ਇਹ ਕੰਪਨੀ ਖਰੀਦੇਗੀ ਪ੍ਰਭਾਤ ਡੇਅਰੀ, 1700 ਕਰੋੜ ਰੁਪਏ ''ਚ ਹੋਵੇਗੀ ਡੀਲ

01/22/2019 5:59:53 PM

ਨਵੀਂ ਦਿੱਲੀ— ਫਰਾਂਸ ਦੀ ਡੇਅਰੀ ਗਰੁੱਪ ਲੈਕਟੈਲਿਸ ਮੁੰਬਈ ਸਥਿਤ ਪ੍ਰਭਾਤ ਡੇਅਰੀ ਨੂੰ ਖਰੀਦੇਗੀ। ਇਹ ਭਾਰਤ 'ਚ ਲੈਕਟੇਲਿਸ ਦਾ ਤੀਜਾ ਅਧਿਗ੍ਰਹਿਣ ਹੋਵੇਗਾ। ਪ੍ਰਭਾਤ ਡੇਅਰੀ ਨੇ ਲੈਕਟੇਲਿਸ ਗਰੁੱਪ ਦੀ ਭਾਰਤੀ ਸਬਸਿਡੀ ਤਿਰੁਮਲਾ ਮਿਲਕ ਪ੍ਰੋਡਕਟਸ ਦੇ ਨਾਲ ਨਾਲ ਐਗਰੀਮੈਂਟ ਕਰ ਲਿਆ ਹੈ। ਪ੍ਰਭਾਤ ਡੇਅਰੀ ਨੇ ਸੋਮਵਾਰ ਨੂੰ ਸਟਾਕ ਐਕਸਚੇਂਜ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੈਕਟੇਲਿਸ ਗਰੁੱਪ ਨੇ ਤਿਰੁਮਲਾ ਮਿਲਕ ਪ੍ਰੋਡਕਟਸ ਦਾ 1700 ਕਰੋੜ ਰੁਪਏ 'ਚ ਅਧਿਗ੍ਰਹਿਣ ਕੀਤਾ ਹੈ।
ਹਾਲਾਂਕਿ ਕੰਪਨੀ ਵਲੋਂ ਇਸ ਡੀਲ ਦੇ ਪੂਰੇ ਹੋਣ ਨੂੰ ਲੈ ਕੇ ਕੋਈ ਸਮੇਂ ਸੀਮਾ ਨਹੀਂ ਦੱਸੀ ਗਈ ਹੈ। ਪਰ ਬਾਜ਼ਾਰ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਇਹ ਡੀਲ ਅਗਲੇ 6 ਮਹੀਨੇ 'ਚ ਪੂਰੀ ਕਰ ਲਈ ਜਾਵੇਗੀ।
ਸੋਮਵਾਰ ਨੂੰ ਸ਼ੇਅਰ ਬਾਜ਼ਾਰ ਦੇ ਬੰਦ ਹੋਣ ਦੇ ਸਮੇਂ ਪ੍ਰਭਾਤ ਦੇ ਇਕ ਸ਼ੇਅਰ ਦੀ ਕੀਮਤ 93.05 ਰੁਪਏ ਸੀ, ਜਦਕਿ ਪ੍ਰਭਾਤ ਦਾ ਬਾਜ਼ਾਰ ਪੂੰਜੀਕਰਨ 909 ਕਰੋੜ ਰੁਪਏ ਦਾ ਸੀ। ਕੋਟਕ ਮਹਿੰਦਰਾ ਕੈਟੀਟੌਲ ਕੰਪਨੀ ਇਸ ਡੀਲ ਦੀ ਮੁੱਖ ਵਿੱਤੀ ਸਲਾਹਕਾਰ ਸੀ। ਜਦਕਿ ਵੈਰੀਟਾਸ ਇਸ ਡੀਲ ਦੀ ਲੀਗਲ ਐਡਵਾਇਜ਼ਰ ਦੇ ਤੌਰ 'ਤੇ ਸਾਹਮਣੇ ਆਈ ਸੀ।
ਕੰਪਨੀ ਨੇ ਦੱਸਿਆ ਕਿ ਉਹ ਆਪਣੀ ਸਬਸਿਡੀ ਸਨਫ੍ਰੈਸ਼ ਐਗਰੋ ਇੰਡਸਟ੍ਰੀਜ਼ ਨੂੰ ਵੀ ਵੇਚ ਰਹੀ ਹੈ। ਪ੍ਰਭਾਤ ਇਸ ਡੀਲ ਤੋਂ ਬਾਅਦ ਆਪਣਾ ਅਗਲਾ ਫੋਕਸ ਪਸ਼ੂ ਖੇਤਰ ਅਤੇ ਪਸ਼ੂ ਅਨੂਵੰਸ਼ਿਕੀ ਕਾਰੋਬਾਰ 'ਤੇ ਧਿਆਨ ਕਰੇਗੀ। ਪਸ਼ੂ ਡੀ.ਐੱਲ.ਜੀ. ਗਰੁੱਪ ਨਾਲ ਟਾਈ ਅਪ ਕੀਤਾ ਸੀ। ਬਾਜ਼ਾਰ ਦੇ ਜਾਣਕਾਰੀ ਦੱਸਦੇ ਹਨ ਕਿ ਕੰਪਨੀ ਪਿਛਲੇ ਕੁਝ ਸਮੇਂ ਤੋਂ ਆਪਣੇ ਡੇਅਰੀ ਕਾਰੋਬਾਰ ਨੂੰ ਬੰਦ ਕਰਨਾ ਚਾਹੁੰਦੀ ਸੀ। ਜ਼ਿਕਰਯੋਗ ਹੈ ਕਿ ਪ੍ਰਭਾਤ ਡੇਅਰੀ 20 ਸਾਲ ਪੁਰਾਣੀ ਫਰਮ ਹੈ। ਸਾਲ 1998 ਤੋਂ ਇਹ ਕਾਰੋਬਾਰ ਕਰ ਰਹੀ ਹੈ।
 


Related News