ਕੋਵਿਡ ਸੰਕਟ : 37 ਫ਼ੀਸਦੀ ਭਾਰਤੀਆਂ ਦੀ ਤਨਖਾਹ ’ਚ ਹੋਈ ਕਟੌਤੀ
Monday, May 31, 2021 - 10:10 AM (IST)
ਨਵੀਂ ਦਿੱਲੀ (ਅਨਸ) - ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦਰਮਿਆਨ ਤਨਖਾਹ ’ਚ ਕਟੌਤੀ ਦੀ ਵਜ੍ਹਾ ਨਾਲ 37.6 ਫੀਸਦੀ ਤੋਂ ਜ਼ਿਆਦਾ ਭਾਰਤੀਆਂ ਦੀ ਆਮਦਨ ’ਚ ਕਮੀ ਆਈ ਹੈ। ਆਈ. ਏ. ਐੱਨ. ਐੱਸ.-ਸੀਵੋਟਰ ਕੋਵਿਡ ਟਰੈਕਰ ਸਰਵੇਖਣ ਤੋਂ ਇਹ ਜਾਣਕਾਰੀ ਮਿਲੀ। ਹਾਲਾਂਕਿ, ਸਮੂਹ ਦੇ ਇਸ ਵਰਗ ਨੇ ਕਿਹਾ ਕਿ ਉਹ ਨਿਯਮਾਂ ਅਤੇ ਸੁਰੱਖਿਆ ਉਪਰਾਲਿਆਂ ਦੇ ਤਹਿਤ ਕੰਮ ਕਰ ਰਹੇ ਹਨ। ਬੀਤੇ ਇਕ ਹਫਤੇ ’ਚ ਕੀਤੇ ਗਏ ਸਰਵੇ ਖਣ ਦੌਰਾਨ ਦੇਸ਼ ਭਰ ’ਚ ਕੁੱਲ 6,872 ਲੋਕਾਂ ਨਾਲ ਸੰਪਰਕ ਕੀਤਾ ਗਿਆ। ਕੁੱਲ 21.1 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੀ ਤਨਖਾਹ ਆਮ ਦਿਨਾਂ ਵਾਂਗ ਹੀ ਹੈ ਪਰ ਉਹ ਨਿਯਮਾਂ ਅਤੇ ਸੁਰੱਖਿਆ ਉਪਰਾਲਿਆਂ ਦੇ ਤਹਿਤ ਕੰਮ ਕਰ ਰਹੇ ਹਨ। ਹਾਲਾਂਕਿ, ਮਹਾਮਾਰੀ ਦੌਰਾਨ 10.9 ਫ਼ੀਸਦੀ ਲੋਕਾਂ ਦਾ ਕੰਮ ਪੂਰੀ ਤਰ੍ਹਾਂ ਬੰਦ ਹੈ ਜਾਂ ਫਿਰ ਉਹ ਕੰਮ ਨਹੀਂ ਕਰ ਰਹੇ ਹਨ।
ਕੁਲ ਮਿਲਾ ਕੇ, 5.6 ਫ਼ੀਸਦੀ ਭਾਰਤੀਆਂ ਨੇ ਕਿਹਾ ਕਿ ਉਹ ਅਜੇ ਵੀ ਤਨਖਾਹ ’ਚ ਕਟੌਤੀ ਨਾਲ ਘਰ ਤੋਂ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੀ ਆਮਦਨ ’ਚ ਕਮੀ ਆਈ ਹੈ। ਕੁੱਲ 4 ਫ਼ੀਸਦੀ ਭਾਰਤੀਆਂ ਨੇ ਕਿਹਾ ਕਿ ਉਹ ਅਜੇ ਵੀ ਬਰਾਬਰ ਤਨਖਾਹ ਅਤੇ ਬਰਾਬਰ ਆਮਦਨ ਦੇ ਨਾਲ ਘਰ ਤੋਂ ਕੰਮ ਕਰ ਰਹੇ ਹਨ।
3.7 ਫ਼ੀਸਦੀ ਲੋਕਾਂ ਨੇ ਮੰਨਿਆ ਕਿ ਉਹ ਨਿਯਮਾਂ ਅਤੇ ਸੁਰੱਖਿਆ ਉਪਰਾਲਿਆਂ ਤਹਿਤ ਕੰਮ ਕਰ ਰਹੇ ਹਨ ਪਰ ਉਨ੍ਹਾਂ ਕੋਲ ਕੋਈ ਆਮਦਨ ਜਾਂ ਤਨਖਾਹ ਨਹੀਂ ਹੈ। ਸਿਰਫ 2.9 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਵਰਕ ਫਰਾਮ ਹੋਮ ਨਹੀਂ ਕਰ ਰਹੇ ਹਨ, ਸਗੋਂ ਪੂਰੀ ਤਨਖਾਹ ਪਾ ਰਹੇ ਹਨ। ਹਾਲਾਂਕਿ, 1.6 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਘਰ ਤੋਂ ਕੰਮ ਨਹੀਂ ਕਰ ਰਹੇ ਹਨ ਪਰ ਤਨਖਾਹ ਕੱਟੀ ਜਾ ਰਹੀ ਹੈ।