‘ਕੋਰੋਨਾ ਨੇ ਵਧਾਈ ਰਿਟੇਲ ਸੈਕਟਰ ਦੀ ਮੁਸ਼ਕਲ, ਨਵੇਂ ਆਰਡਰ ਦੇਣ ਤੋਂ ਬਚ ਰਹੇ ਹਨ ਕਾਰੋਬਾਰੀ
Sunday, Mar 28, 2021 - 10:15 AM (IST)
ਨਵੀਂ ਦਿੱਲੀ (ਇੰਟ.) – ਕੋਰੋਨ ਦੀ ਦੂਜੀ ਲਹਿਰ ਨੇ ਰਿਟੇਲ ਸੈਕਟਰ ਦੀਆਂ ਮੁਸ਼ਕਲਾਂ ਮੁੜ ਵਧਾ ਦਿੱਤੀਆਂ ਹਨ। 2021 ਦੇ ਸ਼ੁਰੂਆਤੀ ਦੋ ਮਹੀਨਿਆਂ ’ਚ ਹਾਲਾਤ ਪਟੜੀ ’ਤੇ ਪਰਤਦੇ ਨਜ਼ਰ ਆਏ ਪਰ ਇਕ ਵਾਰ ਮੁੜ ਨਵੇਂ ਕੇਸ ਵਧਣ ਨਾਲ ਕੰਜ਼ਿਊਮਰ ਅਤੇ ਕਾਰੋਬਾਰੀਆਂ ’ਚ ਡਰ ਫੈਲ ਗਿਆ ਹੈ। ਸਟੋਰਸ ’ਤੇ ਗਾਹਕਾਂ ਦੀ ਗਿਣਤੀ ਘਟਣ ਅਤੇ ਲਾਕਡਾਊਨ ਦੇ ਡਰ ਤੋਂ ਕਾਰੋਬਾਰੀ ਨਵੇਂ ਆਰਡਰ ਦੇਣ ਤੋਂ ਬਚ ਰਹੇ ਹਨ।
ਕਾਰੋਬਾਰੀਆਂ ਨੂੰ ਉਮੀਦ ਸੀ ਕਿ ਇਸ ਵਾਰ ਗਰਮੀਆਂ ’ਚ ਚੰਗੀ ਵਿਕਰੀ ਹੋਵੇਗੀ। ਫਰਵਰੀ ’ਚ ਗਾਹਕਾਂ ਦੀ ਗਿਣਤੀ ’ਚ ਅਚਾਨਕ ਵਾਧੇ ਤੋਂ ਉਮੀਦ ਬੱਝੀ ਸੀ ਕਿ ਲਾਕਡਾਊਨ ’ਚ ਹੋਏ ਨੁਕਸਾਨ ਦੀ ਭਰਪਾਈ ਹੋ ਜਾਏਗੀ ਪਰ ਅਚਾਨਕ ਨਵੇਂ ਕੇਸ ਵਧਣ ਕਾਰਣ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ।
ਇਹ ਵੀ ਪੜ੍ਹੋ : ਬੈਂਕ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ! 1 ਅਪ੍ਰੈਲ ਤੋਂ ਇਸ ਕਾਰਨ ਬੰਦ ਹੋ ਸਕਦੀ ਹੈ SMS ਸਰਵਿਸ
ਮੱਧ ਪ੍ਰਦੇਸ਼, ਪੰਜਾਬ, ਤਾਮਿਲਨਾਡੂ, ਕਰਨਾਟਕ, ਕੇਰਲ, ਦਿੱਲੀ ਵਰਗੇ ਸੂਬਿਆਂ ’ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਣ ਲੱਗੇ ਹਨ। ਸਭ ਤੋਂ ਬੁਰਾ ਹਾਲ ਮਹਾਰਾਸ਼ਟਰ ਦਾ ਹੈ। ਹਾਲਾਤ ਵਿਗੜਦੇ ਦੇਖ ਕੱਪੜਾ, ਹੋਮ ਅਪਲਾਇੰਸੇਜ਼, ਕੰਜਿਊਮਰ ਡਿਊਰੇਬਲ ਦੇ ਰਿਟੇਲਰ ਹੁਣ ਨਵੇਂ ਆਰਡਰ ਦੇਣ ਤੋਂ ਬਚ ਰਹੇ ਹਨ। ਪਿਛਲੇ ਸਾਲ ਦੇ ਮੁਕਾਬਲੇ ਰਿਕਵਰੀ 80 ਫੀਸਦੀ ਤੱਕ ਹੋ ਚੁੱਕੀ ਸੀ।
ਰਿਟੇਲਰਸ ਨੂੰ ਉਮੀਦ ਸੀ ਕਿ ਗਰਮੀ ਦੇ ਸੀਜ਼ਨ ’ਚ ਇਹ 100 ਫੀਸਦੀ ਨੂੰ ਪਾਰ ਕਰ ਜਾਏਗੀ ਪਰ ਹੁਣ ਜੋ ਹਾਲਾਤ ਬਣੇ ਹਨ, ਉਸ ਨੂੰ ਦੇਖਦੇ ਹੋਏ ਇਸ ’ਚ 5 ਤੋਂ 6 ਮਹੀਨੇ ਦਾ ਸਮਾਂ ਹੋਰ ਲੱਗ ਸਕਦਾ ਹੈ।
ਇਹ ਵੀ ਪੜ੍ਹੋ : Spicejet ਦਾ ਵੱਡਾ ਐਲਾਨ, ਕੋਰੋਨਾ ਪਾਜ਼ੇਟਿਵ ਹੋਣ 'ਤੇ ਯਾਤਰੀਆਂ ਨੂੰ ਮਿਲੇਗੀ ਇਹ ਸਹੂਲਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।