2021 ਤੱਕ ਸਾਲਾਨਾ 3 ਫ਼ੀਸਦੀ ਦੀ ਦਰ ਨਾਲ ਘੱਟ ਹੋਵੇਗੀ ਸਿਗਰਟ ਦੀ ਵਿਕਰੀ : ਯੂਰੋਮਾਨੀਟਰ ਇੰਟਰਨੈਸ਼ਨਲ

Sunday, Oct 15, 2017 - 01:09 AM (IST)

ਕੋਲਕਾਤਾ(ਏਜੰਸੀਆਂ)-ਸਿਗਰਟ ਪੀਣ ਦੇ ਖਿਲਾਫ ਸਰਕਾਰ ਦੇ ਸਖਤ ਕਦਮਾਂ ਅਤੇ ਗਰੇਅ ਮਾਰਕੀਟ ਕਾਰਨ ਭਾਰਤ 'ਚ ਸਿਗਰਟ ਦੀ ਵਿਕਰੀ ਲਗਾਤਾਰ ਘੱਟ ਹੁੰਦੀ ਰਹੇਗੀ। ਯੂਰੋਮਾਨੀਟਰ ਇੰਟਰਨੈਸ਼ਨਲ ਦੀ ਇਕ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ। ਰਿਸਰਚ ਏਜੰਸੀ ਦਾ ਅੰਦਾਜ਼ਾ ਹੈ ਕਿ ਸਿਗਰਟ ਦੀ ਖਪਤ 'ਚ 4 ਫ਼ੀਸਦੀ ਦੀ ਗਿਰਾਵਟ ਆਈ ਹੈ ਅਤੇ ਸਾਲ 2021 ਤੱਕ ਹਰ ਸਾਲ 3 ਫ਼ੀਸਦੀ ਦੀ ਗਿਰਾਵਟ ਹੁੰਦੀ ਰਹੇਗੀ। ਇਸ ਦੌਰਾਨ ਹਰ ਸਾਲ 72.6 ਅਰਬ ਸਿਗਰਟਸ ਘੱਟ ਵਿਕਣਗੀਆਂ, ਜਦੋਂ ਕਿ ਸਾਲ 2016 'ਚ 84.9 ਅਰਬ ਸਿਗਰਟਸ ਘੱਟ ਵਿਕੀਆਂ ਸਨ।  
ਯੂਰੋਮਾਨੀਟਰ ਪ੍ਰੋਜੈਕਟਸ ਦਾ ਮੰਨਣਾ ਹੈ ਕਿ ਸਰਕਾਰ ਸਾਲ 2021 ਤੱਕ ਸਿਗਰਟ ਦੀ ਵਿਕਰੀ 'ਤੇ ਨਜ਼ਰ ਰੱਖੇਗੀ। ਪਿਛਲੇ ਸਾਲ ਸਿਗਰਟ ਦੀ ਵਿਕਰੀ 'ਚ ਵੱਡੀ ਗਿਰਾਵਟ ਕਾਰਨ ਸੂਬਿਆਂ 'ਚ ਵਰਤੀ ਗਈ ਸਖਤੀ ਰਹੀ, ਜਿੱਥੇ ਪਹਿਲਾਂ ਇੰਨੀ ਸਖਤੀ ਨਹੀਂ ਹੁੰਦੀ ਸੀ। ਇਸ ਤੋਂ ਇਲਾਵਾ ਸਿਗਰਟ 'ਤੇ ਵਧਦਾ ਟੈਕਸ, ਸਿਗਰਟ ਦੇ ਪੈਕੇਟ 'ਤੇ ਵੱਡੇ ਗ੍ਰਾਫਿਕ 'ਚ ਸਿਹਤ ਸਬੰਧੀ ਚਿਤਾਵਨੀ ਆਦਿ ਸਿਗਰਟ ਦੀ ਵਿਕਰੀ 'ਚ ਕਮੀ ਦੇ ਕਾਰਨਾਂ 'ਚ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਸਿਗਰਟ ਦੇ ਡੱਬੇ 'ਤੇ 40 ਫ਼ੀਸਦੀ ਹਿੱਸੇ 'ਚ ਗ੍ਰਾਫਿਕ ਹੁੰਦਾ ਸੀ ਜੋ ਹੁਣ ਵਧ ਕੇ 85 ਫ਼ੀਸਦੀ ਹੋ ਗਿਆ। 
ਰਿਪੋਰਟ ਕਹਿੰਦੀ ਹੈ ਕਿ ਸਮੋਕਿੰਗ 'ਤੇ ਸਖਤੀ ਵਰਤਣ ਅਤੇ ਇਸ ਆਦਤ ਦੇ ਹਾਨੀਕਾਰਕ ਅਸਰਾਂ ਨੂੰ ਘੱਟ ਕਰਨ ਲਈ ਸਰਕਾਰ 2021 ਤੱਕ ਸਖਤ ਨਿਯਮ ਲਾਗੂ ਕਰਦੀ ਰਹੇਗੀ। ਇਸ ਦੇ ਤਹਿਤ ਹੈਲਥ ਵਾਰਨਿੰਗਸ ਲਈ ਗ੍ਰਾਫਿਕ ਦੀ ਜ਼ਿਆਦਾ ਵਰਤੋਂ, ਟੈਕਸ ਵਧਾਉਣ ਅਤੇ ਜਨਤਕ ਥਾਵਾਂ 'ਤੇ ਸਮੋਕਿੰਗ ਤੇ ਖੁੱਲ੍ਹੇ ਸਿਗਰਟ ਦੀ ਵਿਕਰੀ 'ਤੇ ਰੋਕ ਸ਼ਾਮਲ ਹੋਵੇਗੀ। ਇਸ 'ਚ ਕਿਹਾ ਗਿਆ ਹੈ ਕਿ ਸਰਕਾਰ ਦੇ ਇਹ ਕਦਮ ਨਵੇਂ ਗਾਹਕਾਂ ਨੂੰ ਸਿਗਰਟ ਪੀਣ ਦੀ ਆਦਤ ਤੋਂ ਲਗਾਤਾਰ ਦੂਰ ਕਰਦੇ ਰਹਿਣਗੇ।


Related News