Google ਅਤੇ Oracle ਦੇ ਕਾਪੀਰਾਈਟ ਵਿਵਾਦ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਫ਼ੈਸਲਾ

04/06/2021 5:30:52 PM

ਬਿਜ਼ਨਸ ਡੈਸਕ : ਅਮਰੀਕਾ ਦੀ ਸੁਪਰੀਮ ਕੋਰਟ ਨੇ ਓਰੇਕਲ ਨਾਲ ਕਾਪੀਰਾਈਟ ਵਿਵਾਦ ਵਿਚ ਗੂਗਲ ਦੇ ਹੱਕ ਵਿਚ ਫੈਸਲਾ ਸੁਣਾਇਆ ਹੈ। ਇਸ ਨਾਲ ਟੈਕਨੋਲੋਜੀ ਸੈਕਟਰ ਦੀਆਂ ਕੰਪਨੀਆਂ ਨੂੰ ਰਾਹਤ ਮਿਲੀ ਹੈ। ਅਦਾਲਤ ਨੇ ਕਿਹਾ ਕਿ ਗੂਗਲ ਨੇ ਐਂਡਰਾਇਡ ਓਪਰੇਟਿੰਗ ਸਿਸਟਮ ਦੇ ਵਿਕਾਸ ਲਈ ਕੋਡ ਦੀ ‘ਨਕਲ’ ਕਰਕੇ ਕੁਝ ਵੀ ਗਲਤ ਨਹੀਂ ਕੀਤਾ ਸੀ। ਹੁਣ ਇਹ ਪ੍ਰਣਾਲੀ ਜਿਆਦਾਤਰ ਸਮਾਰਟਫੋਨ ਵਿੱਚ ਵਰਤੀ ਜਾਂਦੀ ਹੈ। ਗੂਗਲ ਨੇ ਕੈਲੀਫੋਰਨੀਆ ਅਧਾਰਤ ਦੁਨੀਆ ਦੀਆਂ ਦੋ ਵੱਡੀਆਂ ਕੰਪਨੀਆਂ ਵਿਚਕਾਰ ਲੜਾਈ ਜਿੱਤੀ ਹੈ, ਜੋ ਕਿ 11 ਸਾਲਾਂ ਤੋਂ ਜਾਰੀ ਸੀ।

ਇਹ ਵੀ ਪੜ੍ਹੋ : ਹੁਣ ਦੁਕਾਨਾਂ 'ਚ ਵਿਕੇਗੀ Dhoni ਦੇ 'ਹੈਲੀਕਾਪਟਰ ਸ਼ਾਟ' ਵਾਲੀ ਚਾਕਲੇਟ, ਮਾਹੀ ਨੇ ਇਸ ਕੰਪਨੀ 'ਚ ਖ਼ਰੀਦੀ 

ਜਾਣੋ ਕੀ ਹੈ ਪੂਰਾ ਮਾਮਲਾ?

ਗੂਗਲ ਨੇ ਐਂਡਰਾਇਡ ਦੇ ਵਿਕਾਸ ਲਈ ਲੱਖਾਂ ਲਾਈਨਾਂ ਦੇ ਨਵੇਂ ਕੰਪਿਊਟਰ ਕੋਡ ਨੂੰ ਲਿਖਿਆ ਸੀ। ਇਹ 2007 ਵਿਚ ਜਾਰੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਸ ਨੇ ਓਰੇਕਲ ਦੇ ਜਾਵਾ ਪਲੇਟਫਾਰਮ 'ਤੇ ਕਾਪੀਰਾਈਟ ਕੋਡ ਦੀਆਂ 11,500 ਲਾਈਨਾਂ ਦੀ ਵਰਤੋਂ ਵੀ ਕੀਤੀ। ਓਰੇਕਲ ਨੇ ਗੂਗਲ ਨੂੰ ਇਸ ਲਈ ਅਰਬਾਂ ਡਾਲਰ ਅਦਾ ਕਰਨ ਲਈ ਕਿਹਾ ਸੀ।

