਨ-17 ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ।
ਇਹ ਫਾਕਸਕਾਨ ਦੀ ਦੂਜੀ ਸਭ ਤੋਂ ਵੱਡੀ ਨਿਰਮਾਣ ਇਕਾਈ ਹੈ। ਇਸ ਕਾਰਖਾਨੇ ’ਚ ਫਿਲਹਾਲ ਆਈਫੋਨ-17 ਨੂੰ ਛੋਟੇ ਪੈਮਾਨੇ ’ਤੇ ਬਣਾਇਆ ਜਾ ਰਿਹਾ ਹੈ। ਫਾਕਸਕਾਨ ਪਹਿਲਾਂ ਤੋਂ ਚੇਨਈ ਸਥਿਤ ਆਪਣੇ ਕਾਰਖਾਨੇ ’ਚ ਵੀ ਆਈਫੋਨ-17 ਬਣਾ ਰਹੀ ਹੈ। ਕੰਪਨੀ ਨੇ ਅਜੇ ਤੱਕ ਇਸ ਬਾਰੇ ਆਧਿਕਾਰਕ ਬਿਆਨ ਨਹੀਂ ਦਿੱਤਾ ਹੈ। ਫਾਕਸਕਾਨ ਆਈਫੋਨ ਬਣਾਉਣ ਵਾਲੀ ਸਭ ਤੋਂ ਵੱਡੀ ਕੰਪਨੀ ਹੈ।
ਚੀਨ ਦੇ ਬਾਹਰ ਉਸ ਦਾ ਦੂਜਾ ਸਭ ਤੋਂ ਵੱਡਾ ਕਾਰਖਾਨਾ ਬੈਂਗਲੁਰੂ ਕੋਲ ਦੇਵਨਹੱਲੀ ’ਚ ਬਣਾਇਆ ਜਾ ਰਿਹਾ ਹੈ, ਜਿਸ ’ਤੇ ਲੱਗਭਗ 2.8 ਅਰਬ ਡਾਲਰ (25,000 ਕਰੋੜ ਰੁਪਏ) ਦਾ ਨਿਵੇਸ਼ ਕੀਤਾ ਜਾ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e