ਕੰਮ ਵਾਲੀ ਥਾਂ ’ਤੇ ‘ਡਰਾਉਣਾ-ਧਮਕਾਉਣਾ’ ਕਰਮਚਾਰੀਆਂ ਦੀ ਸਿਰਜਣਾਤਮਕਤਾ ’ਚ ਰੁਕਾਵਟ ਪਾਉਂਦੈ
Monday, Aug 18, 2025 - 01:36 PM (IST)

ਨਵੀਂ ਦਿੱਲੀ (ਭਾਸ਼ਾ) - ਕੰਮ ਵਾਲੀ ਥਾਂ ’ਤੇ ਡਰਾਉਣ-ਧਮਕਾਉਣ ਅਤੇ ਨਕਾਰਾਤਮਕ ਵਿਵਹਾਰ ਦੌਰਾਨ ਕਰਮਚਾਰੀਆਂ ਦੀ ਰਚਨਾਤਮਕ ਸੋਚ ’ਚ ਰੁਕਾਵਟ ਪੈਂਦੀ ਹੈ ਅਤੇ ਉਨ੍ਹਾਂ ਦੀ ਨਵੀਨਤਾ ’ਚ ਸਹਾਇਕ ਪ੍ਰਾਜੈਕਟਾਂ ’ਚ ਸ਼ਾਮਲ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
ਇਹ ਵੀ ਪੜ੍ਹੋ : SBI ਖ਼ਾਤਾਧਾਰਕਾਂ ਨੂੰ ਝਟਕਾ, ਹੁਣ ਮੁਫ਼ਤ ਨਹੀਂ ਰਹੇਗੀ ਇਹ ਸੇਵਾ, ਅੱਜ ਤੋਂ ਹੋਵੇਗਾ ਵੱਡਾ ਬਦਲਾਅ
ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈ. ਆਈ. ਐੱਮ.), ਲਖਨਊ ਦੇ ਇਕ ਅਧਿਐਨ ’ਚ ਇਹ ਗੱਲ ਕਹੀ ਗਈ। ਅਜਿਹੇ ਨਕਾਰਾਤਮਕ ਵਿਵਹਾਰ ’ਚ ਬਾਹਰ ਕੀਤਾ ਜਾਣਾ, ਅਪਮਾਨਿਤ ਕੀਤਾ ਜਾਣਾ ਜਾਂ ਅਣ-ਉਚਿਤ ਵਰਤਾਅ ਸ਼ਾਮਲ ਹੈ।
ਇਹ ਵੀ ਪੜ੍ਹੋ : ਆਯੁਸ਼ਮਾਨ ਕਾਰਡ ਤਹਿਤ ਮੁਫ਼ਤ ਇਲਾਜ ਲਈ ਕਿੰਨੀ ਹੈ ਸਮਾਂ ਮਿਆਦ, ਜਾਣੋ ਕਦੋਂ ਤੱਕ ਮਿਲ ਸਕਦੀ ਹੈ ਸਹੂਲਤ
ਕਈ ਸੰਗਠਨਾਂ ’ਚ ਕਰਮਚਾਰੀ ਮੈਨੇਜਮੈਂਟ ਦੀ ਜਾਣਕਾਰੀ ਦੇ ਬਿਨਾਂ ਗੁਪਤ ਰੂਪ ਨਾਲ ਸਵੈ-ਪ੍ਰੇਰਿਤ ਵਿਚਾਰਾਂ ’ਤੇ ਕੰਮ ਕਰਦੇ ਹਨ ਅਤੇ ਜਦੋਂ ਉਹ ਕਾਰੋਬਾਰੀ ਸਫਲਤਾ ਲਈ ਤਿਆਰ ਹੋ ਜਾਂਦੇ ਹਨ, ਉਦੋਂ ਉਸ ਬਾਰੇ ਮੈਨੇਜਮੈਂਟ ਨੂੰ ਦੱਸਦੇ ਹਨ।
