ਟੈਕਸਾਸ ’ਚ ਬੰਦ ਹੋਏ ਤੇਲ ਦੇ ਖੂਹ, 13 ਮਹੀਨੇ ਦੀ ਉਚਾਈ ’ਤੇ ਕੱਚੇ ਤੇਲ ਦੀਆਂ ਕੀਮਤਾਂ
Thursday, Feb 18, 2021 - 11:10 AM (IST)
ਲੰਡਨ (ਇੰਟ.) – ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ 13 ਮਹੀਨੇ ਦੀ ਉਚਾਈ ’ਤੇ ਪਹੁੰਚ ਗਈਆਂ ਹਨ। ਇਹ ਤੇਜ਼ੀ ਅਮਰੀਕਾ ਦੇ ਤੇਲ ਉਤਪਾਦਕ ਸੂਬੇ ਟੈਕਸਾਸ ’ਚ ਖੂਹਾਂ ਦੇ ਬੰਦ ਹੋਣ ਕਾਰਣ ਵੀ ਆਈ। ਟੈਕਸਾਸ ’ਚ ਭਾਰੀ ਬਰਫਬਾਰੀ ਕਾਰਣ ਖੂਹਾਂ ਨੂੰ ਬੰਦ ਕਰਨਾ ਪਿਆ।
ਕੋਰੋਨਾ ਵਾਇਰਸ ਟੀਕਾਕਰਣ ਪੂਰੇ ਵਿਸ਼ਵ ’ਚ ਹੋਣ ਕਾਰਣ ਗਲੋਬਲ ਅਰਥਵਿਵਸਥਾ ’ਚ ਸੁਧਾਰ ਆਉਣ ਦੀਆਂ ਉਮੀਦਾਂ ਨੂੰ ਬਲ ਮਿਲਿਆ ਹੈ, ਜਿਸ ਕਾਰਣ ਤੇਲ ਦੀ ਮੰਗ ਵਧੀ ਹੈ। ਮੰਗਲਵਾਰ ਨੂੰ ਬ੍ਰੇਂਟ ਕਰੂਡ 37 ਸੇਂਟ ਯਾਨੀ 0.5 ਫੀਸਦੀ ਡਿਗ ਕੇ 62.93 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ। ਹਾਲਾਂਕਿ ਇਹ ਹਾਲੇ ਵੀ 13 ਮਹੀਨੇ ਦੇ ਸਿਖਰ ’ਤੇ ਹੈ। ਸੋਮਵਾਰ ਨੂੰ ਬ੍ਰੇਂਟ ਦੇ ਰੇਟ ਜਨਵਰੀ 2020 ਤੋਂ ਬਾਅਦ ਰਿਕਾਰਡ ਉਚਾਈ ’ਤੇ ਪਹੁੰਚ ਗਏ ਸਨ।
ਇਹ ਵੀ ਪੜ੍ਹੋ : ਹੁਣ PF ਅਕਾਊਂਟ ’ਚ ਨਾਂ ਅਤੇ ਪ੍ਰੋਫਾਈਲ ਵਿਚ ਬਦਲਾਅ ਕਰਨਾ ਨਹੀਂ ਰਿਹਾ ਸੌਖਾਲਾ, ਨਵੇਂ ਦਿਸ਼ਾ-ਨਿਰਦੇਸ਼ ਜਾਰੀ
ਅਮਰੀਕੀ ਪੱਛਮੀ ਟੈਕਸਾਸ ਇੰਟਰਮੀਡੀਏਟ (ਡਬਲਯੂ. ਟੀ. ਆਈ.) ਕਰੂਡ ਵਾਅਦਾ 45 ਸੇਂਟ ਜਾਂ 0.8 ਫੀਸਦੀ ਵਧ ਕੇ 59.92 ਡਾਲਰ ਪ੍ਰਤੀ ਬੈਰਲ ਹੋ ਗਿਆ। ਸਵਿਸ ਬੈਂਕ ਯੂ. ਬੀ. ਐੱਸ. ਨੇ ਅਗਲੀ ਛਿਮਾਹੀ ’ਚ ਕੱਚੇ ਤੇਲ ਦੇ 68 ਡਾਲਰ ਪ੍ਰਤੀ ਬੈਰਲ ਪਹੁੰਚਣ ਦਾ ਅਨੁਮਾਨ ਲਗਾਇਆ ਹੈ।
ਕੌਮਾਂਤਰੀ ਬਾਜ਼ਾਰ ’ਚ ਅੱਜ ਵੀ ਕੱਚੇ ਤੇਲ ਦੇ ਰੇਟਾਂ ’ਚ ਤੇਜ਼ੀ ਬਣੀ ਹੋਈ ਹੈ। ਦਰਅਸਲ ਅਮਰੀਕਾ ਦੇ ਕਈ ਇਲਾਕਿਆਂ ’ਚ ਕਾਫੀ ਜ਼ਿਆਦਾ ਬਰਫਬਾਰੀ ਹੋ ਰਹੀ ਹੈ, ਜਿਸ ਕਾਰਣ ਦੁਨੀਆ ਦੇ ਸਭ ਤੋਂ ਵੱਡੇ ਤੇਲ ਉਤਪਾਦਕ ਦੇਸ਼ ਅਮਰੀਕਾ ਦੇ ਟੈਕਸਾਸ ਸੂਬੇ ’ਤੇ ਤੇਲ ਦੇ ਖੂਹ ਅਤੇ ਰਿਫਾਇਨਰੀਜ਼ ਬੰਦ ਕਰ ਦਿੱਤੀਆਂ ਗਈਆਂ ਹਨ। ਟੈਕਸਾਸ 4.6 ਮਿਲੀਅਨ ਬੈਰਲ ਤੇਲ ਉਤਪਾਦਿਤ ਕਰਦਾ ਹੈ ਅਤੇ ਇਥੇ 31 ਰਿਫਾਇਨਰੀਜ਼ ਹਨ। ਅਮਰੀਕਾ ਦੇ ਇਸ ਸੂਬੇ ’ਚ ਸਭ ਤੋਂ ਵੱਧ ਰਿਫਾਇਨਰੀਜ਼ ਹਨ। ਇਸ ਤੋਂ ਇਲਾਵਾ ਯਮਨ ਦੇ ਹੂਤੀ ਵਿਦ੍ਰੋਹੀਆਂ ਦੇ ਸਮੂਹ ਨੇ ਕਿਹਾ ਕਿ ਉਸ ਨੇ ਸਾਊਦੀ ਅਰਬ ’ਚ ਹਵਾਈ ਅੱਡਿਆਂ ’ਤੇ ਡ੍ਰੋਨ ਨਾਲ ਹਮਲਾ ਕੀਤਾ ਜੋ ਕੱਚੇ ਤੇਲ ਦੇ ਰੇਟ ਵਧਾਉਣ ਦਾ ਕਾਰਣ ਬਣਿਆ।
ਇਹ ਵੀ ਪੜ੍ਹੋ : ਮੋਬਾਈਲ ਫੋਨ ਜ਼ਰੀਏ 15 ਦੇਸ਼ਾਂ ਦੀ ਕਰੰਸੀ 'ਚ ਭੇਜ ਸਕਦੇ ਹੋ ਰਕਮ, ਇਸ ਬੈਂਕ ਨੇ ਸ਼ੁਰੂ ਕੀਤੀ ਨਵੀਂ ਸਰਵਿਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।