SBI ਖ਼ਾਤਾਧਾਰਕਾਂ ਲਈ ਖ਼ੁਸ਼ਖ਼ਬਰੀ, ਮਿਲਣ ਜਾ ਰਿਹਾ ਹੈ ATMs ਦਾ ਤੋਹਫ਼ਾ

Tuesday, Jan 05, 2021 - 04:55 PM (IST)

ਨਵੀਂ ਦਿੱਲੀ- ਜਲਦ ਹੀ ਤੁਹਾਡੇ ਨਜ਼ਦੀਕ ਐੱਸ. ਬੀ. ਆਈ. ਦਾ ਏ. ਟੀ. ਐੱਮ. ਹੋ ਸਕਦਾ ਹੈ। ਸੀ. ਐੱਮ. ਐੱਸ. ਇੰਫੋ ਸਿਸਟਮਜ਼ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਲਈ ਮਾਰਚ ਤੱਕ 3,000 ਏ. ਟੀ. ਐੱਮ. ਲਾਉਣ ਜਾ ਰਿਹਾ ਹੈ, ਜਿਨ੍ਹਾਂ ਦੇ ਪ੍ਰਬੰਧਨ ਦੀ ਜਿੰਮੇਵਾਰੀ ਵੀ ਉਸ ਦੀ ਹੋਵੇਗੀ।

ਇਨ੍ਹਾਂ ਵਿਚੋਂ ਜ਼ਿਆਦਾਤਰ ਏ. ਟੀ. ਐੱਮ. ਆਫ਼ਸਾਈਟ ਹਨ, ਯਾਨੀ ਜੋ ਬੈਂਕ ਸ਼ਾਖਾ ਤੋਂ ਬਾਹਰ ਕਿਸੇ ਹੋਰ ਸਥਾਨ 'ਤੇ ਲਾਏ ਜਾਣਗੇ। 

ਸੀ. ਐੱਮ. ਐੱਸ. ਇੰਫੋ ਸਿਸਟਮਜ਼ ਦੇ ਮੁਖੀ ਮੰਜੂਨਾਥ ਰਾਓ ਨੇ ਕਿਹਾ ਕਿ ਸੀ. ਐੱਮ. ਐੱਸ. ਨੂੰ ਐੱਸ. ਬੀ. ਆਈ. ਤੋਂ 3,000 ਏ. ਟੀ. ਐੱਮਜ਼. ਲਈ ਆਰਡਰ ਪ੍ਰਾਪਤ ਹੋਇਆ ਹੈ। ਸੀ. ਐੱਮ. ਐੱਸ. ਜਗ੍ਹਾ ਦੀ ਚੋਣ ਕਰੇਗੀ, ਏ. ਟੀ. ਐੱਮ. ਲਾਏਗੀ ਅਤੇ ਨਕਦ ਪ੍ਰਬੰਧਨ ਸੇਵਾਵਾਂ ਦੇ ਨਾਲ-ਨਾਲ ਨਿਯਮਤ ਰੱਖ-ਰਖਾਅ ਤੇ ਏ. ਟੀ. ਐੱਮ. ਦੀ ਦੇਖਭਾਲ ਵੀ ਕਰੇਗੀ। ਗੌਰਤਲਬ ਹੈ ਕਿ ਦੇਸ਼ ਦਾ ਸਭ ਤੋਂ ਵੱਡਾ ਬੈਂਕ ਐੱਸ. ਬੀ. ਆਈ. ਆਊਟਸੋਰਸ ਮਾਡਲ ਜਾਂ ਬ੍ਰਾਊਨ ਲੇਵਲ ਏ. ਟੀ. ਐੱਮਜ਼. (ਬੀ. ਐੱਲ. ਏ.) ਦੇ ਵਿਸਥਾਰ 'ਤੇ ਜ਼ੋਰ ਦੇ ਰਿਹਾ ਹੈ।

ਇਹ ਵੀ ਪੜ੍ਹੋ- ਮਹਾਮਾਰੀ 'ਚ ਵੀ ਛਾਈ ਇਹ ਯੋਜਨਾ, ਸਰਕਾਰ 5,000 ਰੁ: ਤੱਕ ਦੇਵੇਗੀ ਪੈਨਸ਼ਨ

ਰਾਓ ਨੇ ਕਿਹਾ ਕਿ ਇਸ ਦੇ ਨਾਲ ਹੀ ਸੀ. ਐੱਮ. ਐੱਸ. ਦੇ ਬੀ. ਐੱਲ. ਏ. ਦੀ ਗਿਣਤੀ ਵੱਧ ਕੇ 5,000 'ਤੇ ਪਹੁੰਚ ਜਾਏਗੀ। ਉਨ੍ਹਾਂ ਕਿਹਾ ਕਿ ਕੰਪਨੀ ਨਵੇਂ ਏ. ਟੀ. ਐੱਮ. ਲਾਉਣ ਲਈ 200 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਅਤੇ ਇਨ੍ਹਾਂ ਸਾਈਟਾਂ ਦੇ ਪ੍ਰਬੰਧਨ ਲਈ 2,000 ਕਰਮਚਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਸੱਤ ਸਾਲਾਂ ਤੱਕ ਲਈ ਹੈ, ਆਪਸੀ ਸਮਝੌਤੇ 'ਤੇ ਤਿੰਨ ਸਾਲ ਤੱਕ ਵਧਾਇਆ ਜਾ ਸਕਦਾ ਹੈ। ਦੱਸ ਦੇਈਏ ਕਿ ਸੀ. ਐੱਮ. ਐੱਸ. ਤੋਂ ਇਲਾਵਾ ਏ. ਟੀ. ਐੱਮ. ਲਾਉਣ ਦੇ ਕਾਰੋਬਾਰ ਵਿਚ ਏ. ਜੀ. ਐੱਸ. ਟ੍ਰਾਂਜੈਕਟ, ਐੱਸ. ਆਈ. ਐੱਸ. ਤੇ ਰਾਈਟਰਜ਼ ਕਾਰਪ ਪ੍ਰਮੁੱਖ ਕੰਪਨੀਆਂ ਹਨ।

ਇਹ ਵੀ ਪੜ੍ਹੋ- ਬੜੌਦਾ ਬੈਂਕ ਖ਼ਾਤਾਧਾਰਕਾਂ ਲਈ ਖ਼ੁਸ਼ਖ਼ਬਰੀ, WhatsApp ਬੈਂਕਿੰਗ ਹੋਈ ਲਾਂਚ


Sanjeev

Content Editor

Related News