ਅਧਿਕਾਰੀਆਂ ਅਨੁਸਾਰ, ਸੋਧਕਰਤਾਵਾਂ ਨੇ ਜ਼ਰੂਰੀ ਅੰਕੜੇ ਜਮ੍ਹਾ ਕਰਨ ਲਈ ਮਿਸ਼ਰਿਤ-ਢੰਗ ਦੀ ਵਰਤੋਂ ਕੀਤੀ। ਸੋਧ ਤਹਿਤ 112 ਪ੍ਰਤੀਭਾਗੀਆਂ ਤੋਂ ਸੁਝਾਅ ਲਈ ਗਏ।
ਇਹ ਵੀ ਪੜ੍ਹੋ : Cash 'ਚ ਕਰਦੇ ਹੋ ਇਹ 5 ਲੈਣ-ਦੇਣ ਜਾਂ ਭੁਗਤਾਨ? ਤਾਂ ਹੋ ਜਾਓ ਸਾਵਧਾਨ ਮਿਲ ਸਕਦੈ ਆਮਦਨ ਕਰ ਨੋਟਿਸ
ਆਈ. ਆਈ. ਐੱਮ. ਲਖਨਊ ਦੇ ਪੀ. ਐੱਚ. ਡੀ. ਸੋਧਕਰਤਾ ਰਿਸ਼ਭ ਚੌਹਾਨ ਨੇ ਦੱਸਿਆ,“ਸਾਡਾ ਅਧਿਐਨ ਦੱਸਦਾ ਹੈ ਕਿ ਕੰਮ ਵਾਲੀ ਥਾਂ ’ਤੇ ਹੋਣ ਵਾਲੇ ਦੁਰਵਿਵਹਾਰ ਕਿਵੇਂ ਸੂਖਮ ਰੂਪ ਨਾਲ ਕਰਮਚਾਰੀਆਂ ਦੀ ਰਚਨਾਤਮਕ ਸਮਰੱਥਾ ਨੂੰ ਨਸ਼ਟ ਕਰ ਸਕਦੇ ਹਨ। ਸੰਗਠਨਾਂ ਨੂੰ ਅਜਿਹਾ ਮਾਹੌਲ ਬਣਾਉਣਾ ਚਾਹੀਦਾ ਹੈ, ਜਿੱਥੇ ਸੱਚੀ ਨਵੀਨਤਾ ਨੂੰ ਰਫਤਾਰ ਦੇਣ ਲਈ ਸਮਰਥਨ, ਸਨਮਾਨ ਅਤੇ ਖੁੱਲ੍ਹੀ ਗੱਲਬਾਤ ਹੋਵੇ।”
ਇਹ ਵੀ ਪੜ੍ਹੋ : PM ਮੋਦੀ ਦੇ 5 ਵੱਡੇ ਐਲਾਨ: ਸੋਮਵਾਰ ਨੂੰ ਸਟਾਕ ਮਾਰਕੀਟ 'ਚ ਆਵੇਗਾ ਉਛਾਲ, ਟਰੰਪ ਦੀ ਟੈਂਸ਼ਨ ਹੋ ਜਾਵੇਗੀ ਹਵਾ
ਅਧਿਐਨ ’ਚ ਪਾਇਆ ਗਿਆ ਕਿ ਕੰਮ ਵਾਲੀ ਥਾਂ ’ਤੇ ਡਰਾਉਣ-ਧਮਕਾਉਣ ਨਾਲ ਕਰਮਚਾਰੀਆਂ ਦੀ ਨਵੀਨਤਾ ਨਾਲ ਜੁਡ਼ੇ ਪ੍ਰਾਜੈਕਟਾਂ ’ਚ ਸ਼ਾਮਲ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਨਾਲ ਹੀ ਕੰਮ ਵਾਲੀ ਥਾਂ ’ਤੇ ਨਕਾਰਾਤਮਕ ਵਿਵਹਾਰ ਕਰਮਚਾਰੀਆਂ ਦੀ ‘ਰਿਲੇਸ਼ਨਲ ਐਨਰਜੀ’ ਨੂੰ ਘੱਟ ਕਰਦਾ ਹੈ। ਇਸ ’ਚ ਕਿਹਾ ਗਿਆ ਕਿ ਪ੍ਰਬੰਧਕਾਂ ਅਤੇ ਕਰਮਚਾਰੀਆਂ ਵਿਚਾਲੇ ਖੁੱਲ੍ਹੀ ਗੱਲਬਾਤ ਰਚਨਾਤਮਕ ਹੋਣੀ ਚਾਹੀਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8