ਕੋਰੋਨਾ ਕਾਰਨ ਲੋਕਾਂ ''ਚ ਵਧੀ ਜਾਗਰੂਕਤਾ, 50 ਫ਼ੀਸਦੀ ਨੇ ਕਰਾਇਆ 1 ਕਰੋੜ ਤੋਂ ਵੱਧ ਦਾ ਬੀਮਾ
Sunday, Sep 27, 2020 - 03:44 PM (IST)
ਨਵੀਂ ਦਿੱਲੀ (ਭਾਸ਼ਾ) : ਕੋਰੋਨਾ ਵਾਇਰਸ ਮਹਾਮਾਰੀ ਕਾਰਨ ਬੀਮੇ ਨੂੰ ਲੈ ਕੇ ਜਾਗਰੂਕਤਾ ਵਧੀ ਹੈ। ਇਸ ਦੇ ਚਲਦੇ ਜੀਵਨ ਬੀਮਾ ਪਾਲਿਸੀ ਲੈਣ ਵਾਲੇ ਜ਼ਿਆਦਾ ਤੋਂ ਜ਼ਿਆਦਾ ਗਾਹਕ 1 ਕਰੋੜ ਰੁਪਏ ਜਾਂ ਇਸ ਤੋਂ ਜ਼ਿਆਦਾ ਦਾ ਬੀਮਾ ਕਵਰ ਲੈ ਰਹੇ ਹਨ। ਪਾਲਿਸੀ ਬਾਜ਼ਾਰ ਡਾਟ ਕਾਮ ਵੱਲੋਂ ਜੁਟਾਏ ਗਏ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ।
ਬੀਮਾ ਮਾਰਕੇਟਪਲੇਸ ਨੇ ਕਿਹਾ ਕਿ ਅਪ੍ਰੈਲ-ਅਗਸਤ 2020-21 ਦੌਰਾਨ ਜੀਵਨ ਬੀਮਾ ਪਾਲਿਸੀ ਲੈਣ ਵਾਲੇ ਗਾਹਕਾਂ ਵਿਚੋਂ 50 ਫ਼ੀਸਦੀ ਨੇ 1 ਕਰੋੜ ਰੁਪਏ ਜਾਂ ਜ਼ਿਆਦਾ ਦਾ ਬੀਮਾ ਕਵਰ ਲਿਆ ਹੈ। ਮਹਾਮਾਰੀ ਦੌਰਾਨ ਖ਼ਪਤਕਾਰ ਆਪਣੇ ਪਰਿਵਾਰ ਦੀ ਵਿੱਤੀ ਹਿਫਾਜ਼ਤ ਚਾਹੁੰਦੇ ਹਨ। ਪਾਲਿਸੀ ਬਾਜ਼ਾਰ ਡਾਟ ਕਾਮ ਨੇ ਕਿਹਾ, '1 ਕਰੋੜ ਰੁਪਏ ਜਾਂ ਇਸ ਤੋਂ ਜ਼ਿਆਦਾ ਦਾ ਬੀਮਾ ਕਵਰ ਲੈਣ ਵਾਲਿਆਂ ਦੇ ਅੰਕੜਿਆਂ ਦੀ ਗਿਣਤੀ ਤੋਂ ਪਤਾ ਲੱਗਦਾ ਹੈ ਕਿ ਅਪ੍ਰੈਲ-ਅਗਸਤ ਦੌਰਾਨ 50 ਫ਼ੀਸਦੀ ਗਾਹਕ ਅਜਿਹੇ ਰਹੇ ਜਿਨ੍ਹਾਂ ਨੇ ਇੰਨੀ ਰਾਸ਼ੀ ਦਾ ਕਵਰ ਲਿਆ। ਇਸ ਤੋਂ ਪਤਾ ਲੱਗਦਾ ਹੈ ਕਿ ਲੋਕ ਉੱਚੇ ਕਵਰ ਵਾਲੀ ਪਾਲਿਸੀਆਂ ਵਿਚ ਨਿਵੇਸ਼ ਕਰ ਰਹੇ ਹਨ। ਇਹ ਪਾਲਿਸੀਆਂ ਕਾਫ਼ੀ ਸਸਤੇ ਮੁੱਲ ਮਸਲਨ 1, 000 ਰੁਪਏ ਮਹੀਨਾ ਤੱਕ ਵਿਚ ਉਪਲੱਬਧ ਹਨ।'
