PNB ਦਾ ਗਾਹਕਾਂ ਨੂੰ ਭਰੋਸਾ: ਸਾਡੇ ਕੋਲ ਲੋੜੀਂਦੀ ਪੂੰਜੀ ਅਤੇ ਸਰਕਾਰੀ ਸਮਰਥਨ

Thursday, Feb 22, 2018 - 12:31 PM (IST)

PNB ਦਾ ਗਾਹਕਾਂ ਨੂੰ ਭਰੋਸਾ: ਸਾਡੇ ਕੋਲ ਲੋੜੀਂਦੀ ਪੂੰਜੀ ਅਤੇ ਸਰਕਾਰੀ ਸਮਰਥਨ

ਨਵੀਂ ਦਿੱਲੀ—ਘੋਟਾਲੇ 'ਚ ਫਸੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਨੇ ਆਪਣੇ ਨਿਵੇਸ਼ਕਾਂ ਅਤੇ ਗਾਹਕਾਂ ਨੂੰ ਭਰੋਸਾ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਬੈਂਕ ਨੇ ਟਵਿੱਟਰ 'ਤੇ ਆਪਣੇ ਗਾਹਕਾਂ ਅਤੇ ਨਿਵੇਸ਼ਕਾਂ ਨੂੰ ਸੰਬੋਧਤ ਕਰਦੇ ਹੋਏ ਲਿਖਿਆ ਕਿ ਉਹ ਭਰੋਸਾ ਕਰਨ ਕਿਉਂਕਿ ਉਨ੍ਹਾਂ ਦੇ ਕੋਲ ਲੋੜੀਂਦੀ ਪੂੰਜੀ ਹੈ ਅਤੇ ਮਜ਼ਬੂਤ ਸਰਕਾਰੀ ਸਮਰਥਨ ਵੀ। ਇਨ੍ਹਾਂ ਸੰਦੇਸ਼ਾਂ 'ਚ ਪੀ.ਐੱਨ.ਬੀ.
ਨੇ ਨਿਵੇਸ਼ਕਾਂ ਅਤੇ ਗਾਹਕਾਂ ਨੂੰ ਭਰੋਸਾ ਦਿੱਤਾ ਕਿ 11,400 ਕਰੋੜ ਰੁਪਏ ਦੇ ਧੋਖਾਧੜੀ ਮਾਮਲੇ ਤੋਂ ਬਾਅਦ ਨਿਪਟਣ ਲਈ ਉਸ ਨੂੰ ਸਰਕਾਰ ਦਾ ਪੂਰਾ ਸਮਰਥਨ ਹੈ ਅਤੇ ਉਸ ਦੇ ਕੋਲ ਲੋੜੀਂਦੀ ਪੂੰਜੀ ਹੈ। ਜਨਤਕ ਬੈਂਕ ਦੇ ਇਸ ਬੈਂਕ ਨੇ ਟਵੀਟ ਕੀਤਾ ਹੈ ਕਿ ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਤੁਹਾਡਾ ਇਸ ਬੈਂਕ 'ਚ ਕਾਰੋਬਾਰ ਆਮ ਹੈ। ਦੇਸ਼ ਦੇ ਦੂਜੇ ਸਭ ਤੋਂ ਵੱਡੇ ਬੈਂਕ ਨੇ ਇਸ ਦੇ ਨਾਲ ਹੀ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਵੀ ਰੱਦ ਕੀਤਾ ਹੈ ਕਿ ਉਸ ਨੇ ਨਿਕਾਸੀ 'ਤੇ ਕਿਸੇ ਤਰ੍ਹਾਂ ਦੀ ਰੋਕ ਲਗਾਈ ਹੈ। ਪੀ.ਐੱਨ.ਬੀ. ਮੁਤਾਬਕ ਭਰੋਸਾ ਰਹੇ ਸਾਡੇ 'ਤੇ ਮਜ਼ਬੂਤ ਸਰਕਾਰੀ ਸਮਰਥਨ ਹੈ। ਬੈਂਕ ਦੀ ਮੁੱਖ ਤਾਕਤ 123 ਸਾਲ ਦੇ ਤਜ਼ਰਬੇ ਵਾਲੀ ਬ੍ਰਾਂਡ ਇਮੇਜ਼, ਮਜ਼ਬੂਤ ਕਾਸਾ ਆਧਾਰ ਅਤੇ ਸਥਿਰ ਗੁਣਵੱਤਾ ਹੈ। ਬੈਂਕ ਨੇ ਟਵੀਟ 'ਚ ਲਿਖਿਆ ਹੈ ਕਿ ਸਾਡੇ ਕੋਲ ਲੋੜੀਂਦੀ ਪੂੰਜੀ ਹੈ ਅਤੇ ਸਾਡਾ ਗੈਰ ਮੁੱਖ ਆਧਾਰ ਬਹੁਤ ਮਜ਼ਬੂਤ ਹੈ। ਵਰਣਨਯੋਗ ਹੈ ਕਿ ਪੀ.ਐੱਨ.ਬੀ. 'ਚ ਸਾਹਮਣੇ ਆਏ 11,400 ਕਰੋੜ ਰੁਪਏ ਦੇ ਧੋਖਾਧੜੀ ਮਾਮਲੇ ਦੀ ਜਾਂਚ ਅਨੇਕ ਏਜੰਸੀਆਂ ਕਰ ਰਹੀਆਂ ਹਨ। 


Related News