ਕੋਰੋਨਾ ਦਾ ਕਹਿਰ : ਫਿਚ ਨੇ GDP ਗ੍ਰੋਥ ਅਨੁਮਾਨ ਘਟਾ ਕੇ ਕੀਤਾ 5.1 ਫੀਸਦੀ

03/20/2020 1:32:36 PM

ਮੁੰਬਈ — ਫਿਚ ਰੇਟਿੰਗਸ ਨੇ ਸ਼ੁੱਕਰਵਾਰ ਨੂੰ ਵਿੱਤੀ ਸਾਲ 2020-21 ਲਈ ਭਾਰਤ ਦੀ ਵਾਧਾ ਦਰ ਦਾ ਅਨੁਮਾਨ ਘਟਾ ਕੇ 5.1 ਫੀਸਦੀ ਕਰ ਦਿੱਤਾ ਹੈ। ਰੇਟਿੰਗ ਏਜੰਸੀ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਨਿਵੇਸ਼ ਅਤੇ ਨਿਰਯਾਤ ਪ੍ਰਭਾਵਿਤ ਹੋਵੇਗਾ। ਇਸ ਤੋਂ ਪਹਿਲਾਂ ਫਿਚ ਨੇ ਦਸੰਬਰ 2019 'ਚ ਅਨੁਮਾਨ ਲਗਾਇਆ ਸੀ ਕਿ 2020-21 ਲਈ ਭਾਰਤ ਦੀ ਵਾਧਾ ਦਰ 5.6 ਫੀਸਦੀ ਅਤੇ ਅਗਲੇ ਸਾਲ ਲਈ 6.4 ਫੀਸਦੀ ਰਹੇਗੀ।

ਰੇਟਿੰਗ ਏਜੰਸੀ ਨੇ ਸ਼ੁੱਕਰਵਾਰ ਨੂੰ ਜਾਰੀ ਗਲੋਬਲ ਇਕਨਾਮਿਕ ਆਊਟਲੁੱਕ 2020 'ਚ ਕਿਹਾ ਸੀ ਕਿ ਆਉਣ ਵਾਲੇ ਹਫਤਿਆਂ ਵਿਚ ਕੋਰੋਨਾ ਵਾਇਰਸ ਦਾ ਅਸਰ ਵਧੇਗਾ। ਅਜਿਹੇ ਹਾਲਾਤਾਂ ਵਿਚ ਅਰਥਵਿਵਸਥਾ ਨੂੰ ਨੁਕਸਾਨ ਦਾ ਰਿਸਕ ਵਧੇਗਾ। ਫਿਚ ਦਾ ਕਹਿਣਾ ਹੈ ਕਿ ਸਪਲਾਈ ਚੇਨ 'ਚ ਰੁਕਾਵਟ ਪੈਦਾ ਹੋਣ ਨਾਲ ਨਿਵੇਸ਼ ਅਤੇ ਐਕਸਪੋਰਟ ਪ੍ਰਭਾਵਿਤ ਹੋਵੇਗਾ।
ਫਿਚ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਕਾਰਨ ਕਾਰੋਬਾਰੀ ਮਾਹੌਲ ਪ੍ਰਭਾਵਿਤ ਹੋ ਰਿਹਾ ਹੈ। ਦੂਜੇ ਪਾਸੇ ਭਾਰਤ ਦੇ ਨਿਰਮਾਤਾ ਆਯਾਤ ਲਈ ਚੀਨ 'ਤੇ ਨਿਰਭਰ ਹਨ, ਪਰ ਕੋਰੋਨਾ ਵਾਇਰਸ ਕਾਰਨ ਉਥੋਂ ਸਪਲਾਈ ਰੁਕਣ ਕਾਰਨ ਪਹਿਲਾਂ ਹੀ ਨਿਰਮਾਣ ਪ੍ਰਭਾਵਿਤ ਹੋ ਰਿਹਾ ਸੀ। ਹੁਣ ਭਾਰਤ 'ਚ ਵੀ ਕੋਰੋਨਾ ਦੀ ਦਹਿਸ਼ਤ ਕਾਰਨ ਕਾਰੋਬਾਰ ਹੋਰ ਜ਼ਿਆਦਾ ਪ੍ਰਭਾਵਿਤ ਹੋਵੇਗਾ। ਫਿਚ ਦਾ ਅੰਦਾਜ਼ਾ ਹੈ ਕਿ 2021-22 'ਚ ਭਾਰਤ ਦੀ ਗ੍ਰੋਥ 6.4ਫੀਸਦੀ ਰਹੇਗੀ।

ਰੇਟਿੰਗ ਏਜੰਸੀ ਦਾ ਕਹਿਣਾ ਹੈ ਕਿ ਭਾਰਤ ਦੇ ਵਿੱਤੀ ਸਿਸਟਮ 'ਚ ਕਮਜ਼ੋਰੀ ਦੇ ਕਾਰਨ ਸੈਂਟੀਮੈਂਟ ਹੋਰ ਜ਼ਿਆਦਾ ਵਿਗੜਣਗੇ। ਯੈੱਸ ਬੈਂਕ ਦੇ ਮਾਮਲੇ ਕਾਰਨ ਅਰਥਵਿਵਸਥਾ ਦੀਆਂ ਦਿੱਕਤਾਂ ਵਧ ਗਈਆਂ ਹਨ। ਬੈਲੇਂਸ ਸ਼ੀਟ ਕਮਜ਼ੋਰ ਹੋਣ ਕਾਰਨ ਪੂਰੇ ਵਿੱਤੀ ਸਿਸਟਮ 'ਤੇ ਅਸਰ ਪਵੇਗਾ।

ਇਹ ਵੀ ਪੜ੍ਹੋ : ਕੋਰੋਨਾ ਦੀ ਰੋਕਥਾਮ ਲਈ BOB ਦੀ ਪਹਿਲ, ਅਗਲੇ ਤਿੰਨ ਮਹੀਨਿਆਂ ਤੱਕ ਮੁਫਤ ਕੀਤੀ ਇਹ ਸਰਵਿਸ

ਇਹ ਵੀ ਪੜ੍ਹੋ : ਕੋਰੋਨਾ ਨੇ ਰੋਕੀ ਟ੍ਰੇਨਾਂ ਦੀ ਰਫਤਾਰ, ਰੇਲਵੇ ਨੇ 600 ਤੋਂ ਵਧ ਕੀਤੀਆਂ ਰੱਦ


Harinder Kaur

Content Editor

Related News