ਪਾਲਿਸੀ ਬਾਜ਼ਾਰ ਡਾਟ ਕਾਮ ਦਾ ਦਾਅਵਾ ਹੈ ਕਿ ਦੇਸ਼ ਵਿਚ ਵਿਕਣ ਵਾਲੀ ਹਰ ਇਕ ਚਾਰ ਜੀਵਨ ਬੀਮਾ ਪਾਲਿਸੀਆਂ ਵਿਚੋਂ 1 ਉਸ ਦੇ ਰੰਗ ਮੰਚ ਤੋਂ ਵੇਚੀ ਜਾਂਦੀ ਹੈ। ਕੋਵਿਡ-19 ਕਾਰਨ ਪੈਦਾ ਹੋਈ ਅਨਿਸ਼ਚਿਤਤਾ ਅਤੇ ਭਾਰਤੀ ਬੀਮਾ ਰੈਗੂਲੇਟਰ ਅਤੇ ਵਿਕਾਸ ਅਥਾਰਿਟੀ (ਇਰਡਾ) ਵੱਲੋਂ ਚੁੱਕੇ ਗਏ ਕਦਮਾਂ ਨਾਲ ਹੁਣ ਜ਼ਿਆਦਾ ਤੋਂ ਜ਼ਿਆਦਾ ਲੋਕ ਬੀਮਾ ਪਾਲਿਸੀ ਖ਼ਰੀਦ ਰਹੇ ਹਨ, ਜਿਸ ਨਾਲ ਅਜਿਹੇ ਅਨਿਸ਼ਚਿਤ ਸਮੇਂ ਵਿਚ ਉਹ ਆਪਣੇ ਪਰਿਵਾਰ ਨੂੰ ਵਿੱਤੀ ਰੂਪ ਤੋਂ ਹਿਫਾਜ਼ਤ ਦੇ ਪਾਉਣ। ਅੰਕੜਿਆਂ ਦੇ ਆਧਾਰ 'ਤੇ ਪਾਲਿਸੀ ਬਾਜ਼ਾਰ ਡਾਟ ਕਾਮ ਨੇ ਕਿਹਾ ਹੈ ਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਛਮਾਹੀ ਵਿਚ ਜੀਵਨ ਬੀਮਾ ਬਾਜ਼ਾਰ ਵਿਚ ਕਾਫ਼ੀ ਬਦਲਾਅ ਆਇਆ ਹੈ। ਕੰਪਨੀ ਨੇ ਕਿਹਾ , '42 ਤੋਂ 50 ਸਾਲ ਦੇ ਉਮਰ ਵਰਗ ਦੇ ਲੋਕਾਂ ਵੱਲੋਂ ਜੀਵਨ ਬੀਮਾ ਪਾਲਿਸੀ ਲੈਣ ਵਿਚ ਕਾਫ਼ੀ ਉਛਾਲ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਕਰੀਬ 77 ਫ਼ੀਸਦੀ ਦਾ ਵਾਧਾ ਹੋਇਆ ਹੈ। ਉਥੇ ਹੀ 2020 ਵਿਚ ਜੀਵਨ ਬੀਮਾ ਪਾਲਿਸੀ ਲੈਣ ਵਾਲਿਆਂ ਵਿਚ ਸਭ ਤੋਂ ਵੱਡਾ ਯਾਨੀ 30 ਫ਼ੀਸਦੀ ਦਾ ਹਿੱਸਾ 31 ਤੋਂ 35 ਸਾਲ ਦੇ ਲੋਕਾਂ ਦਾ ਰਿਹਾ ਹੈ।