ਭਾਰਤ ਨੇ ਪਹਿਲੀ ਵਾਰ ਦੇਹਰਾਦੂਨ ਤੋਂ ਦੁਬਈ ਲਈ ਭੇਜੀ ਗੜ੍ਹਵਾਲੀ ਸੇਬਾਂ ਦੀ ਖੇਪ

Friday, Aug 22, 2025 - 12:32 PM (IST)

ਭਾਰਤ ਨੇ ਪਹਿਲੀ ਵਾਰ ਦੇਹਰਾਦੂਨ ਤੋਂ ਦੁਬਈ ਲਈ ਭੇਜੀ ਗੜ੍ਹਵਾਲੀ ਸੇਬਾਂ ਦੀ ਖੇਪ

ਦੇਹਰਾਦੂਨ : ਦੇਸ਼ ਤੋਂ ਖੇਤੀਬਾੜੀ ਨਿਰਯਾਤ ਵਧਾਉਣ ਦੀ ਕੋਸ਼ਿਸ਼ ਵਿੱਚ ਭਾਰਤ ਨੇ ਪਹਿਲੀ ਵਾਰ ਗੜ੍ਹਵਾਲੀ ਸੇਬਾਂ ਦੀ ਇੱਕ ਖੇਪ ਦੇਹਰਾਦੂਨ ਤੋਂ ਦੁਬਈ ਭੇਜੀ ਹੈ। ਵਣਜ ਮੰਤਰਾਲੇ ਨੇ ਕਿਹਾ ਕਿ ਵਣਜ ਸਕੱਤਰ ਸੁਨੀਲ ਬਰਥਵਾਲ ਨੇ ਦੇਹਰਾਦੂਨ ਤੋਂ ਦੁਬਈ ਲਈ 1.2 ਟਨ ਗੜ੍ਹਵਾਲੀ ਸੇਬਾਂ ਦੀ ਪਹਿਲੀ ਟ੍ਰਾਇਲ ਖੇਪ ਨੂੰ ਹਰੀ ਝੰਡੀ ਦਿਖਾਈ। ਇਸ ਟੈਸਟ ਬੈਚ ਦਾ ਆਯੋਜਨ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (APEDA) ਵਲੋਂ ਕੀਤਾ ਗਿਆ।

ਪੜ੍ਹੋ ਇਹ ਵੀ - ਅਮਰੀਕਾ ਗਏ 5.5 ਕਰੋੜ Visa ਧਾਰਕਾਂ ਲਈ ਬੁਰੀ ਖ਼ਬਰ: ਰੱਦ ਹੋ ਸਕਦੈ ਤੁਹਾਡਾ Visa!

ਇਸ ਵਿਚ ਕਿਹਾ ਗਿਆ ਹੈ ਕਿ ਇਸ ਟੈਸਟ ਬੈਚ ਤੋਂ ਸਿੱਖੇ ਗਏ ਸਬਕ, ਕੋਲਡ ਸਟੋਰੇਜ ਪ੍ਰਬੰਧਨ, ਕਟਾਈ ਤੋਂ ਬਾਅਦ ਦੇ ਰੱਖ-ਰਖਾਵ ਅਤੇ ਲੌਜਿਸਟਿਕਸ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ। ਇਹਨਾਂ ਸੇਬਾਂ ਦੇ ਵਿਲੱਖਣਤਾ ਦੇ ਬਾਵਜੂਦ, ਕਿਸਾਨਾਂ ਨੂੰ ਬੁਨਿਆਦੀ ਢਾਂਚੇ, ਸੰਪਰਕ ਅਤੇ ਵਾਢੀ ਤੋਂ ਬਾਅਦ ਦੇ ਪ੍ਰਬੰਧਨ ਵਿਚ ਸੀਮਾਵਾਂ ਕਾਰਨ ਲਾਭਦਾਇਕ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਪਹੁੰਚ ਕਰਨ ਵਿਚ ਅਕਸਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆਂ ਨੂੰ ਪਛਾਣਦੇ ਹੋਏ APEDA ਰਾਜ ਸਰਕਾਰ, ਨਿਰਯਾਤਕਾਂ ਅਤੇ ਕਿਸਾਨ ਸਮੂਹਾਂ ਨਾਲ ਮਿਲ ਕੇ ਟਿਕਾਊ ਨਿਰਯਾਤ ਦੇ ਮੌਕੇ ਬਣਾਉਣ ਲਈ ਕੰਮ ਕਰ ਰਿਹਾ ਹੈ। 

