ਕੋਰੋਨਾ ਬਣਿਆ ਮੁਸੀਬਤ, ਪ੍ਰਚੂਨ ਵਪਾਰੀਆਂ ਨੂੰ 60 ਦਿਨਾਂ 'ਚ 9 ਲੱਖ ਕਰੋੜ ਰੁਪਏ ਦਾ ਨੁਕਸਾਨ

Tuesday, May 26, 2020 - 05:12 PM (IST)

ਕੋਰੋਨਾ ਬਣਿਆ ਮੁਸੀਬਤ, ਪ੍ਰਚੂਨ ਵਪਾਰੀਆਂ ਨੂੰ 60 ਦਿਨਾਂ 'ਚ 9 ਲੱਖ ਕਰੋੜ ਰੁਪਏ ਦਾ ਨੁਕਸਾਨ

ਨਵੀਂ ਦਿੱਲੀ (ਭਾਸ਼ਾ) : ਦੇਸ਼ 'ਚ ਲਾਗੂ ਲਾਕਡਾਊਨ ਕਾਰਨ ਪਿਛਲੇ 2 ਮਹੀਨਿਆਂ 'ਚ ਪ੍ਰਚੂਨ ਕਾਰੋਬਾਰੀਆਂ ਨੂੰ ਕਰੀਬ 9 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਕਨਫੈੱਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਨੇ ਕਿਹਾ ਹੈ ਕਿ ਕਾਰੋਬਾਰ 'ਚ ਛੋਟ ਮਿਲਣ ਦੇ ਬਾਵਜੂਦ ਕਾਰੋਬਾਰੀਆਂ ਨੂੰ ਨੁਕਸਾਨ ਝੱਲਣਾ ਪਿਆ ਹੈ। ਕੈਟ ਨੇ ਕਿਹਾ ਕਿ ਘਰੇਲੂ ਵਪਾਰ ਇਸ ਸਮੇਂ ਆਪਣੇ ਸਭ ਤੋਂ ਖਰਾਬ ਸਮੇਂ ਦਾ ਸਾਹਮਣਾ ਕਰ ਰਿਹਾ ਹੈ, ਲਾਕਡਾਊਨ 'ਚ ਢਿੱਲ ਤੋਂ ਬਾਅਦ ਦੇਸ਼ ਭਰ 'ਚ ਦੁਕਾਨਾਂ ਖੁੱਲ੍ਹੀਆਂ ਹਨ, ਉਨ੍ਹਾਂ 'ਚ ਸਿਰਫ 5 ਫੀਸਦੀ ਵਪਾਰ ਹੀ ਹੋਇਆ ਹੈ ਅਤੇ ਸਿਰਫ 8 ਫੀਸਦੀ ਕਰਮਚਾਰੀ ਹੀ ਦੁਕਾਨਾਂ 'ਤੇ ਆਏ ਹਨ।

ਕੈਟ ਦੇ ਰਾਸ਼ਟਰੀ ਪ੍ਰਧਾਨ ਬੀ. ਸੀ. ਭਰਤੀਆ ਅਤੇ ਰਾਸ਼ਟਰੀ ਪ੍ਰਧਾਨ ਮੰਤਰੀ ਪ੍ਰਵੀਨ ਖੰਡੇਲਵਾਲ ਨੇ ਕਿਹਾ ਹੈ ਕਿ ਪਿਛਲੇ 60 ਦਿਨਾਂ ਤੋਂ ਜਾਰੀ ਦੇਸ਼ ਵਿਆਪੀ ਲਾਕਡਾਊਨ ਦੌਰਾਨ ਘਰੇਲੂ ਵਪਾਰ 'ਚ ਲੱਗਭੱਗ 9 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਨੂੰ 1.5 ਲੱਖ ਕਰੋੜ ਦੇ ਜੀ. ਐੱਸ. ਟੀ. ਮਾਲੀਆ ਦਾ ਨੁਕਸਾਨ ਹੋਇਆ ਹੈ। ਦੱਸ ਦੇਈਏ ਕਿ ਦੇਸ਼ ਦਾ ਪ੍ਰਚੂਨ ਵਪਾਰ ਖੇਤਰ ਲੱਗਭੱਗ 7 ਕਰੋੜ ਵਪਾਰੀਆਂ ਵੱਲੋਂ ਸੰਚਾਲਿਤ ਹੁੰਦਾ ਹੈ, ਜੋ 40 ਕਰੋੜ ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕਰਦਾ ਹੈ। ਇਸ ਖੇਤਰ 'ਚ ਲੱਗਭੱਗ 50 ਲੱਖ ਕਰੋੜ ਰੁਪਏ ਦਾ ਸਾਲਾਨਾ ਕਾਰੋਬਾਰ ਹੁੰਦਾ ਹੈ।

ਇਹ ਵੀ ਪੜ੍ਹੋ : ਝਾਰਖੰਡ ਤੋਂ ਬਾਅਦ ਹੁਣ ਉੜੀਸਾ 'ਚ ਘਰ ਤੱਕ ਸ਼ਰਾਬ ਪਹੁੰਚਾਏਗੀ ਜ਼ੋਮੈਟੋ

ਲੱਗਭੱਗ 20 ਫੀਸਦੀ ਕਰਮਚਾਰੀ ਜੋ ਸਥਾਨਕ ਨਿਵਾਸੀ ਹਨ
ਕੈਟ ਨੇ ਕਿਹਾ ਕਿ ਦੇਸ਼ ਭਰ ਦੇ ਕਾਰੋਬਾਰੀਆਂ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਰਕਾਰ ਵੱਲੋਂ ਕੋਈ ਨੀਤੀਗਤ ਸਮਰਥਨ ਦੀ ਅਣਹੋਂਦ 'ਚ ਵਪਾਰੀ ਆਪਣੇ ਪੇਸ਼ੇ ਦੇ ਭਵਿੱਖ ਨੂੰ ਲੈ ਕੇ ਸਭ ਤੋਂ ਜ਼ਿਆਦਾ ਚਿੰਤਤ ਹਨ। ਪ੍ਰਚੂਨ ਵਪਾਰ 'ਚ ਕੰਮ ਕਰ ਰਹੇ ਲੱਗਭੱਗ 80 ਫੀਸਦੀ ਕਰਮਚਾਰੀ ਆਪਣੇ ਮੂਲ ਪਿੰਡਾਂ 'ਚ ਚਲੇ ਗਏ, ਜਦੋਂਕਿ ਲੱਗਭੱਗ 20 ਫੀਸਦੀ ਕਰਮਚਾਰੀ ਜੋ ਸਥਾਨਕ ਨਿਵਾਸੀ ਹਨ, ਉਹ ਵੀ ਵਾਪਸ ਕੰਮ 'ਤੇ ਪਰਤਣ 'ਚ ਜ਼ਿਆਦਾ ਇੱਛੁਕ ਨਹੀਂ ਹਨ। ਦੂਜੇ ਪਾਸੇ ਕੋਰੋਨਾ ਦੇ ਡਰ ਕਾਰਨ ਗਾਹਕ ਵੀ ਕਾਫੀ ਘੱਟ ਆ ਰਹੇ ਹਨ।


author

cherry

Content Editor

Related News