ਸਾਲ 2018-19 ''ਚ ਕੋਕਿੰਗ ਕੋਲ ਆਯਾਤ 5.18 ਕਰੋੜ ਟਨ ਰਿਹਾ

07/16/2019 9:55:03 AM

ਨਵੀਂ ਦਿੱਲੀ—ਭਾਰਤ ਨੇ ਵਿੱਤੀ ਸਾਲ 2018-19 'ਚ ਪੰਜ ਕਰੋੜ 18 ਲੱਖ 40 ਹਜ਼ਾਰ ਟਨ ਕੋਕਿੰਗ ਕੋਲ ਦਾ ਆਯਾਤ ਕੀਤਾ ਹੈ। ਸੇਸਦ ਨੂੰ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਕੋਲਾ ਮੰਤਰੀ ਪ੍ਰਹਲਾਦ ਜੋਸ਼ੀ ਨੇ ਰਾਜਸਭਾ 'ਚ ਇਕ ਪ੍ਰਸ਼ਨ ਦੇ ਉੱਤਰ 'ਚ ਕਿਹਾ ਕਿ ਕੋਕਿੰਗ ਕੋਲ ਦੀ ਮੰਗ ਘਰੇਲੂ ਉਤਪਾਦਨ ਨਾਲ ਪੂਰੀ ਨਹੀਂ ਹੁੰਦੀ ਹੈ ਕਿਉਂਕਿ ਦੇਸ਼ 'ਚ ਉੱਚ ਗੁਣਵੱਤਾ ਵਾਲੇ ਕੋਲੇ/ਕੋਕਿੰਗ ਕੋਲ ਦੀ ਸਪਲਾਈ ਸੀਮਿਤ ਹੈ ਅਤੇ ਇਸ ਪ੍ਰਕਾਰ ਕੋਕਿੰਗ ਕੋਲ ਦੇ ਆਯਾਤ ਦਾ ਸਹਾਰਾ ਲੈਣ ਦੇ ਇਲਾਵਾ ਕੋਈ ਵਿਕਲਪ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ 2018-19 ਦੌਰਾਨ ਕੋਕਿੰਗ ਕੋਲ ਦਾ ਆਯਾਤ ਪੰਜ ਕਰੋੜ 18 ਲੱਖ 40 ਹਜ਼ਾਰ ਟਨ ਰਿਹਾ। ਮੰਤਰੀ ਨੇ ਕਿਹਾ ਕਿ ਦੇਸ਼ 'ਚ ਕੋਲਾ ਆਯਾਤ 'ਚ ਕਮੀ ਲਿਆਉਣਾ ਹਮੇਸ਼ਾ ਹੀ ਸਰਕਾਰ ਦੀ ਪਹਿਲ 'ਚ ਰਿਹਾ ਹੈ। ਸਰਕਾਰ ਨੇ ਕੋਕਿੰਗ ਕੋਲ ਦੀ ਉਪਲੱਬਧਤਾ ਵਧਾਉਣ ਲਈ ਕਦਮ ਚੁੱਕੇ ਹਨ। ਸਰਕਾਰੀ ਅਗਵਾਈ ਵਾਲੀ ਕੰਪਨੀ ਕੋਲ ਇੰਡੀਆ ਲਿਮਟਿਡ ਨੇ ਸਾਲ 2019-20 ਤੱਕ ਕੋਕਿੰਗ ਕੋਲ ਉਤਪਾਦਨ ਤਿੰਨ ਕਰੋੜ 41 ਲੱਖ ਟਨ ਤੋਂ ਵਧਾ ਕੇ ਪੰਜ ਕਰੋੜ 29 ਲੱਖ 50 ਹਜ਼ਾਰ ਟਨ ਕਰਨ ਦੀ ਯੋਜਨਾ ਬਣਾਈ ਹੈ। ਸੀ.ਆਈ.ਐੱਲ. ਨੇ ਸਾਲ 20120-21 ਤੱਕ ਨੌ ਕੋਕਿੰਗ ਕੋਲ ਵਾਸ਼ਰਿਜ ਸਥਾਪਿਤ ਕਰਨ ਦੀ ਯੋਜਨਾ ਬਣਾਈ ਹੈ। ਮੰਤਰੀ ਨੇ ਕਿਹਾ ਕਿ ਤਿੰਨ ਤੋਂ ਚਾਰ ਸਾਲ 'ਚ ਇਸਪਾਤ ਖੇਤਰ ਨੂੰ ਕੋਕਿੰਗ ਕੋਲ ਦੀ ਸਪਲਾਈ ਮੌਜੂਦਾ 16 ਲੱਖ ਟਨ ਤੋਂ ਵਧਾ ਕੇ 1.5 ਕਰੋੜ ਟਨ ਤੱਕ ਪਹੁੰਚ ਜਾਵੇਗਾ।


Aarti dhillon

Content Editor

Related News