ਕੋਰੋਨਾ ਸੰਕਟ: ਸ਼ੇਅਰ ਬਾਜ਼ਾਰ ''ਚ ਗਿਰਾਵਟ ਜਾਰੀ, ਦੋ ਦਿਨ ''ਚ ਨਿਵੇਸ਼ਕਾਂ ਦੇ ਡੁੱਬੇ 9.74 ਲੱਖ ਕਰੋੜ
Wednesday, Mar 18, 2020 - 05:12 PM (IST)
ਨਵੀਂ ਦਿੱਲੀ—ਸ਼ੇਅਰ ਬਾਜ਼ਾਰ 'ਚ ਹਫਤਾਵਾਰ ਦੇ ਤੀਜੇ ਕਾਰੋਬਾਰੀ ਦਿਨ ਭਾਵ ਬੁੱਧਵਾਰ ਨੂੰ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਦੁਪਿਹਰ ਦੇ ਕਾਰੋਬਾਰ 'ਚ ਸੈਂਸੈਕਸ 1,178.12 ਅੰਕ ਡਿੱਗ ਕੇ 29400.97 ਅਤੇ ਨਿਫਟੀ 336.90 ਅੰਕ ਡਿੱਗ ਕੇ 8630.15 ਅੰਕ 'ਤੇ ਕਾਰੋਬਾਰ ਕਰ ਰਿਹਾ ਹੈ। ਹਫਤੇ ਦੇ ਦੋਵੇ ਦਿਨ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਬੰਦ ਹੋਣ ਨਾਲ ਨਿਵੇਸ਼ਕਾਂ ਨੂੰ 9.74 ਲੱਖ ਕਰੋੜ ਰੁਪਏ ਦੀ ਚਪਤ ਲੱਗੀ ਹੈ। ਬਾਜ਼ਾਰ ਦੇ ਡਿੱਗਣ ਦਾ ਮੁੱਖ ਕਾਰਨ ਕੋਰੋਨਾ ਵਾਇਰਸ ਦਾ ਅਰਥਵਿਵਸਥਾ 'ਤੇ ਪ੍ਰਭਾਵ ਨੂੰ ਲੈ ਕੇ ਸੰਸਾਰਕ ਬਾਜ਼ਾਰਾਂ ਦਾ ਕਮਜ਼ੋਰ ਰਹਿਣਾ ਹੈ। ਪਿਛਲੇ ਦੋ ਦਿਨ 'ਚ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਨੂੰ 9,74,176.71 ਕਰੋੜ ਰੁਪਏ ਦੀ ਚਪਤ ਲੱਗੀ ਹੈ।
ਮੰਗਲਵਾਰ ਨੂੰ ਕਾਰੋਬਾਰ ਬੰਦ ਹੋਣ 'ਤੇ ਬੀ.ਐੱਸ.ਈ. 'ਤੇ ਸੂਚੀਬੰਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 1,19,52,066.11 ਕਰੋੜ ਰੁਪਏ ਰਿਹਾ। ਕਾਰੋਬਾਰ ਦੀ ਸ਼ੁਰੂਆਤ 'ਚ ਵਾਧੇ ਦੇ ਰੁਝਾਣ ਦੇ ਬਾਵਜੂਦ ਸ਼ਾਮ ਤੱਕ ਭਾਰੀ ਬਿਕਵਾਲੀ ਦੇ ਚੱਲਦੇ ਬੀ.ਐੱਸ.ਈ. ਸੈਂਸੈਕਸ ਮੰਗਲਵਾਰ ਨੂੰ 810.98 ਅੰਕ ਭਾਵ 2.58 ਫੀਸਦੀ ਡਿੱਗ ਕੇ 30,579.09 ਅੰਕ 'ਤੇ ਬੰਦ ਹੋਇਆ। ਸੋਮਵਾਰ ਨੂੰ ਸ਼ੇਅਰ ਬਾਜ਼ਾਰ 2,713.41 ਅੰਕ ਭਾਵ 7.96 ਫੀਸਦੀ ਦੀ ਗਿਰਾਵਟ ਦੇ ਨਾਲ 31,390.07 ਅੰਕ 'ਤੇ ਬੰਦ ਹੋਇਆ ਸੀ।
ਰੈਲੀਗੇਅਰ ਬ੍ਰੋਕਿੰਗ ਲਿਮਟਿਡ ਦੇ ਉਪ ਪ੍ਰਧਾਨ ਅਜੀਤ ਮਿਸ਼ਰਾ ਮੁਤਾਬਕ ਸੰਸਾਰਕ ਬਾਜ਼ਾਰਾਂ ਦੇ ਕਮਜ਼ੋਰ ਰੁਖ ਦੇ ਅਨੁਰੂਪ ਮੰਗਲਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਡਿੱਗ ਕੇ ਬੰਦ ਹੋਏ। ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ 'ਚ ਅਸਥਿਰਤਾ ਦਾ ਮਾਹੌਲ ਹੈ। ਨਿਵੇਸ਼ਕਾਂ ਦੇ ਡਰ ਨੂੰ ਖਤਮ ਕਰਨ ਲਈ ਚੁੱਕੇ ਗਏ ਹਾਲੀਆ ਕਦਮ ਵੀ ਆਪਣੇ ਉਦੇਸ਼ 'ਚ ਨਾਕਾਮ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਘਰੇਲੂ ਬਾਜ਼ਾਰਾਂ ਦਾ ਰੁਖ ਵੀ ਸੰਸਾਰਕ ਸੰਕੇਤਾਂ ਦੇ ਅਨੁਰੂਪ ਬਣਿਆ ਰਹੇਗਾ। ਇਸ ਲਈ ਨੇੜਲੇ ਮਿਆਦ 'ਚ ਇਸ ਗਿਰਾਵਟ ਦੇ ਰੁਖ ਤੋਂ ਬਾਹਰ ਆਉਣ ਦੀ ਸੰਭਾਵਨਾ ਨਹੀਂ ਹੈ। ਸੈਂਸੈਕਸ 'ਚ ਸ਼ਾਮਲ 30 'ਚੋਂ 21 ਕੰਪਨੀਆਂ ਦੇ ਸ਼ੇਅਰ 8.95 ਫੀਸਦੀ ਤੱਕ ਡਿੱਗ ਕੇ ਬੰਦ ਹੋਏ ਹਨ।