ਕੋਰੋਨਾ ਵਾਇਰਸ ਦਾ ਬੁਰਾ ਅਸਰ : ਏਅਰਲਾਈਨ ਕੰਪਨੀਆਂ ਦੇ ਸ਼ੇਅਰ 10 ਫੀਸਦੀ ਤੱਕ ਡਿੱਗੇ

Friday, Feb 28, 2020 - 02:06 PM (IST)

ਕੋਰੋਨਾ ਵਾਇਰਸ ਦਾ ਬੁਰਾ ਅਸਰ : ਏਅਰਲਾਈਨ ਕੰਪਨੀਆਂ ਦੇ ਸ਼ੇਅਰ 10 ਫੀਸਦੀ ਤੱਕ ਡਿੱਗੇ

ਨਵੀਂ ਦਿੱਲੀ — ਕੋਰੋਨਾ ਵਾਇਰਸ ਦੀ ਲਗਾਤਾਰ ਫੈਲ ਰਹੀ ਮਹਾਂਮਾਰੀ ਨੂੰ ਲੈ ਕੇ ਨਿਵੇਸ਼ਕਾਂ ਦੀਆਂ ਚਿੰਤਾਵਾਂ ਵਧਣ ਕਰਕੇ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਏਅਰਲਾਈਨ ਕੰਪਨੀਆਂ ਦੇ ਸ਼ੇਅਰ 10 ਫੀਸਦੀ ਤੱਕ ਡਿੱਗ ਗਏ। ਰੇਟਿੰਗ ਏਜੰਸੀ ਇੰਕਰਾ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਏਅਰਲਾਈਨ ਕੰਪਨੀਆਂ ਦੇ ਭਵਿੱਖ 'ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ।

ਬੰਬਈ ਸਟਾਕ ਐਕਸਚੇਂਜ 'ਚ ਇੰਡੀਗੋ ਦਾ ਸੰਚਾਲਨ ਕਰਨ ਵਾਲੀ ਕੰਪਨੀ ਇੰਟਰਗਲੋਬ ਐਵੀਏਸ਼ਨ ਦਾ ਸ਼ੇਅਰ 9.99 ਫੀਸਦੀ ਡਿੱਗ ਕੇ 1,229.75 ਰੁਪਏ 'ਤੇ ਚਲ ਰਿਹਾ ਸੀ। ਸਪਾਈਸ ਜੈੱਟ ਦਾ ਸ਼ੇਅਰ ਵੀ 6.06 ਫੀਸਦੀ ਡਿੱਗ ਕੇ 82.10 ਰੁਪਏ 'ਤੇ ਚਲ ਰਿਹਾ ਸੀ।

ਸੰਚਾਲਨ ਬੰਦ ਕਰ ਚੁੱਕੀ ਕੰਪਨੀ ਜੈੱਟ ਏਅਰਵੇਜ਼ ਦਾ ਸ਼ੇਅਰ 4.84 ਫੀਸਦੀ ਡਿੱਗ ਕੇ ਆਪਣੇ ਹੇਠਲੇ ਪੱਧਰ 24.55 ਰੁਪਏ 'ਤੇ ਚਲ ਰਿਹਾ ਸੀ। ਇੰਕਰਾ ਅਨੁਸਾਰ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਅੰਤਰਰਾਸ਼ਟਰੀ ਯਾਤਰੀ ਦੱਖਣੀ-ਪੂਰਬੀ ਏਸ਼ੀਆ ਦੇ ਦੇਸ਼ਾਂ ਦੀਆਂ ਟਿਕਟਾਂ ਰੱਦ ਕਰ ਰਹੇ ਹਨ।


Related News