ਕੋਲ ਇੰਡੀਆ ਨੇ ਬਿਜਲੀ ਖੇਤਰ ਨੂੰ 2018-19 ''ਚ 48.80 ਕਰੋੜ ਟਨ ਕੋਲੇ ਦੀ ਕੀਤੀ ਸਪਲਾਈ
Sunday, Apr 28, 2019 - 11:51 AM (IST)
ਨਵੀਂ ਦਿੱਲੀ—ਜਨਤਕ ਖੇਤਰ ਦੀ ਕੋਲ ਇੰਡੀਆ ਨੇ ਵਿੱਤੀ ਸਾਲ 2018-19 'ਚ ਬਿਜਲੀ ਖੇਤਰ ਨੂੰ 48.80 ਕਰੋੜ ਟਨ ਕੋਲੇ ਦੀ ਸਪਲਾਈ ਕੀਤੀ | ਇਹ ਵਿੱਤੀ ਸਾਲ 2017-18 ਦੀ ਸਪਲਾਈ ਨਾਲ 7.40 ਫੀਸਦੀ ਜ਼ਿਆਦਾ ਹੈ | ਸਰਕਾਰੀ ਅੰਕੜਿਆਂ ਦੇ ਅਨੁਸਾਰ 2017-18 'ਚ ਕੋਲ ਇੰਡੀਆ ਨੇ 45.42 ਕਰੋੜ ਟਨ ਕੋਲੇ ਦੀ ਸਪਲਾਈ ਬਿਜਲੀ ਖੇਤਰ ਨੂੰ ਕੀਤੀ ਸੀ | ਅੰਕੜਿਆਂ ਮੁਤਾਬਕ ਬਿਜਲੀ ਖੇਤਰ ਨੂੰ ਇਸ ਸਾਲ ਮਾਰਚ 'ਚ ਕੰਪਨੀ 'ਚ 4.61 ਕਰੋੜ ਟਨ ਦੀ ਸਪਲਾਈ ਸੀ | ਇਹ ਪਿਛਲੇ ਸਾਲ ਦੇ ਮਾਰਚ 'ਚ 4.27 ਕਰੋੜ ਟਨ ਰਿਹਾ ਸੀ | ਪਿਛਲੇ ਵਿੱਤੀ ਸਾਲ ਦੇ ਦੌਰਾਨ ਸਿੰਗਰੇਨੀ ਕੋਲੀਅਰੀਜ਼ ਕੰਪਨੀ ਲਿਮਟਿਡ ਨੇ ਬਿਜਲੀ ਖੇਤਰ ਨੂੰ 2017-18 ਦੇ 5.35 ਕਰੋੜ ਟਨ ਤੁਲਨਾ 'ਚ 5.54 ਕਰੋੜ ਟਨ ਕੋਲੇ ਦੀ ਸਪਲਾਈ ਕੀਤੀ | ਸਿੰਗਰੇਨੀ ਕੋਲੀਅਰੀਜ਼ 'ਚ ਕੇਂਦਰ ਸਰਕਾਰ ਅਤੇ ਤੇਲੰਗਾਨਾ ਸਰਕਾਰ ਦੀ ਸੰਯੁਕਤ ਹਿੱਸੇਦਾਰੀ ਹੈ | ਕੇਂਦਰੀ ਕੋਲਾ ਮੰਤਰੀ ਪੀਊਸ਼ ਗੋਇਲ ਨੇ ਕਿਹਾ ਕਿ ਦੇਸ਼ 'ਚ ਕਿਸੇ ਵੀ ਬਿਜਲੀ ਪਲਾਂਟ ਦੇ ਕੋਲ ਕੋਲੇ ਦੀ ਕਮੀ ਨਹੀਂ ਹੈ |