ਪੜ੍ਹੋ ਇਹ ਵੀ - Dream11 ਹੋਵੇਗਾ ਬੈਨ! ਆਨਲਾਈਨ ਗੇਮਿੰਗ ਦੀ ਦੁਨੀਆ 'ਚ ਹੋਵੇਗਾ ਵੱਡਾ ਬਦਲਾਅ

ਅਥਾਰਟੀ ਨੇ ਉਤਪਾਦਕਾਂ ਨੂੰ ਚੰਗੇ ਖੇਤੀਬਾੜੀ ਅਭਿਆਸਾਂ (GAP), ਅੰਤਰਰਾਸ਼ਟਰੀ ਗੁਣਵੱਤਾ ਮਾਪਦੰਡਾਂ ਦੀ ਪਾਲਣਾ ਅਤੇ ਵਾਢੀ ਤੋਂ ਬਾਅਦ ਪ੍ਰਬੰਧਨ ਤਕਨੀਕਾਂ ਬਾਰੇ ਸੰਵੇਦਨਸ਼ੀਲ ਬਣਾਉਣ 'ਤੇ ਧਿਆਨ ਕੇਂਦਰਿਤ ਕੀਤਾ ਹੈ। APEDA ਕਿਸਾਨਾਂ ਅਤੇ ਨਿਰਯਾਤਕਾਂ ਨੂੰ ਬਿਹਤਰ ਸਹਾਇਤਾ ਪ੍ਰਦਾਨ ਕਰਨ ਲਈ ਦੇਹਰਾਦੂਨ ਵਿੱਚ ਇੱਕ ਸਮਰਪਿਤ ਖੇਤਰੀ ਦਫ਼ਤਰ ਸਥਾਪਤ ਕਰਨ 'ਤੇ ਵੀ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ, APEDA ਉੱਤਰਾਖੰਡ-ਵਿਸ਼ੇਸ਼ ਉਤਪਾਦਾਂ ਲਈ ਜੈਵਿਕ ਪ੍ਰਮਾਣੀਕਰਣ ਅਤੇ GI ਟੈਗਿੰਗ ਦੀ ਸਹੂਲਤ ਦੇ ਰਿਹਾ ਹੈ ਤਾਂ ਜੋ ਵਿਸ਼ਵ ਬਾਜ਼ਾਰਾਂ ਵਿੱਚ ਉਨ੍ਹਾਂ ਦੀ ਪਛਾਣ, ਟਰੇਸੇਬਿਲਟੀ ਅਤੇ ਮੁਕਾਬਲੇਬਾਜ਼ੀ ਨੂੰ ਵਧਾਇਆ ਜਾ ਸਕੇ।

ਪੜ੍ਹੋ ਇਹ ਵੀ - ਸਕੂਲ 'ਚ ਵੱਡੀ ਵਾਰਦਾਤ: 10ਵੀਂ ਦੇ ਵਿਦਿਆਰਥੀ ਦਾ ਬੇਰਹਿਮੀ ਨਾਲ ਕਰ 'ਤਾ ਕਤਲ, ਭੜਕੇ ਮਾਪੇ, ਮਚੀ ਤਰਥੱਲੀ

ਬਰਥਵਾਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਰਕਾਰ ਜੈਵਿਕ ਖੇਤੀ ਅਤੇ ਜੈਵਿਕ ਨਿਰਯਾਤ, ਖੇਤੀਬਾੜੀ ਉਤਪਾਦਾਂ ਵਿੱਚ ਮੁੱਲ ਵਾਧਾ ਅਤੇ ਵਿਕਸਤ ਅਤੇ ਉੱਚ-ਮੁੱਲ ਵਾਲੇ ਬਾਜ਼ਾਰਾਂ ਵਿੱਚ ਖੇਤੀਬਾੜੀ ਅਤੇ ਪ੍ਰੋਸੈਸਡ ਭੋਜਨ ਉਤਪਾਦਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਕੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਠੋਸ ਯਤਨ ਕਰ ਰਹੀ ਹੈ।

ਪੜ੍ਹੋ ਇਹ ਵੀ - 'ਆਜ਼ਾਦ ਰਹਿਣਾ ਚਾਹੁੰਦੇ ਹੋ ਤਾਂ ਵਿਆਹ ਨਾ ਕਰਵਾਓ...!' ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News