UBI ''ਚ ਕਾਰਪੋਰੇਸ਼ਨ ਬੈਂਕ ਤੇ ਆਂਧਰਾ ਬੈਂਕ ਦੇ ਰਲੇਵੇਂ ਨੂੰ ਹਰੀ ਝੰਡੀ

11/24/2019 8:13:06 AM

ਨਵੀਂ ਦਿੱਲੀ— ਵਿੱਤ ਮੰਤਰਾਲਾ ਨੇ ਕਾਰਪੋਰੇਸ਼ਨ ਬੈਂਕ ਤੇ ਆਂਧਰਾ ਬੈਂਕ ਦੇ ਯੂਨੀਅਨ ਬੈਂਕ ਆਫ ਇੰਡੀਆ (ਯੂ. ਬੀ. ਆਈ.) 'ਚ ਪ੍ਰਸਤਾਵਿਤ ਰਲੇਵੇਂ ਨੂੰ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਹੈ। ਕਾਰਪੋਰੇਸ਼ਨ ਬੈਂਕ ਨੇ ਸ਼ਨੀਵਾਰ ਨੂੰ ਬੀ. ਐੱਸ. ਈ. ਨੂੰ ਇਸ ਦੀ ਜਾਣਕਾਰੀ ਦਿੱਤੀ।

ਬੈਂਕ ਨੇ ਕਿਹਾ ਕਿ ਵਿੱਤ ਮੰਤਰਾਲਾ ਦੇ ਵਿੱਤੀ ਸੇਵਾ ਵਿਭਾਗ ਨੇ ਬਦਲਵੀਂ ਵਿਵਸਥਾ ਤਹਿਤ ਇਸ ਰਲੇਵੇਂ ਨੂੰ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਹੈ। ਕਾਰਪੋਰੇਸ਼ਨ ਬੈਂਕ ਦੇ ਨਿਰਦੇਸ਼ਕ ਮੰਡਲ ਨੇ ਯੂਨੀਅਨ ਬੈਂਕ ਆਫ ਇੰਡੀਆ 'ਚ ਰਲੇਵੇਂ ਦੇ ਪ੍ਰਸਤਾਵ ਨੂੰ 16 ਸਤੰਬਰ ਨੂੰ ਹੋਈ ਬੈਠਕ 'ਚ ਮਨਜ਼ੂਰੀ ਦਿੱਤੀ ਸੀ।


ਜ਼ਿਕਰਯੋਗ ਹੈ ਕਿ ਨਵੇਂ ਸਾਲ ਤੋਂ ਸਰਕਾਰੀ ਬੈਂਕਾਂ 'ਚ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਮਗਰੋਂ ਹੁਣ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਰਕਾਰੀ ਬੈਂਕ ਬਣਨ ਜਾ ਰਿਹਾ ਹੈ। ਪੀ. ਐੱਨ. ਬੀ. 'ਚ ਓਰੀਐਂਟਲ ਬੈਂਕ ਅਤੇ ਯੂਨਾਈਟਡ ਬੈਂਕ ਨੂੰ ਮਿਲਾ ਦਿੱਤਾ ਜਾਵੇਗਾ। ਉੱਥੇ ਹੀ, ਕੇਨਰਾ ਅਤੇ ਸਿੰਡੀਕੇਟ ਬੈਂਕ ਇਕ ਹੋਣਗੇ। ਯੂਨੀਅਨ ਬੈਂਕ 'ਚ ਕਾਰਪੋਰੇਸ਼ਨ ਬੈਂਕ ਤੇ ਆਂਧਰਾ ਬੈਂਕ ਨੂੰ ਮਿਲਾ ਦਿੱਤਾ ਜਾਵੇਗਾ, ਜੋ 5ਵਾਂ ਵੱਡਾ ਸਰਕਾਰੀ ਬੈਂਕ ਹੋਵੇਗਾ। ਇਸ ਦੇ ਇਲਾਵਾ ਇੰਡੀਅਨ ਬੈਂਕ 'ਚ ਇਲਾਹਾਬਾਦ ਬੈਂਕ ਦਾ ਰਲੇਵਾਂ ਹੋਵੇਗਾ।


Related News