ਭਾਰਤ-ਅਫਰੀਕਾ ਵਪਾਰ 2024-25 ’ਚ 100 ਅਰਬ ਅਮਰੀਕੀ ਡਾਲਰ ਨੂੰ ਪਾਰ ਕਰ ਗਿਆ : ਕੀਰਤੀ ਵਰਧਨ ਸਿੰਘ

Thursday, Aug 28, 2025 - 11:52 AM (IST)

ਭਾਰਤ-ਅਫਰੀਕਾ ਵਪਾਰ 2024-25 ’ਚ 100 ਅਰਬ ਅਮਰੀਕੀ ਡਾਲਰ ਨੂੰ ਪਾਰ ਕਰ ਗਿਆ : ਕੀਰਤੀ ਵਰਧਨ ਸਿੰਘ

ਨਵੀਂ ਦਿੱਲੀ- ਕੇਂਦਰੀ ਮੰਤਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਕਿ 2024-25 ’ਚ ਭਾਰਤ-ਅਫਰੀਕਾ ਵਪਾਰ 100 ਅਰਬ ਡਾਲਰ ਨੂੰ ਪਾਰ ਕਰ ਗਿਆ ਅਤੇ ਭਾਰਤ ਇਸ ਮਹਾਦੀਪ ’ਚ ਸਿਖਰਲੇ 5 ਨਿਵੇਸ਼ਕਾਂ ’ਚੋਂ ਇਕ ਬਣ ਕੇ ਉੱਭਰਿਆ ਹੈ। ਰਾਸ਼ਟਰੀ ਰਾਜਧਾਨੀ ’ਚ 20ਵੇਂ ਸੀ. ਆਈ. ਆਈ. ਭਾਰਤ-ਅਫਰੀਕਾ ਵਪਾਰ ਸਿਖਰ ਸੰਮੇਲਨ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਵਿਦੇਸ਼ ਰਾਜਮੰਤਰੀ ਸਿੰਘ ਨੇ ਕਿਹਾ ਕਿ ਭਾਰਤ ਨੇ ਸਮੁੱਚੇ ਅਫਰੀਕਾ ’ਚ ਪ੍ਰਾਜੈਕਟਾਂ ਲਈ 12 ਅਰਬ ਅਮਰੀਕੀ ਡਾਲਰ ਤੋਂ ਜ਼ਿਆਦਾ ਦੇ ਰਿਆਇਤੀ ਕਰਜ਼ੇ ਅਤੇ 70 ਕਰੋੜ ਅਮਰੀਕੀ ਡਾਲਰ ਦੀ ਗ੍ਰਾਂਟ ਸਹਾਇਤਾ ਦਿੱਤੀ ਹੈ। ਇਸ ਤੋਂ ਇਲਾਵਾ ਭਾਰਤ ਨੇ ਅਫਰੀਕੀ ਨੌਜਵਾਨਾਂ ਲਈ 50000 ਸਕਾਲਰਸ਼ਿਪ ਵੀ ਦਿੱਤੀਆਂ ਹਨ, ਜਿਨ੍ਹਾਂ ’ਚੋਂ 42,000 ਤੋਂ ਜ਼ਿਆਦਾ ਦੀ ਵਰਤੋਂ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ।

ਮੰਤਰੀ ਨੇ ਕਿਹਾ, ‘‘ਇਸ ਸਾਲ ਦਾ ਵਿਸ਼ਾ ਵੱਖ ਹੈ, ਕਿਉਂਕਿ ਅਸੀਂ ਪ੍ਰਾਜੈਕਟ ਭਾਈਵਾਲੀ ਅਤੇ ਵਿਕਾਸ ਭਾਈਵਾਲੀ ਤੋਂ ਅੱਗੇ ਵਧ ਕੇ ‘ਸਾਂਝੇ ਭਵਿੱਖ ਦੇ ਸਹਿ-ਨਿਰਮਾਣ’ ਦੀ ਭਾਵਨਾ ਨੂੰ ਅਪਣਾਉਣ ਦਾ ਫ਼ੈਸਲਾ ਕੀਤਾ ਹੈ, ਜੋ ਇਸ ਸ਼ਾਨਦਾਰ ਯਾਤਰਾ ਨਾਲ ਜੁੜੀ ਭਾਵਨਾ ਨੂੰ ਦਰਸਾਉਂਦਾ ਹੈ। ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਫਰੀਕਾ, ਭਾਰਤ ਦੀ ਵਿਦੇਸ਼ ਨੀਤੀ ’ਚ ਅਹਿਮ ਭੂਮਿਕਾ ਨਿਭਾਉਂਦਾ ਰਹੇਗਾ। ਭਾਰਤ ਦੀ ਪ੍ਰਧਾਨਗੀ ਦੌਰਾਨ ਅਫਰੀਕੀ ਸੰਘ ਨੂੰ ਜੀ-20 ਦੀ ਸਥਾਈ ਮੈਂਬਰਸ਼ਿਪ ਦਿੱਤੀ ਗਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News