15 ਲੱਖ ਤੋਂ ਵੱਧ ਲੋਕਾਂ ਨੇ ਲਿਆ ਕੋਵਿਡ-19 ਵਿਸ਼ੇਸ਼ ਬੀਮਾ ਸੁਰੱਖਿਆ ਕਵਚ

08/27/2020 6:17:55 PM

ਨਵੀਂ ਦਿੱਲੀ- ਕੋਰੋਨਾ ਵਾਇਰਸ ਮਹਾਮਾਰੀ ਦੇ ਬਾਅਦ ਮੰਗ ਆਧਾਰਿਤ ਬੀਮਾ ਯੋਜਨਾਵਾਂ ਦੀ ਜ਼ਰੂਰਤ ਵਧੀ ਹੈ। ਹਾਲ ਹੀ ਵਿਚ ਕੋਰੋਨਾ ਵਾਇਰਸ ਨਾਲ ਜੁੜੀਆਂ ਵਿਸ਼ੇਸ਼ ਬੀਮਾ ਪਾਲਸੀਆਂ ਤਹਿਤ 15 ਲੱਖ ਤੋਂ ਵੱਧ ਲੋਕ ਪਹਿਲਾਂ ਹੀ ਬੀਮਾ ਸੁਰੱਖਿਆ ਕਵਚ ਲੈ ਚੁੱਕੇ ਹਨ। 

ਭਾਰਤੀ ਬੀਮਾ ਵਿਕਾਸ ਅਤੇ ਰੈਗੂਲੇਟਰੀ ਅਥਾਰਟੀ (ਇਰੜਾ) ਦੇ ਚੇਅਰਮੈਨ ਸੁਭਾਸ਼ ਸੀ. ਖੁੰਟੀਆ ਨੇ ਵੀਰਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ। ਉਹ ਉੱਥੇ ਉਦਯੋਗ ਮੰਡਲ ਫਿੱਕੀ ਦੇ ਬੀਮਾ ਖੇਤਰ 'ਤੇ ਆਯੋਜਿਤ ਹੋਣ ਵਾਲੇ ਸਲਾਨਾ ਸੰਮੇਲਨ ਨੂੰ ਸੰਬੋਧਤ ਕਰ ਰਹੇ ਸਨ।  ਉਨ੍ਹਾਂ ਨੇ ਕਿਹਾ ਕਿ ਬੀਮਾ ਕੰਪਨੀਆਂ ਨੂੰ ਅਜਿਹੇ ਮੁਸ਼ਕਲ ਸਮੇਂ ਵਿਚ ਪਾਲਸੀ ਧਾਰਕਾਂ ਤੋਂ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਬੀਮਾ ਉਦਯੋਗ ਨੂੰ ਕੁਝ ਸਮੇਂ ਦੇਖਣ ਦੇ ਬਾਅਦ ਇਰੜਾ ਨੇ ਉਨ੍ਹਾਂ ਨੂੰ ਮਾਨਕ ਕੋਰੋਨਾ ਵਾਇਰਸ ਪਾਲਿਸੀ ਕੋਰੋਨਾ ਕਵਚ ਅਤੇ ਕੋਰੋਨਾ ਰੱਖਿਅਕ ਪੇਸ਼ ਕਰਨ ਨੂੰ ਕਿਹਾ।

ਖੁੰਟੀਆ ਨੇ ਕਿਹਾ,"ਸਾਨੂੰ ਮੁਸ਼ਕਲ ਸਮੇਂ ਵਿਚ ਇਹ ਸਮਝਣਾ ਚਾਹੀਦਾ ਹੈ ਕਿ ਬੀਮਾ ਕੰਪਨੀਆਂ ਨੂੰ ਪਾਲਿਸੀ ਧਾਰਕਾਂ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਇਨ੍ਹਾਂ ਦੋ ਬੀਮਾ ਪਾਲਸੀਆਂ ਤਹਿਤ 15 ਲੱਖ ਤੋਂ ਵਧੇਰੇ ਲੋਕਾਂ ਨੇ ਬੀਮਾ ਸੁਰੱਖਿਆ ਲਈ ਹੈ। ਇਹ ਗਾਹਕਾਂ ਦੀ ਮੰਗ ਨੂੰ ਦਿਖਾਉਂਦਾ ਹੈ।  


Sanjeev

Content Editor

Related News