ਜ਼ਿਕਰਯੋਗ ਹੈ ਕਿ ਓਰੇਕਲ ਨੇ ਸਾਲ 2018 ਵਿਚ ਸੈਨ ਫਰਾਂਸਿਸਕੋ ਫੈਡਰਲ ਕੋਰਟ ਵਿਚ ਲੜਾਈ ਜਿੱਤ ਲਈ ਸੀ। ਇਸ ਵਿਚ ਕੰਪਨੀ ਨੂੰ ਅੱਠ ਅਰਬ ਡਾਲਰ ਦਾ ਮੁਆਵਜ਼ਾ ਪ੍ਰਾਪਤ ਕਰਨ ਦਾ ਹੱਕਦਾਰ ਮੰਨਿਆ ਗਿਆ ਸੀ। ਜੇ ਓਰੇਕਲ ਇਸ ਵਾਰ ਕੇਸ ਜਿੱਤ ਜਾਂਦੀ, ਤਾਂ ਇਸ ਨੂੰ 20-30 ਬਿਲੀਅਨ ਡਾਲਰ ਦੀ ਰਕਮ ਪ੍ਰਾਪਤ ਹੋ ਸਕਦੀ ਸੀ। 

ਇਹ ਵੀ ਪੜ੍ਹੋ : ਟੈਸਲਾ ਕਾਰ ਕੰਪਨੀ ਦਾ ਵੱਡਾ ਐਲਾਨ, ਨੌਕਰੀ ਲਈ ਨਹੀਂ ਹੋਵੇਗੀ ਕਿਸੇ ਡਿਗਰੀ ਦੀ ਲੋੜ

ਕੋਰਟ ਨੇ ਕੋਡ ਨੂੰ ਕਾਪੀ ਕਰਨਾ ਜਾਇਜ਼ ਠਹਿਰਾਇਆ

ਅਦਾਲਤ ਨੇ ਇਸ ਮਾਮਲੇ ਵਿਚ ਗੂਗਲ ਦੇ ਹੱਕ ਵਿਚ 6-2 ਨਾਲ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕੋਡ ਦੀ ਨਕਲ ਕਰਨਾ ਉਚਿਤ ਮੰਨਿਆ ਹੈ। ਬਹੁਤ ਸਾਰੀਆਂ ਵੱਡੀਆਂ ਅਤੇ ਛੋਟੀਆਂ ਟੈਕਨਾਲੌਜੀ ਕੰਪਨੀਆਂ ਨੇ ਇਸ ਫੈਸਲੇ ਤੋਂ ਸੁੱਖ ਦਾ ਸਾਹ ਲਿਆ ਹੈ। ਦੋ ਉਦਯੋਗਕ ਦਿੱਗਜ਼ ਮਾਈਕਰੋਸਾਫਟ ਅਤੇ ਆਈ.ਬੀ.ਐਮ. ਨੇ ਇਸ ਮਾਮਲੇ ਵਿਚ ਗੂਗਲ ਦਾ ਪੱਖ ਪੂਰਿਆ। 

ਓਰੇਕਲ ਨੂੰ ਇਸ ਮਾਮਲੇ ਵਿਚ ਫਿਲਮ ਅਤੇ ਰਿਕਾਰਡਿੰਗ ਉਦਯੋਗ ਦੇ ਨਾਲ-ਨਾਲ ਪ੍ਰਕਾਸ਼ਕਾਂ ਦਾ ਸਮਰਥਨ ਪ੍ਰਾਪਤ ਸੀ। ਸੈਬਕਾ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਵੀ ਓਰੇਕਲ ਦਾ ਪੱਖ ਪੂਰਿਆ ਸੀ। ਗੂਗਲ ਅਤੇ ਓਰੇਕਲ ਦੁਨੀਆ ਦੀਆਂ ਦੋ ਚੋਟੀ ਦੀਆਂ ਤਕਨੀਕੀ ਕੰਪਨੀਆਂ ਹਨ। ਦੋਵਾਂ ਦਾ ਸੰਯੁਕਤ ਮੁੱਲ 175 ਅਰਬ ਡਾਲਰ ਤੋਂ ਵੱਧ ਹੈ। ਦੋਵੇਂ ਕੰਪਨੀਆਂ ਕੈਲੀਫੋਰਨੀਆ ਅਧਾਰਤ ਕੰਪਨੀਆਂ ਹਨ।

ਇਹ ਵੀ ਪੜ੍ਹੋ : ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਮੁੜ ਉਛਾਲ, ਜਾਣੋ ਕਿੰਨੇ ਵਧੇ ਕੀਮਤੀ ਧਾਤੂਆਂ ਦੇ ਭਾਅ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News