ਕੰਪਿਊਟਰ ਬਣਾਉਣ ਵਾਲੀ ਇਹ ਕੰਪਨੀ ਬਣੀ ਲੋਕਾਂ ਦੀ ਪਹਿਲੀ ਪਸੰਦ

08/25/2016 2:01:44 PM

 ਨਵੀਂ ਦਿੱਲੀ— ਵਿੱਤੀ ਸਾਲ 2016-17 ਦੀ ਦੂਜੀ ਤਿਮਾਹੀ ''ਚ ਕੁੱਲ 21.4 ਲੱਖ ਨਿੱਜੀ ਕੰਪਿਊਟਰਾਂ (ਪੀਸੀ) ਦੀ ਵਿਕਰੀ ਹੋਈ ਹੈ, ਜੋ ਕਿ ਤਿਮਾਹੀ ਆਧਾਰ ''ਤੇ 7.2 ਫੀਸਦੀ ਵਧ ਹੈ। ਜਦੋਂ ਕਿ ਇਹ ਵਿੱਤੀ ਸਾਲ 2015-16 ਦੀ ਦੂਜੀ ਤਿਮਾਹੀ ਦੇ ਮੁਕਾਬਲੇ 2.2 ਫੀਸਦੀ ਘੱਟ ਹੈ। ਉੱਥੇ ਹੀ, ਸਭ ਤੋਂ ਜ਼ਿਆਦਾ ਵਿਕਰੀ ਐੱਚ. ਪੀ. ਦੇ ਕੰਪਿਊਟਰਾਂ ਦੀ ਹੋਈ ਅਤੇ ਇਸ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।  

ਬਾਜ਼ਾਰ ਖੋਜ ਕੰਪਨੀ ਕੌਮਾਂਤਰੀ ਡਾਟਾ ਕਾਰਪੋਰੇਸ਼ਨ (ਆਈ ਡੀ ਸੀ) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ''ਚ ਦੱਸਿਆ ਗਿਆ ਕਿ ਭਾਰਤੀ ਪੀਸੀ ਬਾਜ਼ਾਰ ''ਚ ਐੱਚ. ਪੀ. ਦੀ ਹਿੱਸੇਦਾਰੀ 28.4 ਫੀਸਦੀ ਰਹੀ। ਇਸ ਬਾਰੇ ਐੱਚ. ਪੀ. ਇੰਕ ਇੰਡੀਆ ਦੇ ਨਿਰਦੇਸ਼ਕ (ਨਿੱਜੀ ਕੰਪਿਊਟਰ) ਕੇਤਨ ਪਟੇਲ ਨੇ ਦੱਸਿਆ, ''ਡਿਜ਼ੀਟਲ ਨਿਰਮਾਣ ''ਤੇ ਦਿੱਤੇ ਗਏ ਜ਼ੋਰ ਕਾਰਨ ਹੀ ਅਸੀਂ ਬਾਜ਼ਾਰ ''ਚ ਆਪਣਾ ਰੁਤਬਾ ਬਣਾਏ ਰੱਖਣ ''ਚ ਸਫਲ ਹੋਏ ਹਾਂ।''
ਉੱਥੇ ਹੀ, ਵਿੱਤੀ ਸਾਲ 2016-17 ਦੀ ਦੂਜੀ ਤਿਮਾਹੀ ''ਚ 10.5 ਲੱਖ ਨਿੱਜੀ ਕੰਪਿਊਟਰਾਂ ਦੀ ਵਿਕਰੀ ਹੋਈ, ਜੋ ਕਿ ਸਾਲਾਨਾ ਆਧਾਰ ''ਤੇ 14.5 ਫੀਸਦੀ ਜ਼ਿਆਦਾ ਹੈ। ਪੀਸੀ ਬਾਜ਼ਾਰ ''ਚ ਡੈੱਲ ਦੂਜੇ ਨੰਬਰ ''ਤੇ ਰਿਹਾ, ਜਿਸ ਦੀ ਬਾਜ਼ਾਰ ਹਿੱਸੇਦਾਰੀ 22.2 ਫੀਸਦੀ ਰਹੀ, ਜਦੋਂ ਕਿ ਲੇਨੋਵੋ ਤੀਜੇ ਨੰਬਰ ''ਤੇ ਰਿਹਾ ਅਤੇ ਉਸ ਦੀ ਬਾਜ਼ਾਰ ਹਿੱਸੇਦਾਰੀ 16.1 ਫੀਸਦੀ ਰਹੀ।  
ਐੱਚ. ਪੀ. ਦੇ ਕੰਪਿਊਟਰ 2016-17 ''ਚ ਲੋਕਾਂ ਦੀ ਪਹਿਲੀ ਪਸੰਦ ਬਣੇ ਹਨ। ਕੰਪਨੀ ਨੇ ਕਿਹਾ ਕਿ ਨਵੀਂ ਤਰ੍ਹਾਂ ਦੀਆਂ ਤਕਨੀਕਾਂ ''ਤੇ ਜ਼ੋਰ ਦੇਣ ਕਾਰਨ ਉਸ ਨੂੰ ਕੰਪਿਊਟਰ ਬਾਜ਼ਾਰ ''ਚ ਆਪਣਾ ਚੋਟੀ ਦਾ ਸਥਾਨ ਬਣਾਈ ਰੱਖਣ ''ਚ ਮਦਦ ਮਿਲੀ। ਉੱਥੇ ਹੀ ਦੂਜੀ ਤਿਮਾਹੀ ''ਚ ਕੰਪਿਊਟਰਾਂ ਦੀ ਵਿਕਰੀ ਘੱਟਣ ਦਾ ਕਾਰਨ ਬਾਜ਼ਾਰ ''ਚ ਆਏ ਸਸਤੇ ਟੈਬਲੇਟ ਵੀ ਰਹੇ ਹਨ।

Related News